5 Dariya News

ਕਲਵਾਂ ਬੱਸ ਸਟੈਡ ਦੀ ਸੈਡ ਨਕਾਰਾ,ਬਣੀ ਮੋਟਰ ਸਾਈਕਲ ਖੜਾਉਣ ਦਾ ਅੱਡਾ

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ 11-Sep-2016

ਬਲਾਕ ਨੂਰਪੁਰ ਬੇਦੀ ਦੇ ਸਭ ਤੋ ਵੱਧ ਅਬਾਦੀ ਵਾਲੇ ਪਿੰਡ ਕਲਵਾਂ ਦੀ ਨੂਰਪੁਰ ਬੇਦੀ-ਗੜਸ਼ੰਕਰ ਮੇਨ ਹਾਈਵੇ ਦੇ ਬਣੀ ਬੱਸ ਅੱਡੇ ਦੀ ਸੈਡ ਬਿਲਕੁਲ ਨਕਾਰਾ ਹੋ ਚੁੱਕੀ ਹੈ। ਇਸ ਸੈਡ ਦਾ ਇਸ ਕਦਰ ਮਾੜਾ ਹਾਲ ਹੈ ਕਿ ਇਹ ਸੈਡ ਜਿਥੇ ਮੋਟਰ ਸਾਈਕਲ ਖੜਾਉਣ ਦਾ ਅੱਡਾ ਬਣ ਗਈ ਹੈ ਉਥੇ ਵੱਖ-ਵੱਖ ਅਦਾਰਿਆਂ ਵੱਲੋਂ ਇਹ ਸੈਡ ਇਸ਼ਿਤਾਰ ਲਗਾਉਣ ਲਈ ਇਕ ਚੰਗੀ ਥਾਂ ਲੱਗਣ ਲੱਗ ਪਈ ਹੈ। ਉਕਤ ਮੇਨ ਸੜਕ ਉਚੀ ਹੋਣ ਕਰਨ ਇਥੇ ਬਰਸਾਤ ਦੇ ਦਿਨਾਂ ਵਿੱਚ ਪਾਣੀ ਭਰ ਜਾਂਦਾ ਹੈ। ਇਸ ਸੈਡ ਦੀ ਸੰਭਾਲ ਨਾ ਹੋਣ ਕਾਰਨ ਇਥੇ ਘਾਹ ਫੂਸ ਉਗਇਆ ਪਿਆ ਹੈ। ਪਿੰਡ ਕਲਵਾਂ ਦੇ ਸਾਬਕਾ ਮੈਂਬਰ ਪੰਚਾਇਤ ਤੇ ਮੌਜੂਦਾ ਨੰਬਰਦਾਰ ਭਾਗ ਸਿੰਘ ਭੱਠਲ ਨੇ ਦੱਿਸਆ ਕਿ ਇਸ ਸੈਡ 'ਤੇ ਪਹਿਲਾ ਲੋਹੇ ਦੀਆਂ ਚਾਦਰਾ ਪਾਈਆਂ ਹੋਈਆ ਸਨ। ਅੱਜ ਤੋਂ ੧੦ ਸਾਲਾ ਪਹਿਲਾਂ ਵਾਲੀ ਗਰਾਮ ਪੰਚਾਇਤ ਨੇ ਉਨਾਂ ਚਾਦਰਾ ਨੂੰ ਹਟਾ ਕੇ ਲੈਂਟਰ ਪਾਇਆ ਸੀ। ਪਰ ਮੇਨ ਸੜਕ ਉਚੀ ਹੋਣ ਕਾਰਨ ਇਹ ਸੈਡ ਨਾ ਵਰਤਣ ਯੋਗ ਬਣ ਗਈ। ਹੁਣ ਇਹ ਸੈਡ ਬਿਲਕੁਲ ਨਕਾਰਾ ਤੇ ਮੋਟਰ ਸਾਈਕਲ ਸਟੈਂਡ ਬਣ ਗਈ ਹੈ। ਪਿੰਡ ਦੇ ਵਸਨੀਕਾਂ ਸਾਬਕਾ ਮੈਂਬਰ ਪੰਚਾਇਤ ਸੁਭਾਸ਼ ਚੰਦ ਵਾਸੂਦੇਵਾ,  ਗਿਰਧਾਰੀ ਲਾਲ ਸ਼ਰਮਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੱਸ ਸਟੈਂਡ ਕਲਵਾਂ ਵਿਖੇ ਬਣੀ ਇਸ ਸੈਡ ਲਈ ਗਰਾਂਟ ਦਿੱਤੀ ਜਾਵੇ ਤਾਂ ਜੋ ਇਸ ਨੂੰ ਉਚਾ ਕਰਕੇ ਇਸ ਦੀ ਦੁਬਾਰਾ ਉਸਾਰੀ ਕੀਤੀ ਜਾਵੇ। 


ਕੀ ਕਹਿਣੇ ਹੈ ਹਲਕਾ ਵਿਧਾਇਕ ਡਾ. ਦਲਜੀਤ ਸਿੰਘ ਚੀਮਾ 

ਜਦੋਂ ਹਲਕੇ ਦੇ ਵਿਧਾਇਕ ਤੇ ਸਿੱਖਿਆਂ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਇਸ ਸੈਡ ਸਬੰਧੀ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਕਤ ਸੈਡ ਲਈ ਉਹ ਇਸ ਪਿੰਡ ਦੇ ਵਸਨੀਕ 'ਤੇ ਮੈਂਬਰ ਜਿਲਾ ਪ੍ਰੀਸ਼ਦ ਕਰਮ ਸਿੰਘ ਨਾਲ ਗੱਲ ਕਰਕੇ ਉਸ ਮੁਤਾਬਕ ਇਸ ਸੈਡ ਲਈ ਜਲਦੀ ਗਰਾਂਟ ਦਿੱਤੀ ਜਾਵੇਗੀ।