5 Dariya News

ਗਰੀਬ ਔਰਤ ਨੇ ਨਰੇਗਾ ਸਕੀਮ ਅਧੀਨ ਕੀਤੀ ਰੋਜਗਾਰ ਦੇਣ ਦੀ ਮੰਗ

ਕਿਹਾ ਪਤੀ ਅਪਾਹਜ ਹੈ ਤੇ ਉਹ ਮਜਦੂਰੀ ਕਰਕੇ ਚਲਾਉਂਦੀ ਹੈ ਘਰ ਦਾ ਗੁਜਾਰਾ

5 Dariya News (ਅਸ਼ਵਨੀ ਸ਼ਰਮਾ)

ਗੜਸ਼ੰਕਰ 09-Sep-2016

ਬਲਾਕ ਗੜਸ਼ੰਕਰ ਅਧੀਨ ਪੈਂਦੇ ਪਿੰਡ ਕੋਕੋਵਾਲ ਦੀ ਗਰੀਬ ਔਰਤ ਜੋਗਿੰਦਰੋ ਦੇਵੀ ਪਤਨੀ ਰੋਸ਼ਨ ਲਾਲ ਨੇ ਡੀ ਸੀ ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਉਨਾਂ ਦੇ ਪਿੰਡ ਵਿੱਚ ਚਲ ਰਹੇ ਮਨਰੇਗਾ ਦੇ ਕੰਮ ਵਿੱਚ ਰੋਜਗਾਰ ਦਿੱਤਾ ਜਾਵੇ। ਆਪਣੀ ਦੁੱਖ ਭਰੀ ਕਹਾਣੀ ਦਸਦੇ ਹੋਏ ਜੋਗਿੰਦਰੋ ਦੇਵੀ ਨੇ ਕਿਹਾ ਕਿ ਉਸ ਦਾ ਪਤੀ ਅਪਾਹਜ ਹੈ ਤੇ ਚਲ ਫਿਰ ਵੀ ਨਹੀ ਸਕਦਾ। ਉਹ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚ੍ਰਲਾਉਂਦੀ ਹੈ। ਉਸ ਦਾ ਨਰੇਗਾ ਐਕਟ ਅਧੀਨ ਜੌਬ ਕਾਰਡ ਵੀ ਬਣਿਆ ਹੋਇਆ ਹੈ। ਪਰ ਪਿਡ ਦਾ ਸਰਪੰਚ ਜਾਣਬੁਝ ਕੇ ਉਸ ਨੂੰ ਕੰਮ ਨਹੀ ਦੇ ਰਿਹਾ। ਜੋਗਿੰਦਰੋ ਦੇਵੀ ਨੇ ਇਹ ਵੀ ਕਿਹਾ ਕਿ ਜੁਲਾਈ ਮਹੀਨੇ ਸਰਪੰਚ ਨੇ ਆਪਣੇ ਖੇਤਾਂ ਵਿੱਚ ਮੱਕੀ ਦੀ ਗੋਡੀ ਲਈ ਨਰੇਗਾ ਦੀ ਲੇਬਰ ਲਾਈ ਸੀ ਪਰ ਮੈਂ ਸਰਪੰਚ ਦੇ ਖੇਤਾਂ ਵਿੱਚ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਸੀ। ਇਸੇ ਕਾਰਣ ਰੰਜਿਸ਼ ਦੇ ਚਲਦੇ ਸਰਪੰਚ ਉਸ ਨੂੰ ਰੋਜਗਾਰ ਨਹੀ ਦੇ ਰਿਹਾ।-    

                                                        

ਕੀ ਕਹਿੰਣਾ ਹੈ ਪਿੰਡ ਦਾ ਸਰਪੰਚ-ਸੰਪਰਕ ਕਰਨ ਤੇ ਸਰਪੰਚ ਦਰਸ਼ਣ ਲਾਲ ਨੇ ਕਿਹਾ ਕਿ ਜੋਗਿੰਦਰੋ ਦੇਵੀ ਨੇ ਪਹਿਲਾਂ 30 ਦਿਨ ਕੰਮ ਕੀਤਾ ਸੀ। ਉਸ ਦਾ ਪਤੀ ਅਪਾਹਜ ਹੈ ਤੇ ਲੜਕਾ  ਨਬਾਲਗ  ਹੈ ਦੋਨੇ ਕੰਮ ਕਰਨ ਦੇ ਯੋਗ ਨਹੀ। ਮੱਕੀ ਦੀ ਗੋਡੀ ਵਾਲੀ ਗੱਲ ਨੂੰ ਵੀ ਗਲਤ ਦੱਸਿਆ।

ਕੀ ਕਹਿੰਦੇ ਨੇ ਏਡੀਸੀ(ਵਿਕਾਸ) -ਸੰਪਰਕ ਕਰਨ ਤੇ ਬੀਡੀਪੀਓ ਗੜਸ਼ੰਕਰ ਬਾਵਾ ਸਿੰਘ ਨੇ ਤਾਂ ਫੋਨ ਨਹੀ ਚੁੱਕਿਆ ਫਿਰ ਏ ਡੀ ਸੀ (ਵਿਕਾਸ) ਹੁਸ਼ਿਆਰਪੁਰ ਹਰਵੀਰ ਸਿੰਘ ਨਾਲ ਫੋਨ ਤੇ ਸੰਪਰਕ ਕਰਨ ਤੇ ਉਨਾਂ ਕਿਹਾ ਕਿ ਮਾਮਲਾ ਮੇਰੇ ਨੋਟਿਸ ਵਿੱਚ ਨਹੀ ਹੈ। ਮੈ ਹੁਣੇ ਬੀਡੀਪੀਓ ਗੜਸ਼ੰਕਰ ਤੋਂ ਜਾਣਕਾਰੀ ਲੈ ਕੇ ਲੋੜੀਂਦੀ ਕਾਰਵਾਈ ਕਰਾਗਾ।