5 Dariya News

ਲਿੰਗੂਆਸੌਫ਼ਟ ਐਡੂਟੈਕ ਦੇ ਵਿਦਿਆਰਥੀਆਂ ਨੇ ਮਨਾਇਆਂ ਅਧਿਆਪਕ ਦਿਵਸ

ਵਿਦਿਆਰਥੀਆਂ ਅਤੇ ਸਟਾਫ਼ 'ਚ ਖੇਡ ਅਤੇ ਸੰਗੀਤਕ ਮੁਕਾਬਲੇ ਕਰਵਾਏ ਗਏ

5 Dariya News

ਐਸ.ਏ.ਐਸ. ਨਗਰ (ਮੁਹਾਲੀ) 05-Sep-2016

ਲਿੰਗੂਆਸੌਫ਼ਟ ਐਡੂਟੈਕ ਦੇ ਫ਼ੇਜ਼ ੭ ਅਤੇ ਸੈਕਟਰ ੩੪ ਦੇ ਕੈਂਪਸ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵੱਲੋਂ ਡਾ.ਸਰਵ ਪੱਲੀ ਰਾਧਾ ਕ੍ਰਿਸ਼ਨਨ ਨੂੰ ਸਮਰਪਿਤ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਆਪਣਾ ਪਿਆਰ ਸਮਰਪਿਤ ਕਰਦੇ ਹੋਏ ਛੋਟੇ-ਛੋਟੇ ਬੱਚਿਆਂ  ਦੇ ਹੱਥਾਂ ਨਾਲ ਬਣੇ ਹੋਏ ਕਾਰਡ ਦਿਤੇ ਉੱਥੇ ਹੀ ਮੈਂਨਜ਼ਮੈਂਟ ਵੱਲੋਂ  ਵਿਦਿਆਰਥੀਆਂ ਦਰਮਿਆਨ ਤੋਹਫ਼ੇ ਵਜੋਂ ਪੜਨ ਲਈ ਕਿਤਾਬਾਂ ਵੰਡੀਆਂ ।ਇਸ ਦੌਰਾਨ ਵਿਦਿਆਰਥੀਆਂ ਵੱਲੋਂ ਕਈ ਰੰਗਾਂ-ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ । ਵਿਦਿਆਰਥੀਆਂ ਵੱਲੋਂ ਕਈ ਦਿਮਾਗ਼ੀ ਖੇਡਾਂ ਨਾਲ ਵੀ ਆਪਣੇ ਅਧਿਆਪਕਾਂ ਨੂੰ ਸੋਚਣ ਲਈ ਮਜਬੂਰ ਕੀਤਾ । ਮਾਹੌਲ ਨੂੰ ਹਲਕਾ ਫੁਲਕਾ ਕਰਦੇ ਹੋਏ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਨੂੰ ਵੱਖ-ਵੱਖ ਤਰਾਂ ਦੇ ਕਈ ਖ਼ੂਬਸੂਰਤ ਨਾਮ ਵੀ ਦਿਤੇ ਗਏ ।ਇਸ ਮੌਕੇ ਤੇ ਡਾਇਰੈਕਟਰ ਜੀ ਐੱਸ ਕੰਗ ਅਤੇ ਪਰਵਿੰਦਰ ਕੌਰ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਸਭ ਨੂੰ ਅਧਿਆਪਕ ਦਿਵਸ ਦੀ ਵਧਾਈ ਦਿਤੀ । ਸਮਾਰੋਹ ਦੇ ਅੰਤ 'ਚ ਵਿਦਿਆਰਥੀਆਂ ਅਤੇ ਸਟਾਫ਼ ਲਈ ਦੁਪਹਿਰ ਦੇ ਖਾਣਾ ਇਕਠੇ ਖਾ ਕੇ ਗੁਰੁ-ਚੇਲੇ ਦੇ ਰਿਸ਼ਤੇ ਨੂੰ ਹੋਰ ਗੂੜਾ ਕੀਤਾ ।