5 Dariya News

ਅਵਾਰਾ ਸਾਡ ਨੇ ਬੋੜਾ ਵਾਸੀਆ ਦਾ ਬਾਹਰ ਨਿਕਲਣਾ ਕੀਤਾ ਦੁਸ਼ਵਾਰ

5 Dariya News (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ 21-Sep-2016

ਪਿੰਡ ਬੋੜਾ ਵਿਖੇ ਪਿਛਲੇ ਲੰਮੇ ਸਮੇ ਤੋ ਘੁੰਮ ਰਹੇ ਅਵਾਰਾਂ ਸਾਡ ਨੇ ਲੋਕਾਂ ਦਾ ਬਾਹਰ ਨਿਕਲਣਾ ਦੁਸ਼ਵਾਰ ਕੀਤਾ ਹੋਇਆ ਹੈਆਏ ਦਿਨ ਇਹ ਸਾਡ ਬਾਹਰ ਆਉਣ ਜਾਣ ਵਾਲਿਆ ਨੂੰ ਬੂਰੀ ਤਰਾ ਜਖਮੀ ਕਰਨ ਦੇ ਨਾਲ-ਨਾਲ ਉਘੇ ਸਮਾਜ ਸੇਵੀ ਨਰਿੰਦਰ ਪੰਮਾ ਦੀ ਮਾਤਾ ਨੂੰ ਮੌਤ ਦੇ ਘਾਟ ਉਤਾਰ ਚੁੱਕਾ ਹੈ। ਨਰਿੰਦਰ ਪੰਮਾ ਨੇ ਦੱਸਿਆ ਕਿ ਮੈ ਇਸ ਵਾਰੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਉਚ ਅਧਿਕਾਰੀਆ ਦੇ ਧਿਆਨਹਿਤ ਲਿਆ ਚੁੱਕਾਂ ਹਾਂ ਪਰ ਕਿਸੇ ਨੇ ਵੀ ਇਧਰ ਧਿਆਨ ਦੇਣਾ ਉਚਿਤ ਨਹੀ ਸਮਝਿਆ। ਅਗਰ ਪ੍ਰਸ਼ਾਸ਼ਨ ਇਸ ਅਵਾਰਾਂ ਸਾਡ ਜੋ ਕਿ ਪਾਗਲ ਹੋ ਕੇ ਘੁੰਮ ਰਿਹਾ ਹੈਨੂੰ ਕਾਬੂ ਕਰਨ 'ਚ ਦਿਲਚਸਪੀ ਦਿਖਾਉਦਾ ਤਾਂ ਸਾਡੀ ਮਾਤਾ ਸ਼ਾਇਦ ਅੱਜ ਵੀ ਸਾਡੇ ਕੋਲ ਹੁੰਦੀ। ਪਿੰਡ ਵਾਸੀਆ ਨੇ ਐਸ.ਡੀ.ਐਮ ਗੜ੍ਹਸ਼ੰਕਰ ਤੋ ਮੰਗ ਕਰਦਿਆ ਕਿਹਾ ਕਿ ਇਸ ਸਾਡ ਨੂੰ ਜਲਦੀ ਤੋ ਜਲਦੀ ਕਾਬੂ ਕਰਕੇ ਲੋਕਾਂ ਦੀ ਜਾਨ ਬਚਾਈ ਜਾਵੇ।ਕੰਢੀ ਸੰਘਢਰਸ਼ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਅਵਾਰਾਂ ਪਸ਼ੂਆ ਤੇ ਜੰਗਲੀ ਜਾਨਵਰਾਂ ਤੋ ਇਲਾਕੇਦੇ ਲੋਕਾਂ ਨੂੰ ਛਟਕਾਰਾਂ ਦਿਵਾਉਣ ਲਈ ਅਸੀ ਮੁੱਖ ਮੰਤਰੀ, ਮੰਤਰੀਆ ਤੱਕ ਅਪੀਲ ਕਰ ਚੁੱਕੇ ਹਾਂ ਪਰ ਕੰਢੀ ਦੇ ਲੋਕਾਂ ਦੀ ਬਾਹ ਫੜਨ ਨੂੰ ਮੌਜੂਦਾ ਸਰਕਾਰ ਤਿਆਰ ਨਹੀ ਹੈ। ਇਹ ਜਾਨਵਰ ਲੋਕਾਂ ਨੂੰ ਜਖਮੀ ਕਰਨ ਤੋ ਇਲਾਵਾ ਪੁੱਤਾ ਵਾਗ ਪਾਲੀ ਫਸਲ ਨੂੰ ਖਰਾਬ ਕਰ ਦਿੰਦੇ ਹਨ। ਉਹਨਾਂ ਨੇ ਸਰਕਾਰ ਤੋ ਮੰਗ ਕਰਦਿਆ ਕਿਹਾ  ਅਵਾਰਾਂ ਪਸ਼ੂਆ ਅਤੇ ਜੰਗਲੀ ਜਾਨਵਰਾਂ ਦਾ ਪ੍ਰਬੰਧ ਕੀਤਾ ਜਾਵੇ।