ਐੱਸ ਪੀ ਪੀ ਤਹਿਤ ਕੈਨੇਡਾ ਵਿਚ ਪੜਨ ਦੇ ਮੌਕਿਆਂ ਬਾਰੇ ਵੈਸਟ ਹਾਈਲੈਂਡਰ ਵੱਲੋਂ ਸੈਮੀਨਾਰ ਦਾ ਆਯੋਜਨ
5 Dariya News
ਐਸ.ਏ.ਐਸ. ਨਗਰ (ਮੁਹਾਲੀ) 17-Sep-2016
ਚੰਡੀਗੜ੍ਹ ਦੇ ਸੈਕਟਰ 34 ਵਿਚ ਸਥਿਤ ਇਮੀਗ੍ਰੇਸ਼ਨ ਕੰਪਨੀ ਵੈਸਟ ਹਾਈਲੈਂਡਰ ਵੱਲੋਂ ਮੁਹਾਲੀ ਵਿਚ ਕੈਨੇਡਾ ਜਾ ਕੇ ਪੜਾਈ ਕਰਨ ਦੇ ਮੌਕਿਆਂ ਅਤੇ ਵਿਧੀਆਂ ਬਾਰੇ ਜਾਣਕਾਰੀ ਭਰਪੂਰ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿਚ 130 ਦੇ ਕਰੀਬ ਹਿੱਸਾ ਲੈਦੇ ਹੋਏ ਕੈਨੇਡਾ ਕੋਰਸ ਗ੍ਰੈਜੂਏਟ ਅਤੇ ਮਸ਼ਹੂਰ ਸਲਾਹਕਾਰ ਪਰਵਿੰਦਰ ਕੌਰ ਤੇ ਕੈਨੇਡਾ ਜਾ ਕੇ ਪੜਾਈ ਕਰਨ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਹਾਸਿਲ ਕੀਤੀ। ਪਰਵਿੰਦਰ ਕੌਰ ਨੇ ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਦੱਸਿਆਂ ਕਿ ਕੈਨੇਡਾ ਜਾ ਕੇ ਪੜਾਈ ਕਰਨ ਅਤੇ ਪੱਕੇ ਤੌਰ ਤੇ ਵੱਸਣਾ ਚਾਹੁਣ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਸਬੰਧੀ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਥੋੜੀ ਜਿਹੀ ਗ਼ਲਤੀ ਵੀ ਅੱਗੇ ਜਾ ਕੇ ਭਾਰੀ ਮੁਸੀਬਤ ਪੈਦਾ ਕਰਦੀ ਹੈ । ਉਨ੍ਹਾਂ ਦੱਸਿਆਂ ਕਿ ਐੱਸ ਪੀ ਪੀ ਤਹਿਤ ਅਪਲਾਈ ਕਰਨ ਦੇ ਕਈ ਫ਼ਾਇਦੇ ਹਨ ਜਿਵੇਂ ਕਿ ਵੀਜ਼ਾ ਐਪਲੀਕੇਸ਼ਨ ਜਲਦੀ ਲੱਗ ਜਾਦੀ ਹੈ। ਜ਼ਿਆਦਾ ਦਸਤਾਵੇਜ਼ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਸਹੀ ਤਰੀਕੇ ਨਾਲ ਦਾਖਲਾ ਅਤੇ ਯੋਗਤਾ ਮਾਪਦੰਡਾਂ ਤਹਿਤ ਅਪਲਾਈ ਹੋ ਜਾਂਦਾ ਹੈ।ਉਨ੍ਹਾਂ ਦੱਸਿਆਂ ਕਿ ਵਿਦਿਆਰਥੀਆਂ ਨੂੰ ਵੱਖਰੇ ਤੌਰ ਤੇ ਐੱਸ ਪੀ ਪੀ ਤਹਿਤ ਅਪਲਾਈ ਨਹੀ ਕਰਨਾ ਪੈਂਦਾ ਬਲਕਿ ਜਦੋਂ ਉਹ ਕਾਲਜ ਵਿਚ ਅਪਲਾਈ ਕਰਦੇ ਹਨ ਤਾਂ ਉਨ੍ਹਾਂ ਦੀ ਅਰਜ਼ੀ ਜੇਕਰ ਐੱਸ ਪੀ ਪੀ ਦੇ ਮਾਪਦੰਡਾਂ ਉੱਤੇ ਖਰੀ ਉੱਤਰਦੀ ਹੈ ਤਾਂ ਉਹ ਇਸ ਪ੍ਰੋਗਰਾਮ ਰਾਹੀ ਅਪਲਾਈ ਹੋ ਜਾਂਦੇ ਹਨ।ਉਨ੍ਹਾਂ ਅੱਗੇ ਦੱਸਿਆਂ ਕਿ 10+2 ਵਾਲੇ ਵਿਦਿਆਰਥੀਆਂ ਨੂੰ ਆਈਲੈਟਸ ਵਿਚ ਘਟੋਂ ਘੱਟ 6 ਬੈਂਡ ਹੋਣਾ ਜ਼ਰੂਰੀ ਹੈ ਅਤੇ ਕਿਸੇ ਵੀ ਮੌਡਇਊਲ ਵਿਚ 6 ਬੈਂਡ ਤੋਂ ਘੱਟ ਨੰਬਰ ਨਹੀਂ ਹੋਣੇ ਚਾਹੀਦੇ ਹਨ।ਇਸ ਦੌਰਾਨ ਵੈਸਟ ਹਾਈਲੈਂਡਰ ਗਰੁੱਪ ਦੀਆ ਮਾਹਿਰ ਕੌਂਸਲਰਾਂ ਨੇ ਸੈਮੀਨਾਰ ਵਿਚ ਆਏ ਵਿਦਿਆਰਥੀਆਂ ਨੂੰ ਵੱਖ ਵੱਖ ਮਸ਼ਹੂਰ ਕਾਲਜਾਂ ਅਤੇ ਯੂਨੀਵਰਸਿਟੀਆਂ ਬਾਰੇ ਜਾਣਕਾਰੀ ਦਿਤੀ ਅਤੇ ਉੱਥੇ ਲਈ ਲੋੜੀਂਦੀ ਯੋਗਤਾ ਬਾਰੇ ਦੱਸਿਆਂ। ਵੈਸਟ ਹਾਈਲੈਂਡਰ ਪਿਛਲੇ 15 ਸਾਲਾਂ ਤੋਂ ਵਿਦਿਆਰਥੀਆਂ ਨੂੰ ਬਾਹਰਲੇ ਦੇਸ਼ਾਂ ਵਿਚ ਪੜਨ ਦੇ ਸੁਪਨੇ ਸਾਕਾਰ ਕਰਨ ਵਿਚ ਮਦਦ ਕਰਦੀ ਆ ਰਹੀ ਹੈ। ਜਦ ਕਿ ਪਰਵਿੰਦਰ ਕੌਰ ਨੇ ਐਜੂਕੇਸ਼ਨ ਏਜੰਟ ਦਾ ਟੈੱਸਟ ਪਾਸ ਕੀਤਾ ਹੈ ਅਤੇ ਉਹ ਕੈਨੇਡਾ ਕੋਰਸ ਗ੍ਰੈਜੂਏਟ ਹਨ। ਇਸ ਦੇ ਇਲਾਵਾ ਵੈਸਟ ਹਾਈਲੈਂਡਰ ਗਰੁੱਪ ਆਈ ਕੇਅਰ ਕੈਨੇਡਾ ਦਾ ਵੀ ਮੈਂਬਰ ਹੈ।