5 Dariya News

ਅਪਵਿੱਤਰ ਪਾਰਟੀ ਪੰਜਾਬ ਨੂੰ ਕੀ ਪਵਿੱਤਰ ਕਰੇਗੀ? : ਵਿਨੀਤ ਜੋਸ਼ੀ

5 Dariya News

ਚੰਡੀਗੜ੍ਹ 10-Sep-2016

ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਇਤਿਹਾਸ ਤੇ ਮੌਜੂਦਾ ਸਟੇਟਸ ਤੋਂ ਅਣਜਾਣ ਦੱਸਿਆ ਹੈ ਅਤੇ ਕਿਹਾ ਕਿ ਜਿਹੜੇ ਸ਼ਹਿਰ ਨੂੰ ਪਹਿਲਾਂ ਹੀ ਪਵਿੱਤਰ ਸ਼ਹਿਰ ਦਾ ਦਰਜਾ ਹੋਵੇ ਕੇਜਰੀਵਾਲ ਉਸੇ ਸ਼ਹਿਰ ਨੂੰ ਮੁੜ ਤੋਂ ਪਵਿੱਤਰ ਸ਼ਹਿਰ ਐਲਾਨਣ ਦਾ ਵਾਅਦਾ ਕਰ ਰਿਹਾ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਹਦੂਦ ਅੰਦਰ ਪਹਿਲਾਂ ਤੋਂ ਹੀ ਸ਼ਰਾਬ ਦੀ ਵਿੱਕਰੀ 'ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਹੀ ਕੇਜਰੀਵਾਲ ਤੇ ਹੋਰ ਆਗੂਆਂ ਉਪਰ ਗੈਰ ਲੋਕਤੰਤਰੀ, ਭਰਿਸ਼ਟਾਚਾਰ ਅਤੇ ਅਨੈਤਿਕਤਾ ਦੇ ਦੋਸ਼ ਲਗਾ ਰਹੇ ਹਨ। ਆਪ ਆਗੂਆਂ ਨੇ ਮਹਿਲਾਵਾਂ ਦਾ ਸਰੀਰਕ ਸੋਸ਼ਣ ਕੀਤਾ, ਜੋ ਬੇਹਦ ਸ਼ਰਮਨਾਕ ਹੈ। ਵਿਨੀਤ ਜੋਸ਼ੀ ਨੇ ਕਿਹਾ ਕਿ ਅਜਿਹੀ ਅਪਵਿੱਤਰ ਪਾਰਟੀ ਕਿਸੇ ਸ਼ਹਿਰ ਜਾਂ ਪੰਜਾਬ ਨੂੰ ਕੀ ਪਵਿੱਤਰ ਕਰ ਸਕਦੀ ਹੈ?