5 Dariya News

ਵਿਜੇ ਚੌਹਾਨ ਦੇ ਖਿਲਾਫ ਮਾਮਲਾ ਦਰਜ਼ ਕਰਵਾਏ ਆਪ : ਮੋਨਾ ਜੈਸਵਾਲ

5 Dariya News

ਚੰਡੀਗੜ੍ਹ 07-Sep-2016

ਭਾਰਤੀ ਜਨਤਾ ਪਾਰਟੀ ਦੇ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਾ ਜੈਸਵਾਲ ਨੇ ਆਮ ਆਦਮੀ ਪਾਰਟੀ ਦੇ ਸੰਗਰੂਰ ਜਿਲ੍ਹੇ ਦੇ ਨਿਗਰਾਨ ਵਿਜੇ ਚੌਹਾਨ ਉਤੇ ਆਪ ਪਾਰਟੀ  ਦੇ ਵਰਕਰਾਂ ਵੱਲੋਂ ਸਰੀਰਕ ਸੋਸ਼ਣ ਦੇ ਲਗਾਏ ਇਲਾਜ਼ਾਮਾਂ ਨੂੰ ਗੰਭੀਰਤਾ ਨਾਲ ਲੈਂਦਿਆਂ 'ਆਪ' ਪਾਰਟੀ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਜੇ ਆਮ ਆਦਮੀ ਪਾਰਟੀ ਮਹਿਲਾ ਸੁਰਖਿਆ 'ਤੇ ਬਹੁਤ ਸੰਜੀਦਗੀ ਹੈ, ਤਾਂ ਉਨ੍ਹਾਂ ਨੂੰ ਤੁਰੰਤ ਪੁਲੀਸ ਕੋਲ ਚੌਹਾਨ ਦੇ ਖਿਲਾਫ ਮਾਮਲਾ ਦਰਜ਼ ਕਰਵਾਉਣਾ ਚਾਹੀਦਾ ਹੈ। ਜੇਕਰ ਉਨ੍ਹਾਂ ਨੂੰ ਪੰਜਾਬ ਪੁਲੀਸ 'ਤੇ ਵਿਸ਼ਵਾਸ ਨਹੀਂ ਹੈ, ਤਾਂ ਉਹ ਹਾਈਕੋਰਟ ਵਿਚ ਅਰਜ਼ੀ ਲਗਾਕੇ ਅਦਾਲਤ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਕਰਵਾਉਣ। ਪਰ ਇਹ ਸਭ ਕਰਨ ਤੋਂ ਪਹਿਲਾਂ ਚੌਹਾਨ ਨੂੰ ਤੁਰੰਤ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ, ਤਾਂ ਇਹ ਮੰਨਿਆ ਜਾਵੇਗਾ ਕਿ ਆਮ ਆਦਮੀ ਪਾਰਟੀ ਚੌਹਾਨ ਦੇ ਗੰਦੇ ਕਾਰਨਾਮਿਆਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਵਿਚ ਜੁਟੀ ਹੋਈ ਹੈ।

ਸੋਸ਼ਲ ਮੀਡੀਆ ਅਤੇ ਵਟਸਅੱਪ 'ਤੇ ਚੱਲ ਰਹੀ ਆਡਿਉ ਵਿਚ ਚੌਕਾਉਣ ਵਾਲੀ ਇਹ ਗੱਲ ਸਾਹਮਣੇ ਆਈ ਹੈ ਕਿ ਮਹਿਲਾ ਕਮੀਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ, ਜੋ ਕਿ ਕੇਜਰੀਵਾਲ ਦੀ ਨਜ਼ਦੀਕੀ ਹੈ, ਪੀੜੀਤਾ ਨੂੰ ਦੁਤਕਾਰ ਰਹੀ ਹੈ। ਪੂਰੇ ਮਾਮਲੇ ਦੇ ਦੌਰਾਨ ਹੈਰਾਨ ਕਰਨ ਵਾਲੀ ਇਹ ਗੱਲ ਇਹ ਰਹੀ ਹੈ ਕਿ ਵਿਜੈ ਚੌਹਾਨ ਨੂੰ ਸੰਗਰੂਰ ਤੋਂ ਪਟਿਆਲਾ ਭੇਜ ਦਿੱਤਾ ਗਿਆ। ਪੀੜੀਤਾਂ ਦੇ ਪਤੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਲਿਖੇ ਪੱਤਰ 'ਤੇ ਦਿੱਲੀ ਦੇ ਆਪ ਵਿਧਾਇਕ ਦੇਵੇਂਦਰ ਸਹਰਾਵਤ ਨੇ ਵੀ ਆਪ 'ਤੇ ਪੰਜਾਬ ਵਿਚ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਪੀੜੀਤਾਂ ਦੇ ਪਤੀ ਨੇ ਅਰਵਿੰਦ ਕੇਜਰੀਵਾਲ ਨੂੰ ਸ਼ਿਕਾਇਤ ਵਿਚ ਕਿਹਾ ਕਿ ਧੂਰੀ ਸਥਿੱਤ ਪਾਰਟੀ ਦੇ ਆਫਿਸ ਵਿਚ ਕੰਮ ਕਰਦੇ ਸਮੇਂ ਵਿਜੈ ਅਕਸਰ ਛੇੜਛਾੜ ਕਰਦਾ ਸੀ। ਮੈਨੂੰ ਕੰਮ ਤੋਂ ਬਾਹਰ ਭੇਜਕੇ ਰੇਪ ਦੀ ਕੋਸ਼ਿਸ਼ ਕਰ ਚੁੱਕਿਆ ਹੈ। ਕਈ ਵਾਰ ਸ਼ਿਕਾਇਤ ਵੀ ਕੀਤੀ, ਪਰ ਕੋਈ ਵੀ ਕਾਰਵਾਈ ਨਹੀਂ ਹੋਈ।