ਮਧੂਬਨ ਵਾਟਿਕਾ ਸਕੂਲ 'ਚ ਅਧਿਆਪਕ ਦਿਵਸ ਮਨਾਇਆ
5 Dariya News (ਬਿਮਲ ਸੈਣੀ)
ਨੂਰਪੁਰ ਬੇਦੀ 05-Sep-2016
ਉੱਘੇ ਸਿੱਖਿਆ ਸ਼ਾਸਤਰੀ ਤੇ ਦਾਰਸ਼ਨਿਕ ਡਾ: ਰਾਧਾ ਕ੍ਰਿਸ਼ਨ ਦਾ ਜਨਮ ਦਿਹਾੜਾ ਅਧਿਆਪਕ ਦਿਵਸ ਵਜੋਂ ਮਨਾਇਆ ਗਿਆ। ਇਸ ਸਬੰਧੀ ਖੇਤਰ ਦੇ ਨਾਮਵਰ ਵਿਦਿਆਕ ਆਦਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ ) ਵਿਚ ਸਮਾਗਮ ਕਰਵਇਆਂ ਗਿਆਂ । ਜਿਸ ਵਿਚ ਸਕੂਲ ਦੇ ੧੨ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਅਧਿਆਪਕ ਦੀਆਂ ਭੂਮਿਕਾ ਨਿਭਾਉਂਦੇ ਹੋਏ ਆਪਣੇ ਜੂਨੀਅਰ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੋਏ ਨਵਾਂ ਤਜ਼ਰਬਾ ਹਾਸਲ ਕੀਤਾ। ਇਸ ਮੋਕੇ ਸਕੂਲੀ ਵਿਦਿਆਰਥੀਆ ਵਲੋ ਗਿੱਧਾਂ ਭੰਗੜਾ , ਕਵਿਤਾ ਸੱਭਿਆਚਰਕ ਪ੍ਰੋਗਰਾਮ ਵੀ ਪੇਸ ਕੀਤਾ ਸਕੂਲ ਚੇਆਰਮੈਨ ਅਮਿਤ ਚੱਡਾ ਨੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀ ਇਕ ਅਧਿਆਪਕ ਦਾ ਸਭ ਤੋਂ ਵੱਡਾ ਸਰਮਾਇਆ ਹੁੰਦੇ ਹਨ ਇਸ ਲਈ ਵਿਦਿਆਰਥੀਆਂ ਨੂੰ ਸਦਾ ਆਪਣੇ ਅਧਿਆਪਕਾਂ ਨੂੰ ਨਤਮਸਤਕ ਹੋ ਕੇ ਸਿੱਖਿਆ ਗ੍ਰਹਿਣ ਕਰਨੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਕੀਤੀ ਕਿ ਉਹ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਕੇ ਆਪਣੇ ਜੀਵਨ ਵਿਚ ਉੱਚੇ ਮੁਕਾਮ 'ਤੇ ਪੁੱਜਣ। ਉਨ੍ਹਾ ਅੱਗੇ ਕਿਹਾ ਕਿ ਅਧਿਆਪਕ ਬੱਚਿਆਂ ਦੇ ਆਦਰਸ਼ ਬਨਣ ਤਾਂ ਹੀ ਬੱਚੇ ਜੀਵਨ 'ਚ ਇਕ ਸਫ਼ਲ ਇਨਸਾਨ ਦੇ ਨਾਲ ਨਾਲ ਇਕ ਨਰੋਆ ਸਮਾਜ ਸਿਰਜਣ ਦੇ ਯੋਗ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਖੁਦ ਇਕ ਦੀਵੇ ਦੀ ਤਰਾਂ ਰੌਸ਼ਨੀ ਤਾਂ ਪੈਦਾ ਕਰਦੇ ਹੀ ਹਨ ਸਗੋਂ ਹੋਰਨਾਂ ਨੂੰ ਵੀ ਰੁਸ਼ਨਾਉਣ ਦਾ ਕਾਰਜ ਕਰਦੇ ਹਨ।
ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ 'ਚ ਗਿਆਨ ਦਾ ਤੀਜਾ ਨੇਤਰ ਖੋਲਣ 'ਚ ਆਪਣਾ ਅਹਿਮ ਯੋਗਦਾਨ ਪਾਉਣ ਤਾਂ ਹੀ ਉਹ ਇਕ ਸਫ਼ਲ ਅਧਿਆਪਕ ਵਜੋਂ ਸਾਹਮਣੇ ਆ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਵੀ ਕਿਹਾ ਕਿ ਉਹ ਆਪਣੇ ਜੀਵਨ ਅੰਦਰ ਅਨੁਸ਼ਾਸ਼ਨ ਗ੍ਰਹਿਣ ਕਰਨ ਤਾਂ ਜੋ ਮਿਹਨਤ ਕਰਕੇ ਉੱਚ ਅਹੁਦਿਆਂ 'ਤੇ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਅੱਜ ਸੂਚਨਾ ਦਾ ਯੁੱਗ ਹੈ ਜਿਸ ਦੌਰਾਨ ਸਿੱਖਿਆ ਅਤੇ ਗਿਆਨ ਦਾ ਆਪਸੀ ਨਾਤਾ ਜੋੜ ਕੇ ਹੀ ਵਿਦਿਆਰਥੀ ਸਮਾਜ ਦੀ ਸੇਵਾ ਕਰਨ ਦੇ ਯੋਗ ਹੋ ਸਕਦੇ ਹਨ ਅਤੇ ਸਮਾਜ ਨੂੰ ਬਿਹਤਰ ਸਮਾਜ ਬਨਾਉਣ ਲਈ ਆਪਣਾ ਯੋਗਦਾਨ ਪਾ ਸਕਦੇ ਹਨ।ਇਸ ਮੋਕੇ ਤੇ ਸਕੂਲ ਮਨੇਜਮੈਟ ਡਰੈਕਟਰ ਕੇਸਵ ਕੁਮਾਰ ,ਸਕੂਲ ਪ੍ਰਿੰਸੀਪਲ ਜੋਬੀ ਈ ਇਬਰਾਈਮ ,ਮੈਡਮ ਦੀਪਿਕਾ ਪੁਰੀ, ਮੈਡਮ ਈਸਕਾ ਕੋਸਲ,ਮੈਡਮ ਸੁਰੇਖਾ ਰਾਣਾ,ਆਦਿ ਨੇ ਵੀ ਆਪਣੇ ਵੱਖੋ ਵੱਖਰੇ ਸਬੋਧਨਾ 'ਚ ਜਿੱਥੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੁਆਰਾ ਦਰਸਾਏ ਮਾਰਗ 'ਤੇ ਚੱਲਦੇ ਹੋਏ ਮਿਹਨਤ ਤੇ ਲਗਨ ਨਾਲ ਜਿੰਦਗੀ ਦੀਆਂ ਬੁਲੰਦੀਆਂ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ। ਉੱਥੇ ਹੀ ਉਨ੍ਹਾਂ ਅਧਿਆਪਕ ਦਿਵਸ ਦਾ ਮਹੱਤਵ ਦੱਸਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਪ੍ਰਤੀ ਪੂਰਨ ਸਤਿਕਾਰ ਦੀ ਭਾਵਨਾ ਰੱਖਣ ਦਾ ਸੰਦੇਸ਼ ਦਿੱਤਾ। ਇਸ ਮੋਕੇ ਤੇ ਸਕੂਲੀ ਵਿਦਿਆਰਥੀਆ ਤੋ ਇਲਾਵ੍ਹਾ ਸਕੂਲ ਸਟਾਫ ਅਵਿਨਾਸ ਕੁਮਾਰ, ਜੋਗਿੰਦਰ ਸਿੰਘ, ਭੋਲਾ ਸੰਕਰ, ਜਸਪਾਲ ਸੈਣੀ , ਰੋਹਿਤ ਸੈਣੀ , ਮੈਡਮ ਮਨਪ੍ਰੀਤ ਮੱਲ੍ਹੀ, ਮੈਡਮ ਸੁਖਵੀਰ ਕੋਰ ,ਮੈਡਮ ਭਾਵਨਾ ਪੁਰੀ ,ਨਰਿੰਦਰ ਕੋਰ, ਖੂਸਵੰਤ ਕੋਰ,ਵੰਦਨਾ ਜੁਟਲੀ,ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ ।