ਅੰਡਰ 17 ਲੜਕੀਆਂ ਦੇ ਇੰਟਰ ਸਕੂਲ ਫੁੱਟਬਾਲ ਮੁਕਾਬਲਿਆਂ ਵਿਚ ਸੌਪਿਨਜ਼ ਸਕੂਲ ਨੇ ਜਿਤੀ ਟਰਾਫ਼ੀ
ਫਾਈਨਲ ਵਿਚ ਸਰਕਾਰੀ ਸਕੂਲ 20 ਨੂੰ 3:2 ਦੇ ਫ਼ਰਕ ਨਾਲ ਹਰਾਇਆ
5 Dariya News
ਚੰਡੀਗੜ੍ਹ 07-Sep-2016
ਯੂ ਟੀ ਵਿਚ ਹੋ ਰਹੇ ਇੰਟਰ ਸਕੂਲ ਅੰਡਰ 17 ਲੜਕੀਆਂ ਦੇ ਫੁੱਟਬਾਲ ਮੁਕਾਬਲਿਆਂ ਵਿਚ ਸੌਪਿਨਜ਼ ਸਕੂਲ ਸੈਕਟਰ 32 ਨੇ ਫਾਈਨਲ ਮੁਕਾਬਲੇ ਵਿਚ ਜੀ ਐਮ ਐੱਸ ਐੱਸ 20 ਨੂੰ ਹਰਾ ਕੇ ਫੁੱਟਬਾਲ ਟਰਾਫ਼ੀ ਤੇ ਕਬਜ਼ਾ ਕਰਨ ਲਿਆ। ਚੰਡੀਗੜ੍ਹ ਦੇ ਸੈਕਟਰ 37 ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਵਿਚ ਹੋਏ ਇਸ ਮੁਕਾਬਲੇ ਵਿਚ ਸੌਪਿਨਜ਼ ਸਕੂਲ ਨੇ ਇਹ ਫਾਈਨਲ ਮੈਚ 3:2 ਦੇ ਫ਼ਰਕ ਨਾਲ ਟਾਈ ਬ੍ਰੇਕਰ ਰਾਹੀ ਜਿੱਤਿਆ। ਸੌਪਿਨਜ਼ ਸਕੂਲ ਵੱਲੋਂ ਗੋਲ ਕਰਨ ਵਾਲੀਆਂ ਖਿਡਾਰਨਾਂ ਜਸ਼ਨ ਕੌਰ, ਪ੍ਰਜ਼ਾਲ ਕੁਮਾਰ ਅਤੇ ਇਸ਼ਨੂਰ ਭਮਰਾ ਹਨ। ਇਸ ਦੌਰਾਨ ਸੌਪਿਨਜ਼ ਸਕੂਲ ਦੇ ਵਿਦਿਆਰਥੀਆਂ ਵਿਚ ਖ਼ੁਸ਼ੀ ਦਾ ਮਾਹੌਲ ਨਜ਼ਰ ਆਇਆਂ।