5 Dariya News

ਸਰਕਾਰ ਜੀ ਬੀਤ ਦੇ ਲੋਕਾਂ ਨੂੰ ਵੀ ਵਿਕਾਸ ਦੇ ਦਰਸ਼ਨ ਕਰਾਂ ਦਿਉ

5 Dariya News (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ 12-Sep-2016

ਪਿਛਲੇ ਲੰਮੇ ਸਮੇ ਤੋ ਪੰਜਾਬ ਅੰਦਰ ਵਿਕਾਸ ਦੀਆਂ ਹਨੇਰੀਆ ਲਿਆਉਣ ਦੀਆ ਟਾਹਰਾਂ ਮਾਰੀਆ ਜਾਂ ਰਹੀਆ ਹਨ ਪਰ ਇਹਨਾਂ 'ਚ ਕਿੰਨੀ ਕੁੰ ਸਚਾਈ ਹੈ ਇਹ ਬੀਤ ਇਲਾਕੇ ਦੇ ਪਿੰਡ ਝੋਣੋਵਾਲ ਤੋ ਜਗਾਤਪੁਰ ਨੂੰ ਜਾਦੀ ਸੜਕ ਦੀ ਮਾੜੀ ਹਾਲਤ ਤੋ ਬਿਆਨ ਹੋ ਜਾਦਾ ਹੈ।ਪਿੰਡ ਝੋਣੋਵਾਲ ਤੇਜਗਾਤਪੁਰ ਦੇ ਵਾਸੀਆ ਨੇ ਕਿਹਾ ਕਿ ਅਸੀ ਸੂਬੇ ਦੇ ਵਿਕਾਸ ਤੋ ਕਿ ਲੈਣਾ ਜਦੋ ਸਾਡੇ ਪਿੰਡਾ ਨੂੰਆਉਣ ਵਾਲੀ ਸੜਕ ਦੀ ਹੀ ਹਾਲਤ ਹੀ ਤਰਸਯੋਗ ਹੈ।ਪਿੰਡ ਝੋਣੋਵਾਲ ਦੇ ਵਾਸੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਵਾਰ-ਵਾਰ ਉਚ ਅਧਿਕਾਰੀਆ ਤੇ ਹਾਕਮ ਧਿਰਾਂ ਦੇ ਆਗੂਆ ਨੂੰ ਦਸਣ ਤੋ ਬਾਅਦ ਵੀ ਸਾਡੀ ਗਲ ਕੋਈ ਸੁਣਨ ਲਈ ਤਿਆਰ ਨਹੀ ਹੈ। ਉਹਨਾਂ ਨੇ ਦੱਸਿਆ ਕਿ ਅਸੀ ਆਪਣੇ ਕੋਲੋ ਪੈਸੇ ਇੱਕਠੇ ਕਰਕੇ ਸੜਕ  ਦੇ ਆਲੇ ਦੁਆਲੇ ਖੜੀ ਬੂੱਟੀ ਦੀ ਸਾਫ ਸਫਾਈ ਕਰਵਾਉਦੇ ਹਾਂ  ਤੇ ਰਸਤੇ ਨੂੰ ਲੰਘਣ ਯੋਗਾ ਬਣਾਉਦੇਹਾਂ ।ਜਦੋਲੱਖਾ ਰੁਪਏ ਦੇ ਫੰਡ ਮਨਰੇਗਾ ਅਧੀਨ ਲਗਦੇ ਹਨ ਪਰ ਇਸ ਸੜਕ ਲਈ ਮਨਰੇਗਾ ਅਧੀਨ ਸਫਾਈ ਕਰਾਉਣ ਲਈ ਸ਼ਾਇਦ ਪੈਸੇ ਮੁੱਕ ਜਾਦੇ ਹਨ। ਇਹਨਾ ਪਿੰਡਾ ਦੇ ਵਾਸੀਆਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਅਗਰ ਸਰਕਾਰ ਨੇ ਸਾਨੂੰ ਇਸ ਨਰਕ ਭਰੀ ਜਿੰਦਗੀ ਵਿੱਚੋ ਜਲਦੀ ਕੰਢਣ ਦਾ ਕੋਈ ਉਪਰਾਲਾ ਨਾ ਸੋਚਿਆ ਤਾ ਅਸੀ ਸੜਕਾਂ ਤੇ ਉਤਰਕੇ ਸੰਘਰਸ਼ ਕਰਨ ਲਈ ਮਜਬੂਰ ਹੋਵਾਗੇ।