5 Dariya News

ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫਤ ਐਲ ਪੀ ਜੀ ਗੈਸ ਕੁਨੇਕਸਨ ਅਤੇ ਚੁਲੇ ਦਿੱਤੇ ਗਏ

5 Dariya News

ਖਰੜ 20-Sep-2016

ਪਿੰਡ ਬਡਾਲਾ ਵਿਖੇ ਕਿਸਾਨ ਮੋਰਚਾ ਮੰਡਲ ਖਰੜ ਦੇ ਪ੍ਰਧਾਨ ਜਸਬੀਰ ਸਿੰਘ ਬਡਾਲਾ ਦੀ ਪਧਾਨਗੀ ਹੇਠ ਇਕ ਪ੍ਰੌਗਰਾਮ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਪਿੰਡਾ ਤੋ ਗਰੀਬ ਪਰਿਵਾਰਾ ਦੀਆ ਮਹਿਲਾਵਾ ਨੂੰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫਤ ਐਲ ਪੀ ਜੀ ਗੈਸ ਕੁਨੇਕਸਨ ਅਤੇ ਚੁਲੇ ਦਿੱਤੇ ਗਏ।ਇਸ ਮੋਕੇ ਵਾਇਸ ਚੈਅਰਮੈਨ ਇੰਨਫੋਟੇਕ ਪੰਜਾਬ ਅਤੇ ਇੰਨਵਾਇਟੀ ਮੈਬਰ ਭਾਜਪਾ ਪੰਜਾਬ ਖੁਸਵੰਤ ਰਾਏ ਗੀਗਾ ਅਤੇ ਮੰਡਲ ਪ੍ਰਧਾਨ ਭਾਜਪਾ ਖਰੜ ਨਰਿੰਦਰ ਸਿੰਘ ਰਾਣਾ ਵੀ ਵਿਸੇਸ ਤੋਰ ਤੇ ਪਹੁੰਚੇ। ਇਸ ਮੋਕੇ 38 ਗਰੀਬ ਪਰਿਵਾਰਾ ਦੀਆ ਮਹਿਲਾਵਾ ਨੂੰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫਤ ਐਲ ਪੀ ਜੀ ਗੈਸ ਕੁਨੇਕਸਨ ਅਤੇ ਚੁਲੇ ਦਿੱਤੇ ਗਏ।ਇਸ ਮੋਕੇ ਖੁਸਵੰਤ ਰਾਏ ਗੀਗਾ ਨੇ ਦੱਸਿਆ ਕਿ ਇਸ ਯੋਜਨਾ ਦਾ ਆਰੰਭਣ ਦਾ ਉਦੇਸ ਪ੍ਰਧਾਨ ਮੰਤਰੀ ਸੀ੍ਰ ਨਰਿੰਦਰ ਮੋਦੀ ਜੀ ਦੁਆਰਾ ਦੇਸ ਦੀਆ ਗਰੀਬ ਮਹਿਲਾਵਾ ਅਤੇ ਉਨਾ ਦੇ ਬੱਚੇਆ ਦੀ ਸਿਹਤ ਅਤੇ ਉਨਾ ਦੀ ਤੰਦਰੁਸਤੀ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ  ਹੈ, ਕਿਉਕਿ ਇਹ ਗਰੀਬ ਮਹਿਲਾਵਾ ਆਰਥਿਕ ਤੋਰ ਤੋ ਕਮਜੋਰ ਹੋਣ ਕਾਰਣ ਅੱਜ ਵੀ ਪੁਰਾਣੇ ਢੰਗ ਲੱਕੜੀ,ਗੋਹਾ,ਕੋਇਲਾ ਆਦਿ ਨਾਲ ਆਪਣੇ ਪਰਿਵਾਰਾ ਲਈ ਖਾਣਾ ਬਣਾਉਦੀਆ ਹਨ। ਜੋ ਕਿ ਇਹਨਾ ਦੇ ਪਰਿਵਾਰਾ ਲਈ ਹਾਨੀਕਾਰਕ ਹੈ । ਇਸ ਮੋਕੇ ਬੋਲਦੀਆ ਨਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਦੇਸ ਅੰਦਰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ  ਡੇਢ ਕਰੋੜ ਮੁਫਤ ਕੁਨੇਕਸਨ ਹੋ ਚੁਕਾ ਹੈ। ਪੰਜਾਹ ਲੱਖ ਦੇ ਕਰੀਬ ਹੋਰ ਕੁਨੇਕਸਨ ਦਿੱਤੇ ਜਾ ਰਹੇ ਹਨ ਅਤੇ ਕੁਲ ਪੰਜ ਕਰੋੜ ਗਰੀਬ ਪਰਿਵਾਰਾ  ਦੀਆ ਮਹਿਲਾਵਾ ਨੂੰ ਮੁਫਤ ਐਲ ਪੀ ਜੀ ਗੈਸ ਕੁਨੇਕਸਨ ਅਤੇ ਚੁਲੇ ਦਿੱਤੇ ਜਾਣੇ ਹਨ।


ਇਸ ਮੋਕੇ ਹਾਜਰ : ਐਮ ਡੀ ਲਾਡਰਾ ਇੰਨਡੇਨ ਸਰਵਿਸ ਅਸੀਸ ਵੈਦ, ਰਜਿੰਦਰ ਸਿੰਘ ਅਰੋੜਾ, ਵਰਿੰਦਰ ਸਾਹੀ,ਸਵਿੰਦਰ ਸਿੰਘ ਛਿੰਦੀ,ਜਸਬੀਰ ਸਿੰਘ ਬਡਾਲਾ,ਸੁਰਜੀਤ ਸਿੰਘ,ਬਲਦੇਵ ਸਿੰਘ ਲਾਡੀ ਅਤੇ ਲਾਡਰਾ ਇੰਨਡੇਨ ਸਰਵਿਸ ਦੇ ਮੁਲਾਜਮ  ਆਦਿ।