5 Dariya News

ਦਾਖਾ ਬਣੇਗਾ ਦੇਸ਼ ਦਾ ਸਭ ਤੋਂ ਵਿਕਸਤ ਵਿਧਾਨ ਸਭਾ ਹਲਕਾ-ਮਨਪ੍ਰੀਤ ਸਿੰਘ ਇਯਾਲੀ

ਪਿੰਡ ਧੂਲਕੋਟ ਵਿਖੇ ਆਧੁਨਿਕ ਖੇਡ ਪਾਰਕ ਕਮ ਸਟੇਡੀਅਮ ਦਾ ਉਦਘਾਟਨ , ਹਲਕੇ ਵਿੱਚ ਇਸੇ ਸਾਲ ਤਿਆਰ ਹੋਣਗੇ 70 ਖੇਡ ਪਾਰਕ ਕਮ ਸਟੇਡੀਅਮ

5 Dariya News

ਡੇਹਲੋਂ 05-Sep-2016

ਪੰਜਾਬ ਦੇ ਪੇਂਡੂ ਹਲਕਿਆਂ 'ਚ ਵਿਕਾਸ ਪੱਖੋਂ ਮੀਲ ਪਥੱਰ ਕਾਇਮ ਕਰਨ ਵਾਲੇ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਸ. ਮਨਪ੍ਰੀਤ ਸਿੰਘ ਇਯਾਲੀ ਵੱਲੋਂ ਹਲਕੇ ਦੇ ਪਿੰਡਾਂ 'ਚ ਮਾਡਰਨ ਤਕਨੀਕ ਨਾਲ ਖੇਡ ਪਾਰਕ ਕਮ ਸਟੇਡੀਅਮ ਬਣਾਏ ਜਾਣ ਦੀ ਮੁਹਿੰਮ ਹੁਣ ਸਿੱਖਰਾਂ 'ਤੇ ਪੁੱਜ ਗਈ ਹੈ। ਸ. ਇਯਾਲੀ ਨੇ ਲਾਗਲੇ ਪਿੰਡ ਧੂਲਕੋਟ ਵਿਖੇ ਚਮ-ਚਮਾਉਂਦਿਆਂ ਲਾਇਟਾਂ ਨਾਲ ਸਜੇ ਹੋਏ ਖੂਬਸੂਰਤ ਖੇਡ ਪਾਰਕ ਦਾ ਉਦਘਾਟਨ ਕੀਤਾ।ਪਿੰਡ ਦੇ ਵਿਚਕਾਰ ਰੂੜੀਆਂ ਅਤੇ ਟੋਭੇ ਵਾਲੀ ਥਾਂ 'ਤੇ ਬਣਾਏ ਗਏ ਇਸ ਖੇਡ ਪਾਰਕ ਨੂੰ ਇੱਕ ਹਰੇ ਭਰੇ ਖੂਬਸੂਰਤ ਖੇਡ ਪਾਰਕ 'ਚ ਤਬਦੀਲ ਕੀਤੇ ਜਾਣ ਬਾਅਦ ਮੇਲੇ ਦੀ ਤਰ੍ਹਾਂ ਜੁੜੇ ਪਿੰਡ ਦੇ ਸਾਰੇ ਹੀ ਲੋਕਾਂ ਨੂੰ ਬੱਚਿਆਂ ਸਮੇਤ ਪਹੁੰਚ ਕੇ ਇਸ ਖੇਡ ਪਾਰਕ ਦੇ ਉਦਘਾਟਨ ਨੂੰ ਚਾਰ ਚੰਨ ਲਾਏ। ਇਸ ਮੌਕੇ 'ਤੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਇਯਾਲੀ ਨੇ ਹਲਕੇ ਦਾਖਾ ਨੂੰ ਪੰਜਾਬ ਹੀ ਨਹੀਂ ਸਗੋ ਦੇਸ਼ ਦਾ ਸਭ ਤੋਂ ਸ਼ਾਨਦਾਰ ਹਲਕਾ ਬਨਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਹਲਕੇ ਅੰਦਰ ਇਸੇ ਸਾਲ 'ਚ 70 ਖੇਡ ਪਾਰਕ ਤਿਆਰ ਹੋ ਜਾਣਗੇ। ਜਿਨ੍ਹਾਂ ਵਿੱਚ ਜਿੱਥੇ ਨੌਜਵਾਨਾਂ ਦੇ ਬੱਚਿਆਂ ਲਈ ਇੰਡੌਰ ਜਿੰਮ, ਫੁੱਟਬਾਲ, ਹਾਕੀ ਤੇ ਬਾਲੀਵਾਲ ਗਰਾਂਊਡਾਂ ਤੋਂ ਇਲਾਵਾ ਬੱਚਿਆਂ ਲਈ ਝੂਲੇ ਔਰਤਾ ਤੇ ਬਜੁਰਗਾਂ ਲਈ ਵਿਸ਼ਸੇ ਕਰਕੇ ਸੈਰਗਾਹ ਸਥਾਨ ਬਣਾਏ ਜਾ ਰਹੇ ਹਨ।ਇਸ ਮੌਕੇ ਪਿੰਡ ਦੀਆਂ ਇਕੱਠੀਆਂ ਹੋਈਆਂ ਸੈਕੜੇਂ ਔਰਤਾਂ ਨੇ ਸ. ਇਯਾਲੀ ਦਾ ਇਸ ਉਦਮ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਪਿੰਡ ਦੇ ਲੋਕਾਂ ਨੇ ਪਾਰਟੀਬਾਜਜ਼ੀ ਤੋਂ ਉੱਪਰ ਉੱਠਦਿਆਂ ਸਮੂਹਿਕ ਤੌਰ 'ਤੇ ਸ. ਇਯਾਲੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ. ਹਰਬੀਰ ਸਿੰਘ ਇਯਾਲੀ, ਜ਼ਿਲ੍ਹਾ ਪ੍ਰਧਾਨ ਮਨਿੰਦਰ ਕੌਰ, ਸਰਕਲ ਪ੍ਰਧਾਨ ਜਗਤਾਰ ਸਿੰਘ ਲਤਾਲਾ, ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ, ਸਰਕਲ ਯੂਥ ਪ੍ਰਧਾਨ ਕੁਲਦੀਪ ਸਿੰਘ ਬੋਪਰਾਏ, ਸਰਪੰਚ ਸ਼ੇਰ ਸਿੰਘ, ਸਾਬਕਾ ਸਰਪੰਚ ਅਮੋਲਕ ਸਿੰਘ ਆਦਿ ਹਾਜ਼ਰ ਸਨ।