ਆਸ਼ਮਾ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਗੁੱਡੀਆਂ ਦੇ ਇਤਿਹਾਸ ਨੂੰ ਜਾਣਿਆ
ਡਾਲ ਹਾਊਸ ਵਿਚ ਦੁਨੀਆਂ ਭਰ ਦੀਆਂ ਗੁੱਡੀਆਂ ਵੇਖੀਆਂ
5 Dariya News
ਐਸ.ਏ.ਐਸ. ਨਗਰ (ਮੁਹਾਲੀ) 22-Sep-2016
ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ ੭੦ ਦੇ ਜੂਨੀਅਰ ਸੈਕਸ਼ਨ ਦੇ ਵਿਦਿਆਰਥੀਆਂ ਨੇ ਡਾਲ ਮਿਊਜ਼ੀਅਮ ਵਿਚ ਸ਼ਿਰਕਤ ਕਰਕੇ ਦੁਨੀਆ ਭਰ ਦੀਆਂ ਗੁੱਡੀਆਂ ਦੇ ਇਤਿਹਾਸ ਨੂੰ ਸਿੱਖਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚਲੇ ਡਾਲ ਹਾਊਸ ਵਿਚ ੨੫ ਤੋਂ ਵੀ ਜ਼ਿਆਦਾ ਦੀ ਗੁੱਡੀਆਂ ਅਤੇ ਉਨ੍ਹਾਂ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ।ਵਿਦਿਆਰਥੀਆਂ ਨੇ ਇਸ ਥਾਂ ਤੇ ਨਾ ਸਿਰਫ਼ ਗੁੱਡੀਆਂ ਦੇ ਇਤਿਹਾਸ ਨੂੰ ਜਾਣਿਆਂ ਬਲਕਿ ਵਿਸ਼ਵ ਪ੍ਰਸਿੱਧ ਕਹਾਣੀਆਂ ਦੇ ਕਿਰਦਾਰਾਂ,ਅਲਾਦੀਨ,ਸਨੋ ਵਾਈਟ ਸਮੇਤ ੭੪ ਤਰਾਂ ਦੀਆਂ ਵੱਖ ਵੱਖ ਤਰਾਂ ਦੀਆਂ ਗੁੱਡੀਆਂ ਨੂੰ ਵੀ ਵੇਖੀਆਂ । ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਖਿਡੌਣਾ ਰੇਲ ਗੱਡੀ ਦਾ ਵੀ ਮਜ਼ਾ ਲਿਆ। ਇਸ ਦੌਰਾਨ ਪ੍ਰਦਰਸ਼ਨੀ ਵਿਚ ਰੱਖਿਆਂ ਗਿਆ ਜਰਮਨ ਰੇਲਵੇ ਸਟੇਸ਼ਨ ਸਭ ਨੇ ਖੂਬ ਪਸੰਦ ਕੀਤਾ।ਇਸ ਮੌਕੇ ਤੇ ਸਕੂਲ ਦੇ ਪਿੰ੍ਰਸੀਪਲ ਅਮਰਪ੍ਰੀਤ ਕੌਰ ਨੇ ਦੱਸਿਆਂ ਕਿ ਇਸ ਤਰਾਂ ਜਾਣਕਾਰੀ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇ ਪ੍ਰੈਸ਼ਰ ਵਿਚੋਂ ਬਾਹਰ ਕੱਢ ਕੇ ਨਵੀਂ ਜਾਣਕਾਰੀ ਹਾਸਿਲ ਕਰਨ ਦਾ ਮੌਕਾ ਦਿੰਦੀ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਵੀ ਹਾਸਿਲ ਕੀਤੀ ਨਵੀਂ ਜਾਣਕਾਰੀ ਤੇ ਆਪਣੇ ਅਧਿਆਪਕਾਂ ਤੋਂ ਕਈ ਰੋਚਕ ਸਵਾਲ ਪੁੱਛੇ।