5 Dariya News

ਫੁੱਟਬਾਲ ਲੀਗ 'ਚ ਗੜ੍ਹਸ਼ੰਕਰ ਤੇ ਗੋਗੋਂ ਵਲੋਂ ਜਿੱਤਾਂ ਦਰਜ਼

5 Dariya News (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ 04-Sep-2016

ਇਥੇ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਵਿਖੇ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਸ. ਜਰਨੈਲ ਸਿੰਘ ਪਨਾਮ ਦੀ ਬਰਸੀ ਨੂੰ ਸਮਰਪਿਤ ਕਰਵਾਈ ਜਾ ਰਹੀ ਅੰਡਰ-17 ਫੁੱਟਬਾਲ ਲੀਗ ਵਿਚ ਗੜ੍ਹਸ਼ੰਕਰ ਤੇ ਗੋਗੋਂ ਦੀਆਂ ਟੀਮਾਂ ਨੇ ਜਿੱਤਾਂ ਦਰਜ਼ ਕੀਤੀਆਂ। ਪਹਿਲੇ ਮੁਕਾਬਲੇ ਵਿਚ ਗੜ੍ਹਸ਼ੰਕਰ ਨੇ ਸਮੁੰਦੜਾ ਨੂੰ 2-1 ਨਾਲ ਹਰਾਇਆ ਤੇ ਦੂਜੇ ਮੁਕਾਬਲੇ ਵਿਚ ਗੋਗੋਂ ਨੇ ਦੁਗਰੀ ਦੀ ਟੀਮ ਨੂੰ 1-0 ਨਾਲ ਮਾਤ ਦਿੱਤੀ। ਇਸ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਸਾਬਕਾ ਫੁੱਟਬਾਲ ਖਿਡਾਰੀ ਤੇ ਸੇਵਾਮੁਕਤ ਐੱਸ.ਪੀ. ਸ. ਸ਼ਵਿੰਦਰਜੀਤ ਸਿੰਘ ਬੈਂਸ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਸ. ਸ਼ਵਿੰਦਰਜੀਤ ਸਿੰਘ ਬੈਂਸ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆ ਉਨ੍ਹਾਂ ਨੂੰ ਖੇਡਾਂ, ਖਾਸ ਤੌਰ 'ਤੇ ਫੁੱਟਬਾਲ ਨਾਲ ਜੁੜੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਟੂਰਨਾਮੈਂਟ ਕਮੇਟੀ ਵਲੋਂ ਜਨਰਲ ਸਕੱਤਰ ਬਲਵੀਰ ਸਿੰਘ ਬੈਂਸ, ਰਾਣਾ ਸ਼ਲਿੰਦਰ ਸਿੰਘ, ਰਾਜਵਿੰਦਰ ਦਿਆਲ, ਤਰਲੋਚਨ ਸਿੰਘ ਗੋਲੀਆਂ, ਕੇਵਲ ਸਿੰਘ ਗੋਲੀਆਂ, ਜਸਵੀਰ ਸਿੰਘ ਭਾਰਟਾ, ਪਰਮਜੀਤ ਸਿੰਘ ਪੰਮਾ, ਪਾਲੀ ਸਮੁੰਦੜਾ, ਸਰਪੰਚ ਪ੍ਰਮੋਦ ਕੁਮਾਰ ਦੁਗਰੀ ਆਦਿ ਹਾਜ਼ਰ ਹੋਏ।