ਦੀ ਹੋਲੀ ਵੰਡਰ ਸਕੂਲ 'ਚ ਅਧਿਆਪਕ ਦਿਵਸ ਮੌਕੇ ਵਿਦਿਆਰਥੀਆਂ ਨੇ ਆਪਣੇ ਗੁਰੂਆਂ ਨੂੰ ਫੁੱਲ ਤੇ ਤੋਹਫੇ ਦਿਤੇ
ਬੱਚਿਆਂ ਵਲੋਂ ਰੰਗਾਂ ਰੰਗ ਪ੍ਰੋਗਰਾਮ ਦਾ ਆਯੋਜਨ
5 Dariya News
ਖਰੜ 05-Sep-2016
ਦੀ ਹੋਲੀ ਵੰਡਰ ਸਕੂਲ ਵਿਖੇ ਅਧਿਆਪਕ ਦਿਵਸ ਦਾ ਦਿਹਾੜਾ ਵਿਦਿਆਰਥੀਆਂ ਵਲੋਂ ਗੁਰੂ ਪ੍ਰਣਾਮ ਥੀਮ ਹੇਠ ਮਨਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਨੇ ਆਪਣੇ ਅਧਿਆਪਕ ਦੇ ਸਨਮਾਨ ਵਿਚ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਨੂੰ ਫੁੱਲਾਂ ਦੇ ਗੁਲਦਸਤੇ, ਕਾਰਡ ਅਤੇ ਤੋਹਫੇ ਵੀ ਦਿਤੇ ਗਏ। ਇਸ ਦੌਰਾਨ ਤੀਜੀ, ਚੌਥੀ, ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਗੁਰੂ ਪ੍ਰਣਾਮ ਥੀਮ ਹੇਠ ਸੰਗੀਤ ਮਈ ਨਾਟਕ ਪੇਸ਼ ਕੀਤੇ ਗਏ। ਇਸ ਦੇ ਇਲਾਵਾ ਵਿਦਿਆਰਥੀਆਂ ਵਲੋਂ ਸੋਲੋ ਅਤੇ ਗਰੁੱਪ ਦੀ ਖੂਬਸੂਰਤ ਪੇਸ਼ਕਸ਼ਾਂ ਵੀ ਪੇਸ਼ ਕੀਤੀਆਂ ਗਈਆ।
ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੌੜਾ ਨੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਅਹਿਮ ਹੁੰਦਾ ਹੈ। ਇਸ ਰਿਸ਼ਤੇ ਵਿਚ ਇਕ ਬੱਚੇ ਦਾ ਵਧੀਆਂ ਭੱਵਿਖ ਅਤੇ ਉਸ ਦੇ ਚੱਰਿਤਰ ਦਾ ਨਿਰਮਾਣ ਹੁੰਦਾ ਹੈ। ਉਨਾਂ ਅੱਗੇ ਕਿਹਾ ਕਿ ਬੇਸ਼ਕ ਹਰ ਅਧਿਆਪਕ ਨੂੰ ਇਕ ਵਧੀਆਂ ਅਧਿਆਪਕ ਵਜੋਂ ਇਕ ਮਿਸਾਲ ਬਣਨਾ ਚਾਹੀਦਾ ਹੈ ਪਰ ਫਿਰ ਵੀ ਹਰ ਇਨਸਾਨ ਦੀ ਜਿੰਦਗੀ ਵਿਚ ਕੁਝ ਅਧਿਆਪਕ ਉਸ ਦੀ ਜਿੰਦਗੀ ਦਾ ਚਾਨਣ ਮੁਨਾਰਾ ਹੁੰਦੇ ਹਨ। ਉਨਾਂ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਉਨਾਂ ਤੋਂ ਵਿੱਦਿਆਂ ਦਾ ਚਾਨਣ ਲੈਣ ਦੀ ਪ੍ਰੇਰਣਾ ਦਿਤੀ। ਪ੍ਰੋਗਰਾਮ ਦੇ ਅਖੀਰ ਵਿਚ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਦੀ ਨਕਲ ਕਰਦੇ ਹੋਏ ਉਨਾਂ ਦੇ ਕਰੈਕਟਰ ਨੂੰ ਸਟੇਜ਼ ਤੇ ਜ਼ਿਉਦਾ ਕਰਕੇ ਮਾਹੌਲ ਨੂੰ ਹਾਸਿਆਂ ਦੇ ਰੰਗ ਵਿਚ ਰੰਗ ਦਿਤਾ।