5 Dariya News

ਸਤਨੌਰ ਪਿੰਡ ਦੀ ਪੰਚਾਇਤ ਵਲੋ ਮਹਿਕਮੇ ਤੇ ਕੰਮ 'ਚ ਰੁਕਾਵਟ ਪਾਉਣ ਦਾ ਦੋਸ਼

5 Dariya News (ਅਸ਼ਵਨੀ ਸ਼ਰਮਾ)

ਗੜਸ਼ੰਕਰ 14-Sep-2016

ਪਿੰਡ ਸਤਨੌਰ ਦੀ ਪੰਚਾਇਤ ਨੇ ਆਪਣੇ ਪਿੰਡ ਨੂੰ ਗਰਾਟ ਆਉਣ ਦੇ ਬਾਵਜੂਦ ਵੀ ਦਫਤਰ ਵਲੋ ਸਮੇ ਸਿਰ ਨਾ ਲਗਾਉਣ ਦੇਣ ਅਤੇ ਕੰਮ 'ਚ ਬਿਨਾਂ ਬਜਹਾਂ ਰੁਕਾਵਟ ਪਾਉਣ ਦਾ ਦੋਸ ਸੰਬਧਿਤ ਮਹਿਕਮੇ ਸਿਰ ਲਗਾਇਆ ਹੈ। ਸਤਨੌਰ ਪਿੰਡ ਦੇ ਸਰਪੰਚ ਤਲਵਿੰਦਰ ਕੁਮਾਰ ,ਪੰਚ ਰਜਿੰਦਰ ਕੁਮਾਰ  ਨੇ ਦੱਸਿਆ ਕਿ ਸਾਡੇ ਪਿੰਡ ਨੂੰ ਪ੍ਰਧਾਨ ਮੰਤਰੀ ਆਦਰਸ਼ ਗਾਮੀਣ  ਯੋਜਨਾਂ ਸਕੀਮ ਅਧੀਨ 33 ਲੱਖ 50 ਹਜਾਰ ਰੁਪਏ ਆਏ ਸੀ ਜਿਸ ਲਈ ਪਿੰਡ 'ਚ ਗਲੀਆ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪ੍ਰੰਤੂ ਕੁਝ ਕੁੰ ਗਲੀਆ ਬਣਾਉਣ ਤੋ ਬਾਅਦ ਬਾਕੀ ਦੀਆ ਗਲੀਆ ਪੁੱਟੀਆ ਪਟਾਈਆ ਹੀ ਰਹਿ ਗਈਆ ਜਿਸ ਕਰਕੇ ਲੋਕਾਂ ਦਾ ਆਉਣਾ ਜਾਣਾ ਦੂਸ਼ਵਾ ਹੋਇਆ ਪਿਆ ਹੈ ਖਾਸ਼ ਕਰਕੇ ਕਿਸੇ ਬਜੁਰਗ ਨੂੰ ਦਵਾਈ ਲੈਣ ਲਈ ਗੱਡੀਆਂ ਦਾ ਆਉਣਾ ਜਾਣਾ ਮੁਸ਼ਕਲ ਹੋਇਆ ਪਿਆ। 

ਸਰਪੰਚ ਅਤੇ ਸਮੂਹ ਪੰਚਾਇਤ ਨੇ ਦੱਸਿਆ ਕਿ ਸੰਬਧਿਤ ਮਹਿਕਮੇ ਦੇ ਉਚ ਅਧਿਕਾਰੀਆ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਸਾਡੀ ਕੋਈ ਸੁਣਵਾਈ ਨਹੀ ਹੋ ਰਹੀ। ਉਹਨਾਂ ਨੇ ਕਿਹਾ ਕਿ ਸਰਕਾਰ ਵਲੋ ਤਾਂ ਰਕਮ ਸਾਨੂੰ ਭੇਜ ਦਿਤੀ ਗਈ ਪਰ ਸਰਕਾਰੀ ਅਧਿਕਾਰੀ ਇਸ ਰਕਮ ਨੂੰ ਲਗਾਉਣ 'ਚ ਆਨਾਕਾਨੀ ਕਰ ਰਹੇ ਹਨ। ਉਹਨਾਂ ਨੇ ਸਰਕਾਰ ਅਤੇ ਮਹਿਕਮੇ ਤੋ ਮੰਗ ਕੀਤੀ ਹੈ ਕਿ ਸਾਡੇ ਰਹਿੰਦੇ ਕੰਮ ਨੂੰ ਪੂਰਾ ਕਰਵਾਇਆ ਜਾਵੇ। ਉਹਨਾ ਨੇ ਚੇਤਾਵਨੀ ਦਿਤੀ ਕਿ ਅਗਰ ਸਾਡੀ ਸੁਣਵਾਈ ਜਲਦੀ ਨਾਂ ਹੋਈ ਤਾ ਅਸੀ ਡਿਪਟੀ ਕਮਿਸ਼ਨਰ ,ਵਿਜੇ ਸਾਪਲਾ ਅਤੇ ਹੋਰ ਉੱਚ ਅਧਿਕਾਰੀਆ  ਨੂੰ ਜਲਦੀ ਮਿਲਾਗ । ਇਸ ਸੰਬਧਤ 'ਚ ਐਸ.ਡੀ.ਉ ਰਾਜ ਕੁਮਾਰ ਨਾਲ ਗਲ ਕਰਨ ਤੇ ਉਹਨਾਂ ਨੇ ਕਿਹਾ ਕਿ ਮੇਰੀ ਜਾਣਕਾਰੀ 'ਚ ਇਹ ਗਲ ਨਹੀ ਹੈ ਪਰ ਹੁਣ ਤੁਸੀ ਮੈਨੂੰ ਦੱਸਿਆ ਹੈ ਤਾ ਮੈ ਜਲਦੀ ਕੰਮ ਸ਼ੁਰੂ ਕਵਾ ਦੇਵਾਗਾ।ਜਦੋ ਇਸ ਸਬੰਧ ਵਿੱਚ ਜੇਈ  ਸੁਰਿੰਦਰ ਪਾਲ ਨਾਲ ਗੱਲ ਕੀਤੀ ਗਈ ਤਾ ਉਨਾ ਨੇ ਕਿਹਾ ਮੈ 45 ਦਿਨਾ ਤੋ ਬੀਮਾਰ ਸੀ ਅਤੇ ਮੈ ਸਰਪੰਚ ਸਾਹਿਬ ਨੂੰ ਕੋਈ ਪ੍ਰੇਸ਼ਾਨ ਨਹੀ ਕੀਤਾ ਅਤੇ ਮੈ ਜਲਦੀ ਕੰਮ ਸੁਰੂ ਕਰਵਾ ਦੇਵਾਗਾ ।