5 Dariya News

'ਸ਼ਹੀਦ-ਏ-ਆਜ਼ਮ ਭਗਤ ਸਿੰਘ ਪੰਜਾਬ ਖੇਡਾਂ' ਦਾ ਦੂਜਾ ਗੇੜ 25 ਅਕਤੂਬਰ ਤੋਂ

ਸਾਰੇ ਪੰਜਾਬ ਵਿਚ ਹੋਣਗੇ ਵੱਖ-ਵੱਖ ਖੇਡਾਂ ਦੇ ਮੁਕਾਬਲੇ , ਸੁਖਬੀਰ ਸਿੰਘ ਬਾਦਲ ਵੱਲੋਂ ਖੇਡਾਂ 'ਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਦੇ ਯਤਨ ਤੇਜ਼

5 Dariya News

ਚੰਡੀਗੜ੍ਹ 07-Sep-2016

ਉੱਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਵੱਲੋਂ ਖੇਡਾਂ ਵਿਚ ਪੰਜਾਬ ਨੂੰ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮੋਹਰੀ ਸੂਬਾ ਬਣਾਉਣ ਦੇ ਯਤਨਾਂ ਤਹਿਤ ਪੰਜਾਬ ਸਰਕਾਰ ਵੱਲੋਂ 'ਸ਼ਹੀਦ-ਏ-ਆਜ਼ਮਭਗਤ ਸਿੰਘ ਪੰਜਾਬ ਖੇਡਾਂ' (ਅੰਡਰ-25) ਦਾ ਦੂਜਾ ਗੇੜ 25 ਅਕਤੂਬਰ ਤੋਂ 29 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਰਾਹੁਲ ਗੁਪਤਾ ਨੇ ਦੱਸਿਆ ਕਿ ਪਹਿਲੇ ਗੇੜ ਦੀਆਂ ਖੇਡਾਂ ਦੀ ਕਾਮਯਾਬੀ ਤੋਂ ਬਾਅਦ ਵਿਭਾਗ ਨੇ ਦੂਜੇ ਗੇੜ ਦੀਆਂ ਖੇਡਾਂਕਰਵਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਬਾਸਕਿਟਬਾਲ, ਫੁੱਟਬਾਲ, ਹੈਂਡਬਾਲ, ਸਾਈਕਲਿੰਗ, ਹਾਕੀ (ਮਰਦ), ਬੈਡਮਿੰਟਨ, ਸ਼ੂਟਿੰਗ, ਵੇਟਲਿਫਟਿੰਗ, ਵਾਲੀਬਾਲ, ਜਿਮਨਾਸਟਿਕ, ਆਰਚਰੀ, ਫੈਂਸਿੰਗ, ਬਾਕਸਿੰਗ, ਰੈਸਲਿੰਗ, ਜੂਡੋ, ਸਵੀਮਿੰਗ, ਟੇਬਲ ਟੈਨਿਸ, ਹਾਕੀ (ਔਰਤਾਂ), ਐਥਲੈਟਿਕਸ, ਰੋਲਰ ਸਕੇਟਿੰਗ, ਖੋ-ਖੋ ਅਤੇ ਕਬੱਡੀ (ਸਰਕਲ ਤੇ ਨੈਸ਼ਨਲ ਸਟਾਈਲ) ਦੇਮੁਕਾਬਲੇ ਕਰਵਾਏ ਜਾਣਗੇ।ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਸਕਿਟਬਾਲ, ਫੁੱਟਬਾਲ, ਹੈਂਡਬਾਲ ਅਤੇ ਸਾਈਕਲਿੰਗ ਦੇ ਮੁਕਾਬਲੇ ਲੁਧਿਆਣਾ ਵਿਖੇ ਹੋਣਗੇ ਜਦਕਿ ਹਾਕੀ (ਮਰਦ), ਬੈਡਮਿੰਟਨ ਅਤੇ ਸ਼ੂਟਿੰਗਦੇ ਮੁਕਾਬਲੇ ਜਲੰਧਰ, ਵੇਟਲਿਫਟਿੰਗ, ਵਾਲੀਬਾਲ, ਜਿਮਨਾਸਟਿਕ, ਆਰਚਰੀ ਅਤੇ ਫੈਂਸਿੰਗ ਦੇ ਮੁਕਾਬਲੇ ਪਟਿਆਲਾ ਵਿਚ ਹੋਣਗੇ। ਇਸੇ ਤਰ੍ਹਾਂ ਬਾਕਸਿੰਗ, ਰੈਸਲਿੰਗ ਅਤੇ ਜੂਡੋ ਦੇ ਮੁਕਾਬਲੇ ਸ੍ਰੀਆਨੰਦਪੁਰ ਸਾਹਿਬ, ਸਵੀਮਿੰਗ, ਟੇਬਲ ਟੈਨਿਸ, ਰੋਲਰ ਸਕੇਟਿੰਗ ਅਤੇ ਖੋ-ਖੋ ਦੇ ਮੁਕਾਬਲੇ ਸੰਗਰੂਰ ਜਦਕਿ ਕਬੱਡੀ (ਸਰਕਲ ਤੇ ਨੈਸ਼ਨਲ ਸਟਾਈਲ) ਦੇ ਮੁਕਾਬਲੇ ਬਠਿੰਡਾ ਵਿਖੇ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੀ ਕਾਮਯਾਬੀ ਲਈ ਪੰਜਾਬ ਸਰਕਾਰ ਵੱਲੋਂ 6 ਕਰੋੜ ਰੁਪਏ ਤੋਂ ਜ਼ਿਆਦਾ ਦੇ ਫੰਡ ਰਾਖਵੇਂ ਰੱਖੇ ਗਏ ਹਨ।