5 Dariya News

ਇੱਕ ਹੀ ਮੰਚ ਤੇ ਦਿਖਿਆ ਬਿਊਟੀ ਅਤੇ ਆਤਮਵਿਸ਼ਵਾਸ ਦਾ ਨਜ਼ਾਰਾ

ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਦੇ ਬਣਾਏ ਪਲੇਟਫਾਰਮ ਤੇ ਲੜਕੀਆਂ ਨੇ ਕੀਤਾ ਰੈਂਪ ਵਾਕ

5 Dariya News (ਅਜੇ ਪਾਹਵਾ)

ਲੁਧਿਆਣਾ 10-Sep-2016

ਇੱਕ ਅਜਿਹਾ ਪਲੇਟਫਾਰਮ ਜੋ ਤੁਹਾਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦਾ ਹੈ ਉਹ ਪੂਰੀ ਤਰ੍ਹਾਂ ਨਾਲ ਤਿਆਰ ਹੈ। ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਨੇ ਕਦਮ ਚੁੱਕਿਆ ਹੈ ਜੋ ਹਰ ਲੜਕੀ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦਾ ਹੈ ਅਤੇ ਰੈਂਪ ਵਾਕ ਕਰਕੇ ਉਨ੍ਹਾਂ ਦੇ ਬਿਊਟੀ ਪੇਜੰਟ ਜਿੱਤਣ ਦੇ ਸੁਪਨੇ ਨੂੰ ਪੂਰਾ ਕਰ ਸਕਦਾ ਹੈ।ਇਸ ਪੂਰੇ ਈਵੈਂਟ ਨੂੰ ਆਯੋਜਿਤ ਕੀਤਾ ਕੰਪਨੀ 'ਦੀ ਮੈਨੇਜਰ ਨੈਟਵਰਕ' ਨੇ ਜਿਸਦੇ ਮਾਲਿਕ ਹਨ ਮੋਹਿਤ ਸ਼ਰਮਾ, ਮੁਬਾਰਕ ਸੰਧੂ ਅਤੇ ਜਗਜੀਤ ਸਿੰਘ। 'ਦੀ ਮੈਨੇਜਰ ਨੈਟਵਰਕ' ਇੱਕ ਫੁੱਲ ਸਰਵਿਸ ਈਵੈਂਟ ਮੈਨੇਜਮੈਂਟ, ਮੀਡੀਆ, ਫੈਸ਼ਨ ਕੰਪਨੀ ਹੈ ਜੋ ਕਿ ਮੋਹਾਲੀ ਵਿੱਚ ਸਥਿਤ ਹੈ ਅਤੇ ਕਵਾਲਿਟੀ, ਐਕਸਲੈਂਸ ਨੂੰ ਲੈ ਕੇ ਡੇਡੀਕੇਟਡ ਹੈ। ਇਹ ਕੰਪਨੀ ਵਿਸ਼ਵਾਸ ਰੱਖਦੀ ਹੈ, ਕਿ ਪੰਜਾਬ ਇੱਕ ਅਜਿਹੀ ਥਾਂ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੇ ਟੈਲੰਟ ਹੈ। ਬਰਾਬਰੀ ਦੇ ਇਸ ਯੁੱਗ ਵਿੱਚ ਉਹ ਹਰ ਲੜਕੀ ਨੂੰ ਕੈਰੀਅਰ ਦੇ ਇਸ ਫੀਲਡ ਵਿੱਚ ਮੌਕਾ ਦੇਣਾ ਚਾਹੁੰਦੇ ਹਨ। ਇਸ ਆਡੀਸ਼ਨ ਨੂੰ ਤਿੰਨ ਜੱਜਾਂ ਨੇ ਜੱਜ ਕੀਤਾ ਜਿਸ ਵਿੱਚ 'ਵੰਸ ਅਪਾਨ ਏ ਟਾਇਮ ਇਨ ਅੰਮ੍ਰਿਤਸਰ' ਅਤੇ ਕਈ ਪੰਜਾਬੀ ਵੀਡਿਓ ਵਿੱਚ ਕੰਮ ਕਰ ਚੁੱਕੀ ਐਕਟਰਸ ਤਨਵੀ ਨਾਗੀ, ਐਕਟਰ ਅਤੇ ਨਿਰਦੇਸ਼ਕ ਜ਼ਫਰ ਖ਼ਾਨ ਅਤੇ ਡਾ. ਸੀਮਾ ਚੋਪੜਾ ਸ਼ਾਮਿਲ ਸਨ।

ਐਕਟਰਸ ਤਨਵੀ ਨਾਗੀ ਨੇ ਕਿਹਾ ਕਿ, ਮੈਂ ਇਸ ਈਵੈਂਟ ਦਾ ਹਿੱਸਾ ਬਣ ਕੇ ਬੇਹੱਦ ਖੁਸ਼ ਹਾਂ, ਇਹ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਲੜਕੀਆਂ ਆਪਣਾ ਆਤਮਵਿਸ਼ਵਾਸ ਬਖੂਬੀ ਦਿਖਾ ਸਕਦੀਆਂ ਹਨ। ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਸਾਰੀ ਲੜਕੀਆਂ ਖੁੱਦ ਤੇ ਭਰੋਸਾ ਰੱਖਣ ਅਤੇ ਕੋਈ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਤੋਂ ਨਹੀਂ ਰੋਕ ਸਕਦਾ।

ਐਕਟਰ ਅਤੇ ਨਿਰਦੇਸ਼ਕ ਜ਼ਫਰ ਖਾਨ ਨੇ ਕਿਹਾ ਕਿ, ਭਵਿੱਖ ਉਨ੍ਹਾਂ ਦਾ ਹੁੰਦਾ ਹੈ ਜੋ ਆਪਣੇ ਸੁਪਨਿਆਂ ਦੀ ਖੂਬਸੂਰਤੀ  ਨੂੰ ਪਹਿਚਾਣਦੇ ਹਨ, ਅਤੇ ਯਕੀਨਨ ਇਹ ਪਲੇਟਫਾਰਮ ਅਲੱਗ-ਅਲੱਗ ਸ਼ਹਿਰਾਂ ਤੋਂ ਆਈਆਂ ਲੜਕੀਆਂ ਨੂੰ ਉਨ੍ਹਾਂ ਦੇ ਅੰਦਰ ਦੀ ਸੁੰਦਰਤਾ ਨੂੰ ਪਹਿਚਾਨਣ ਵਿੱਚ ਮਦਦ ਕਰੇਗਾ।ਡਾ. ਸੀਮਾ ਚੋਪੜਾ ਨੇ ਕਿਹਾ ਕਿ, ਇਸ ਤਰ੍ਹਾਂ ਦੇ ਈਵੈਂਟ ਦਾ ਮਤਲਬ ਬੈਸਟ ਹੋਣਾ ਨਹੀਂ ਹੁੰਦਾ ਬਲਕਿ, ਜੋ ਤੁਸੀ ਕਲ ਸੀ ਉਸ ਤੋਂ ਹੋਰ ਬੇਹਤਰ ਹੋਵੋ ਇਹ ਹੀ ਇਨ੍ਹਾਂ ਦਾ ਮਕਸਦ ਹੈ। ਮੈਂ ਇੱਥੇ ਹਰ ਪ੍ਰਤੀਯੋਗੀ ਨੂੰ ਵਿਜੇਤਾ ਦੇ ਰੂਪ ਵਿੱਚ ਵੇਖਦੀ ਹਾਂ, ਜੋ ਕਿ ਆਤਮਵਿਸ਼ਵਾਸ ਨਾਲ ਭਰੇ ਹਨ।ਇਸ ਈਵੈਂਟ ਦੀ ਸ਼ਾਨ ਹੋਰ ਵਧਾਉਣ ਦੇ ਲਈ, ਬ੍ਰਾਂਡ ਜਿਵੇਂ ਕਿ ਡੀਕੈਥਲੋਨ ਮੋਹਾਲੀ, ਗੋਲਡਸ ਜਿਮ ਮੋਹਾਲੀ, ਮੈਵਰਿਕ ਚੰਡੀਗੜ੍ਹ, ਮੋਕਾ ਲੁਧਿਆਣਾ, ਪਰਿੰਦੇ, ਮੁਬਾਰਕ ਰਿਕਾਰਡ, ਬਲੈਕਲਿਸਟਿਡ ਸਟੂਡੀਓ, ਬੱਜ ਚੰਡੀਗੜ੍ਹ, ਰਿਤੂਕੋਲੇਨਟਾਇਨ, ਡੀਜੀ ਐਥਨਿਕ ਕਲੈਕਸ਼ਨ, ਡਾਈਟ ਥੈਰੇਪੀ, ਸੋਵੀ ਇੰਟਰਟੇਨਮੈਂਟ, ਆਸਮਾਨ ਫਾਊਂਡੇਸ਼ਨ, ਗੈਂਟ ਪੰਜਾਬ, ਨਿੰਦੀ ਫੋਟੋਗ੍ਰਾਫੀ, ਆਈਆਈਐਚਈਡੀ ਨੇ 'ਦੀ ਮੈਨੇਜਰ ਨੈਟਵਰਕ' ਦੇ ਨਾਲ ਆਪਣਾ ਹੱਥ ਮਿਲਾਇਆ ਅਤੇ ਅਲੱਗ-ਅਲੱਗ ਤਰੀਕੇ ਨਾਲ ਈਵੈਂਟ ਵਿੱਚ ਉਨ੍ਹਾਂ ਦਾ ਸਾਥ ਦੇਣਗੇ।ਉੱਥੇ ਹੀ ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਦੇ ਅਗਲੇ ਆਡੀਸ਼ਨ ਜਲੰਧਰ ਅਤੇ ਮੋਹਾਲੀ ਵਿੱਚ ਆਯੋਜਿਤ ਹੋਣਗੇ।