5 Dariya News

ਅਨਿਲ ਜੋਸੀ ਵਲੋਂ ਮਲੇਰੀਆਂ ਅਤੇ ਡੇਂਗੂ ਦੀ ਰੋਕਥਾਮ ਲਈ ਨਿਯਮਤ ਰੂਪ ਵਿਚ ਫੋਗਿੰਗ ਕਰਨ ਦੇ ਨਿਰਦੇਸ਼ ਜਾਰੀ

5 Dariya News

ਚੰਡੀਗੜ੍ਹ 22-Sep-2016

ਰਾਜ ਵਿੱਚ ਮਲੇਰੀਆ ਅਤੇ ਡੇ'ਗੂ ਦੇ ਫੈਲਾਅ ਨੂੰ ਰੋਕਣ ਲਈ ਪ੍ਰਭਵਾਸ਼ਾਲੀ ਕਦਮ ਚੁੱਕਣ ਦੇ ਮਕਸਦ ਨਾਲ ਸਥਾਨਕ ਸਰਕਾਰ, ਮੈਡੀਕਲ ਸਿੱਖਿਆ ਮੰਤਰੀ ਅਨਿਲ ਜੋਸੀ ਨੇ ਸਾਰੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਆਪਣੇ ਸਬੰਧਤ ਖੇਤਰਾਂ ਵਿੱਚ  ਡੇ'ਗੂ ਦੇ ਫਲਾਅ ਨੂੰ ਰੋਕਣ ਲਈ ਫੋਗਿੰਗ ਕਰਨ ਨੂੰ ਯਕੀਨੀ ਬਣਾਉਣ।ਇਸ ਸਬੰਧ ਵਿਚ ਸਥਾਨਕ ਸਰਕਾਰ ਵਿਭਾਗ ਵਲੋ' ਸ਼ਹਿਰਾ ਦੀ ਮੁਕੰਮਲ ਸਫਾਈ ਅਤੇ ਇਕ ਥਾਂ ਤੇ ਪਾਣੀ ਇਕੱਠਾ ਨਾ ਹੋਣ ਨੂੰ ਯਕੀਨੀ ਦੀਆਂ  ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ।ਇਹਨਾਂ ਬਿਮਾਰੀਆਂ ਨੂੰ ਰੋਕਣ ਲਈ ਵਿਭਾਗ ਕੋਲ  ਫੋਗਿੰਗ ਲਈ ਕੀਟਨਾਸ਼ਕ ਦਵਾਈਆਂ ਯੋਗ ਮਾਤਰਾ ਵਿਚ ਉਪਲਬਧ ਹਨ। ਜੋਸ਼ੀ ਨੇ ਸਬੰਧਤ ਜ਼ੋਨਾਂ ਦੇ ਚੀਫ ਇੰਜੀਨੀਅਰਾਂ ਨੂੰ ਸ਼ਹਿਰਾਂ ਦੀ ਅਚਨਚੇਤ ਚੈਕਿੰਗ ਕਰਕੇ ਨਿਯਮਤ ਰੂਪ ਵਿਚ ਵਿਭਾਗ ਦੇ ਸਕੱਤਰ ਨੂੰ ਰਿਪੋਰਟ ਭੇਜਣ ਦੇ ਆਦੇਸ਼ ਵੀ ਦਿਤੇ।

ਮੰਤਰੀ ਨੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਵੱਛ ਭਾਰਤ ਮਿਸ਼ਨ ਨੂੰ ਲਾਗੂ ਕਰਨ ਵਿਚ ਸਹਿਯੋਗ ਦੇਣ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਰਖਣ ਜੋ ਕਿ ਉਹਨਾਂ ਦੀ ਆਪਣੀ ਸਿਹਤ ਅਤੇ ਸਮੂਹ ਸਮੁਦਾਇ ਲਈ ਬੇਹਤਰ ਹੋਵੇਗਾ। ਮੰਤਰੀ ਨੇ ਚੇਤਾਵਨੀ ਦਿਤੀ ਕਿ  ਸੌ'ਪੇ ਗਏ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਵਰਤੀ ਕੁਤਾਹੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।ਇਸੇ ਤਰ੍ਹਾਂ ਅੰਮ੍ਰਿਤਸਰ ਅਤੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤਾਂ ਜਾਰੀ ਕੀਤੀਆ ਕਿ ਉਹ ਮਲੇਰੀਆ ਅਤੇ ਡੇ'ਗੂ ਦੇ ਮਰੀਜ਼ਾਂ ਨੂੰ ਪਹਿਲ ਦੇ ਅਧਾਰ ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ। ਆਮ ਜਨਤਾ ਨੂੰ ਵੀ ਲੋੜੀ'ਦੇ ਟੈਸਟਾਂ ਦੀ ਜਾਂਚ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।ਜਨਤਾ ਦਰਮਿਆਨ ਜਾਗਰੂਕਤਾ ਮੁਹਿੰਮ ਚਲਾ ਕੇ ਉਹਨਾਂ ਨੂੰ ਦੱਸਿਆ ਜਾਵੇ ਕਿ ਉਹ ਮੱਛਰਾਂ ਤੋ' ਬਚਾਅ ਲਈ ਪੂਰੀ ਤਰ੍ਹਾਂ ਸਰੀਰ ਢੱਕ ਕੇ ਰੱਖਣ, ਮੱਛਰਦਾਨੀਆ ਅਤੇ ਮੱਛਰ ਮਾਰਨ ਵਾਲੀਆਂ ਟਿੱਕੀਆਂ ਆਦਿ ਦੀ ਵਰਤੋ' ਕਰਨ।