5 Dariya News

ਓਕਰੇਜ਼ ਸਕੂਲ ਵਿਚ ਵਿਦਿਆਰਥੀਆਂ ਨਾਲ ਉੱਜਲ ਭਵਿਖ ਲਈ ਕੈਰੀਅਰ ਬਣਾਉਣ ਦੇ ਨੁਕਤੇ ਕੀਤੇ ਸਾਂਝੇ

ਵਿਦਿਆਰਥੀ ਨੂੰ ਉਸ ਦੀ ਭਵਿਖ ਦੀ ਸੋਚ ਅਨੁਸਾਰ ਸਫਲਤਾ ਦੇ ਗੁਰ ਸਮਝਾਏ, ਹਰ ਬੱਚੇ ਦੀ ਸੋਚ ਨੂੰ ਸਮਝਦੇ ਹੋਏ ਉਸ ਨੂੰ ਸਹੀ ਰਾਹ ਵਿਖਾ ਕੇ ਇਕ ਨਵੇ ਭਾਰਤ ਦੀ ਉਸਾਰੀ ਸੰਭਵ- ਪ੍ਰਿੰਸੀਪਲ ਘੁੰਮਣ

5 Dariya News

ਐਸ.ਏ.ਐਸ. ਨਗਰ (ਮੁਹਾਲੀ) 21-Sep-2016

ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਚ ਸੀਨੀਅਰ ਕਲਾਸ ਦੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਹੀ ਉਡਾਣਾਂ ਦੇਣ ਦੇ ਮੰਤਵ ਨਾਲ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਕਿੱਤਾ ਅਪਣਾਉਣ ਦੀ ਸੋਚ ਨੂੰ ਸਹੀ ਪਲੇਟਫ਼ਾਰਮ ਦਿੰਦੇ ਹੋਏ ਸਫਲ ਹੋਣ ਦੇ ਗੁਰ ਸਮਝਾਏ ਗਏ।ਇਸ ਮੌਕੇ ਤੇ ਰਿਟਾ. ਕਰਨਲ ਅਨਮੋਲ ਸਿੰਘ ਨੇ ਵਿਦਿਆਰਥੀਆਂ ਨਾਲ ਸਫਲ ਹੋਣ ਦੇ ਗੁਰ ਸਾਂਝੇ ਕਰਦੇ ਹੋਏ ਹਰ ਵਿਦਿਆਰਥੀ ਤੋਂ ਉਹ ਕੀ ਬਣਨਾ ਚਾਹੁੰਦੇ ਹਨ ਦਾ ਸੁਪਨਾ ਪੁੱਛਿਆ। ਅਨਮੋਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ ਦੀ ਜ਼ਿੰਦਗੀ ਤੋਂ ਬਾਅਦ ਉਨ੍ਹਾਂ ਦੀ ਕਾਲਜ ਦੀ ਜ਼ਿੰਦਗੀ ਬੇਸ਼ੱਕ ਬਹੁਤ ਅਹਿਮ ਹੁੰਦੀ ਹੈ।ਪਰ ਜੇਕਰ ਸਕੂਲ ਦੇ ਸਮੇਂ ਵਿਚ ਹੀ ਵਿਦਿਆਰਥੀ ਜੇਕਰ ਆਪਣੇ ਟੀਚੇ ਨੂੰ ਹਾਸਿਲ ਕਰਨ ਦਾ ਰਸਤਾ ਸਮਝ ਜਾਂਦਾ ਹੈ ਤਾਂ ਉਹ ਉਸ ਮੰਜ਼ਿਲ ਵੱਲ ਮਜ਼ਬੂਤ ਹੋ ਕੇ ਚਲਦਾ ਹੈ। ਮਿਸਾਲ ਦੇ ਤੌਰ ਤੇ ਜੇਕਰ ਕੋਈ ਵਿਦਿਆਰਥੀ ਡਾਕਟਰ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਸ਼ੁਰੂ ਤੋਂ ਹੀ ਮੈਡੀਕਲ ਵਿਚ ਆਪਣੀ ਪਕੜ ਮਜ਼ਬੂਤ ਰੱਖਣੀ ਚਾਹੀਦੀ ਹੈ। ਇਸੇ ਤਰਾਂ ਹਰ ਬੱਚੇ ਦੀ ਆਪਣੀ ਇਕ ਵਿਲੱਖਣ ਸੋਚ ਹੁੰਦੀ ਹੈ ਜਿਹਨੂੰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਅੱਜ ਦੇ ਮੁਕਾਬਲੇ ਭਰੀ ਜ਼ਿੰਦਗੀ ਵਿਚ ਹਰ ਬੱਚੇ ਲਈ ਸਭ ਤੋਂ ਮੁਸ਼ਕਿਲ ਆਪਣੇ ਲਈ ਸਫਲ ਕੈਰੀਅਰ ਦੀ ਚੋਣ ਹੁੰਦੀ ਹੈ। ਇਸ ਲਈ ਜੇਕਰ ਸਕੂਲ ਸਮੇਂ ਤੋਂ ਹੀ ਜੇਕਰ ਬੱਚੇ ਦੀ ਸਮਰਥਾ ਨੂੰ ਸਮਝਦੇ ਹੋਏ ਉਸ ਦੇ ਸੁਪਨਿਆਂ ਦੇ ਕੈਰੀਅਰ ਨੂੰ ਧਿਆਨ ਵਿਚ ਰੱਖਦੇ ਜੇਕਰ ਉਸ ਨੂੰ ਸਹੀ ਰਾਹ ਵਿਖਾਇਆਂ ਜਾਵੇ ਤਾਂ ਯਕੀਨਨ ਇਕ ਨਵੇਂ ਭਾਰਤ ਦੀ ਉਸਾਰੀ ਹੋ ਸਕਦੀ ਹੈ। ਇਸ ਮੌਕੇ ਤੇ ਪ੍ਰਿੰਸੀਪਲ ਘੁੰਮਣ ਨੇ ਵਿਦਿਆਰਥੀਆਂ ਨਾਲ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ।