ਓਕਰੇਜ਼ ਇੰਟਰਨੈਸ਼ਨਲ ਸਕੂਲ ਸਾਈਬਰ ਬੂਲਿੰਗ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ
ਇੰਟਰਨੈੱਟ ਦੀ ਦੁਰਵਰਤੋਂ ਅਤੇ ਸੋਸ਼ਲ ਮੀਡੀਆ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
5 Dariya News
ਐਸ.ਏ.ਐਸ. ਨਗਰ (ਮੁਹਾਲੀ) 10-Sep-2016
ਓਕਰੇਜ਼ ਇੰਟਰਨੈਸ਼ਨਲ ਸਕੂਲ, ਮੁਹਾਲੀ ਵੱਲੋਂ ਵਿਦਿਆਰਥੀਆਂ ਨੂੰ ਸਾਈਬਰ ਬੂਲਿੰਗ ਯਾਨੀ ਇੰਟਰਨੈੱਟ ਦੀ ਦੁਰਵਰਤੋਂ ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਆਸਟ੍ਰੇਲੀਆ ਤੋਂ ਕੰਪਿਊਟਰ ਮਾਹਿਰ ਡਾ ਹਰਲੀਨ ਗਿੱਲ ਨੇ ਵਿਦਿਆਰਥੀਆਂ ਨੂੰ ਸਾਈਬਰ ਬੂਲਿੰਗ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿਤੀ। ਡਾ. ਗਿੱਲ ਨੇ ਸਾਈਬਰ ਬੂਲਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਜਦ ਕੋਈ ਬੱਚਾ ਇੰਟਰਨੈੱਟ ਤੇ ਕਿਸੇ ਦੂਜੇ ਬੱਚੇ ਨੂੰ ਧਮਕਾਉਂਦਾ ਜਾਂ ਪਰੇਸ਼ਾਨ ਕਰਦਾ ਹੈ ਤਾਂ ਉਸ ਨੂੰ ਸਾਈਬਰ ਬੂਲਿੰਗ ਕਿਹਾ ਜਾਂਦਾ ਹੈ। ਇਸ ਸਿਸਟਮ ਵਿਚ ਬੇਸ਼ੱਕ ਧਮਕੀ ਦੇਣ ਜਾਂ ਧਮਕੀ ਲੈਣ ਵਾਲੇ ਦੋਹਾਂ ਪਾਸੇ ਤੋਂ ਨਾਬਾਲਗ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਜੇਕਰ ਇਕ ਵੀ ਬਾਲਗ ਹੁੰਦਾ ਹੈ ਤਾਂ ਉਸ ਨੂੰ ਸਾਈਬਰ ਹਰਾਸ਼ਮੈਂਟ ਕਿਹਾ ਜਾਂਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਇੰਟਰਨੈੱਟ ਤੇ ਕਿਸੇ ਵੀ ਤਰਾਂ ਦੀ ਧਮਕੀ ਜਾ ਗਲਤ ਸ਼ਬਦਾਵਲੀ ਲਿਖਣ ਤੋਂ ਗੁਰੇਜ਼ ਕਰਨ ਦੀ ਪ੍ਰੇਰਨਾ ਦਿਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਸਮੇਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਤਰਾਂ ਦੀ ਗਲਤ ਸ਼ਬਦਾਵਲੀ ਉਨ੍ਹਾਂ ਲਈ ਮੁਸੀਬਤ ਦਾ ਕਾਰਨ ਬਣਾ ਸਕਦੀ ਹੈ।
ਉਨ੍ਹਾਂ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਜਾਂ ਇੰਟਰਨੈੱਟ ਤੇ ਕਿਸੇ ਵੀ ਤਰਾਂ ਧਮਕੀ ਮਿਲਦੀ ਹੈ ਤਾਂ ਉਹ ਇਸ ਦੀ ਜਾਣਕਾਰੀ ਆਪਣੇ ਮਾਪਿਆਂ ਜਾਂ ਅਧਿਆਪਕਾਂ ਨੂੰ ਦੇਣ। ਕਿਉਂਕਿ ਅਕਸਰ ਇਸ ਤਰਾਂ ਦੀ ਹਰਕਤ ਅਕਸਰ ਉਨ੍ਹਾਂ ਦੇ ਸਾਥੀ ਜਾਂ ਜਾਣਕਾਰ ਵੱਲੋਂ ਕੀਤੀ ਜਾਂਦੀ ਹੈ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਇਕ ਅੱਜ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਹਰ ਬੱਚੇ ਦੀ ਪਹੁੰਚ ਵਿਚ ਹੈ ਪਰ ਜੇਕਰ ਉਸ ਨੂੰ ਇੰਟਰਨੈੱਟ ਤੇ ਕਿਸੇ ਤਰਾਂ ਦੀ ਧਮਕੀ ਜਾਂ ਕੋਈ ਗਲਤ ਸ਼ਬਦਾਵਲੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਡਰ ਜਾਂਦੇ ਹਨ ਜਿਸ ਦਾ ਅਸਰ ਉਨ੍ਹਾਂ ਦੀ ਬਾਲ ਅਵਸਥਾ ਤੇ ਪੈਣਾ ਲਾਜ਼ਮੀ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜੋ ਕਿ ਪੂਰੀ ਤਰਾਂ ਸਫਲ ਰਿਹਾ।