5 Dariya News

ਪਟਵਾਰੀਆਂ ਦੀਆਂ ਵਿੱਤ ਵਿਭਾਗ ਨਾਲ ਸਬੰਧਤ ਮੰਗਾਂ ਦੇ ਜਲਦ ਹੱਲ ਲਈ ਮਜੀਠੀਆ ਵਲੋਂ ਢੀਂਡਸਾ ਨਾਲ ਮੁਲਾਕਾਤ

ਵਿੱਤ ਮੰਤਰੀ ਵਲੋਂ ਪਟਵਾਰੀਆਂ ਦੀਆਂ ਮੰਗਾਂ ਦਾ ਸਕਾਰਾਤਮਕ ਹੱਲ ਕੱਢਣ ਦਾ ਭਰੋਸਾ: ਬਿਕਰਮ ਸਿੰਘ ਮਜੀਠੀਆ

5 Dariya News

ਚੰਡੀਗੜ੍ਹ 09-Sep-2016

ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਟਾਵਾਰੀਆਂ ਨਾਲ ਕੁਝ ਦਿਨ ਪਹਿਲਾਂ ਕੀਤਾ ਵਾਅਦਾ ਨਿਭਾਉਂਦਿਆਂ ਵਿੱਤ ਮਹਿਕਮੇ ਨਾਲ ਸਬੰਧਿਤ ਮਸਲਿਆਂ ਨੂੰ ਵਿਚਾਰਨ ਲਈ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨਾਲ ਪਟਵਾਰੀਆਂ ਦੀ ਮੁਲਾਕਾਤ ਕਰਵਾਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਭਰੋਸਾ ਦਿਵਾਇਆ ਹੈ ਕਿ ਪਟਵਾਰੀਆਂ ਦੀਆਂ ਜਾਇਜ ਮੰਗਾਂ ਦਾ ਸਕਰਾਤਮਕ ਹੱਲ ਕੱਢਣ ਲਈ ਜਲਦ ਹੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇਨ੍ਹਾਂ ਮੰਗਾਂ ਨੂੰ ਵਿਚਾਰਿਆ ਜਾਵੇਗਾ।ਸ. ਮਜੀਠੀਆ ਨੇ ਦਿੱਸਿਆ ਕਿ ਵਿੱਤ ਮੰਤਰੀ ਨੇ ਬੁਹੱਤ ਹੀ ਠਰੱਮੇ ਨਾਲ ਪਟਵਾਰੀਆਂ ਦੀ ਹਰ ਇੱਕ ਮੰਗ ਬੜੀ ਬਰੀਕੀ ਨਾਲ ਸੁਣੀ ਅਤੇ ਭਰੋਸਾ ਦਿਵਾਇਆ ਕਿ ਪਟਵਾਰੀਆਂ ਵਲੋਂ ਰੱਖੀਆਂ ਤਿੰਨ ਮੰਗਾਂ ਜਿਨ੍ਹਾਂ ਵਿਚ ਸਾਲ 1996 ਤੋਂ ਬਾਅਦ ਸੀਨੀਅਰ ਸਕੇਲ ਖਤਮ ਕੀਤੇ ਜਾਣ ਕਾਰਨ ਇੱਕੋ ਟਾਈਮ ਭਰਤੀ ਪਟਵਾਰੀਆਂ ਦੀ ਤਨਖਾਹ ਦੀ ਤਰੁੱਟੀ, ਟਾਈਮ ਸਕੇਲ ਅਤੇ ਕਾਨੂੰਨਗੋ ਸਰਕਲ ਛੋਟੇ ਕੀਤੇ ਜਾਣ ਸਬੰਧੀ ਮੰਗਾਂ ਦਾ ਸਕਾਰਾਤਮਕ ਹੱਲ ਕੱਢਣ ਲਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰਿਆਂ ਜਾਵੇਗਾ।ਇਸ ਮੀਟਿੰਗ ਵਿਚ ਵਿੱਤ ਕਮਿਸ਼ਨਰ ਮਾਲ ਸ੍ਰੀ ਕੇ.ਬੀ.ਐਸ ਸਿੱਧੂ, ਡਾਇਰੈਕਟਰ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਸ੍ਰੀ ਦਿਲਰਾਜ ਸਿੰਘ ਸੰਧਾਵਾਲੀਆ, ਪਟਵਾਰ ਯੂਨੀਅਨ ਦੇ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਥਿੰਦ, ਜਨਰਲ ਸਕੱਤਰ ਹਰਬੀਰ ਸਿੰਘ ਢੀਂਡਾਸਾ, ਖਜ਼ਾਨਚੀ ਸ੍ਰੀ ਕ੍ਰਿਸ਼ਨ ਮਨੋਚਾ, ਸ੍ਰੀ ਮੋਹਰ ਸਿੰਘ ਬਾਠ, ਸ੍ਰੀ ਮੋਹਨ ਸਿੰਘ ਭੇਡਪੁਰਾ, ਮਲਕੀਤ ਸਿੰਘ, ਸ੍ਰੀ ਗੁਰਜੰਟ ਸਿੰਘ ਲੰਬੀ, ਸ੍ਰੀ ਜਸਬੀਰ ਸਿੰਘ, ਸ੍ਰੀ ਦੀਦਾਰ ਸਿੰਘ ਛੋਕਰ, ਸ੍ਰੀ ਨਿਰਮਲਜੀਤ ਸਿੰਘ, ਕੁਲਦੀਪ ਸਿੰਘ, ਸ੍ਰੀ ਹਰੀ ਸਿੰਘ ਅਤੇ ਸ੍ਰੀ ਪਵਨ ਕੁਮਾਰ ਸ਼ਾਮਿਲ ਹੋਏ।