ਪੰਜਾਬ ਨੂੰ ਮਿਲਿਆ ਬੈਸਟ ਐਨੀਮਲ ਹਸਬੈਂਡਰੀ ਅਵਾਰਡ ਫਾਰ 2016
ਪਸ਼ੂ ਪਾਲਣ ਦੇ ਕਿੱਤਾ ਹੋਇਆ ਪ੍ਰਫਲਿੱਤ-ਗੁਲਜ਼ਾਰ ਸਿੰਘ ਰਣੀਕੇ
5 Dariya News
ਚੰਡੀਗੜ੍ਹ 09-Sep-2016
ਕੇਂਦਰ ਸਰਕਾਰ ਵਲੋਂ ਆਯੋਜਿਤ 9ਵੇਂ ਗਲੋਬਲ ਐਗਰੀਕਲਚਰ ਲੀਡਰਸ਼ਿਪ ਅਵਾਰਡਜ਼-2016 ਵਿੱਚ ਪੰਜਾਬ ਸਰਕਾਰ ਨੂੰ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਦੇ ਖੇਤਰ ਵਿੱਚ ਕੀਤੇ ਵਿਕਾਸ ਅਤੇ ਮਿਆਰੀ ਸੇਵਾਵਾਂ ਸਦਕਾ ਬੈਸਟ ਐਨੀਮਲ ਹਸਬੈਂਡਰੀ ਅਵਾਰਡ ਫਾਰ-2016 ਨਾਲ ਨਵਾਜ਼ਿਆ ਗਿਆ ਹੈ। ਇਸ ਬਾਰ ਇਹ ਅਵਾਰਡ ਪੰਜਾਬ ਨੂੰ ਹਰਿਆਣਾ ਦੇ ਗਵਰਨਰ ਸ੍ਰੀ ਕਪਤਾਨ ਸਿੰਘ ਸੋਲੰਕੀ ਵਲੋਂ ਦਿੱਤਾ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਮੰਤਰੀ ਸ.ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਇੰਡੀਅਨ ਕੋਂਸਲ ਆਫ ਫੂਡ ਐਗਰੀਕਲਚਰ ਵਲੋਂ 2008 ਤੋਂ ਸਲਾਨਾ ਰਾਸ਼ਟਰੀ ਪੱਧਰ 'ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ । ਜਿਸ ਵਿੱਚ ਸੂਬਾ ਸਰਕਾਰ ਵਲੋਂ ਖੇਤੀਬਾੜੀ,ਬਾਗਬਾਨੀ ਅਤੇ ਪਸ਼ੂ ਪਾਲਣ ਦੇ ਖੇਤਰ ਵਿੱਚ ਕੀਤੇ ਗਏ ਆਧੁਨਿਕਰਨ ਵਿਕਾਸ ਅਤੇ ਪ੍ਰਾਪਤੀਆਂ ਦੇ ਪ੍ਰਭਾਵ ਨੂੰ ਕਿਸਾਨਾਂ ਨਾਲ ਜੋੜਕੇ ਦੇਖਿਆ ਜਾਂਦਾ ਹੈ ਅਤੇ ਮੁਲਾਂਕਣ ਕੀਤਾ ਜਾਂਦਾ ਹੈ ਕਿ ਸੂਬਾ ਸਰਕਾਰ ਵਲੋਂ ਕੀਤੇ ਗਏ ਉਪਰਾਲਿਆਂ ਅਤੇ ਕਿਸਾਨਾਂ ਦੇ ਜੀਵਨ 'ਤੇ ਇਸ ਦਾ ਕੀ ਪ੍ਰਭਾਵ ਪਿਆ ਹੈ।ਪਸ਼ੂ ਪਾਲਣ ਮੰਤਰੀ ਨੇ ਅੱਗੇ ਦੱਸਿਆ ਕਿ ਇਹ ਸਾਡੀ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਪ੍ਰੋ.ਐਮ.ਐਸ. ਸਵਾਮੀਨਾਥਨ ਦੀ ਚੇਅਰਮੈਨਸ਼ਿਪ ਵਿੱਚ ਬਣੀ ਪੇਸ਼ੇਵਰ ਨੈਸ਼ਨਲ ਅਵਾਰਡ ਕਮੇਟੀ ਨੇ ਪੰਜਾਬ ਸਰਕਾਰ ਵਲੋਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਲਈ ਵਿਆਪਕ ਪੱਧਰ ਤੇ ਸ਼ੁਰੂ ਕੀਤੇ ਗਏ ਵੱਖ ਵੱਖ ਪ੍ਰੋਗਰਾਮਾਂ ਅਤੇ ਸਕੀਮਾਂ ਨੂੰ ਲਾਗੂ ਕਰਕੇ ਕਿਸਾਨਾਂ ਦੇ ਆਰਥਿਕ ਮਿਆਰ ਵਿੱਚ ਸੁਧਾਰ ਲਿਆਉਣ ਲਈ ਐਗਰੀਕਲਚਰ ਲੀਡਰਸ਼ਿਪ ਸੰਮੇਲਨ ਵਿੱਚ ਰਾਸ਼ਟਰੀ ਅਵਾਰਡ ਨਾਲ ਨਵਾਜ਼ਿਆ ਹੈ।ਇਸ ਖਾਸ ਮੌਕੇ 'ਤੇ ਡਾਇਰੈਕਟਰ ਪਸ਼ੂ ਪਾਲਣ ਐਚ.ਐਸ.ਸੰਧਾ,ਡਾਇਰੈਕਟਰ ਡੇਅਰੀ ਵਿਕਾਸ ਇੰਦਰਜੀਤ ਸਿੰਘ ਅਤੇ ਡਾ.ਪੀ.ਕੇ Àੱਪਲ ਵੀ ਮੋਜੂਦ ਸਨ।