5 Dariya News

ਵੱਖ ਵੱਖ ਆਗੂਆਂ ਨੂੰ ਦਫਤਰ ਆਉਣ ਤੇ ਸਨਮਾਨਿਤ ਕੀਤਾ

5 Dariya News

ਐਸ.ਏ.ਐਸ.ਨਗਰ (ਮੁਹਾਲੀ) 03-Sep-2016

ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ(ਸ਼ਹਿਰੀ) ਦੇ ਦਫਤਰ ਵਿਖੇ ਪਹੁੰਚਣ ਤੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਕਾਹਲੋਂ ਵੱਲੋਂ ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਮੀਤ ਪ੍ਰਧਾਨ ਸ੍ਰ ਬਿਕਰਮਜੀਤ ਸਿੰਘ ਗੀਗੇਮਾਜਰਾ,  ਕੈਪਟਨ ਰਮਨਦੀਪ ਸਿੰਘ ਬਾਵਾ ਮੀਤ ਪ੍ਰਧਾਨ ਮਾਲਵਾ ਜੋਨ-2 , ਸ੍ਰ. ਗੁਰਪ੍ਰੀਤ ਸਿੰਘ ਸਰਪੰਚ ਤੰਗੋਲੀ ਮੀਤ ਪ੍ਰਧਾਨ-2, ਅਮਰਿੰਦਰ ਸਿੰਘ ਲਵਲੀ ਲਾਂਡਰਾ ਜਨਰਲ ਸਕੱਤਰ ਮਾਲਵਾ ਜੋਨ-2 ਨੂੰ ਸਨਮਾਨਿਤ ਕੀਤਾ ਗਿਆ| ਦਫਤਰ ਪਹਿਲੀ ਵਾਰ ਪਹੁੰਚਣ ਤੇ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾ, ਸ੍ਰ ਜਸਵਿੰਦਰ ਸਿੰਘ ਜੱਸੀ ਕੋਰਡੀਨੇਟਰ ਜਿਲ੍ਹਾ ਸੰਗਰੂਰ, ਜਗਦੇਵ ਸਿੰਘ ਛਾਜਲੀ ਆਈ.ਟੀ.ਸੈਲ ਜਿਲ੍ਹਾ ਸੰਗਰੂਰ, ਸ੍ਰ. ਸਤਿੰਦਰ ਸਿੰਘ ਗਿੱਲ ਪ੍ਰਧਾਨ ਯੂਥ ਅਕਾਲੀ ਦਲ ਮੁਹਾਲੀ (ਦਿਹਾਤੀ) ਦਾ ਵੀ ਸਨਮਾਨ ਕੀਤਾ ਗਿਆ| ਇਸ ਮੌਕੇ ਸ੍ਰ.ਕਾਹਲੋਂ ਦੇ ਨਾਲ  ਤੇਜਿੰਦਰ ਸਿੰਘ ਸ਼ੇਰਗਿੱਲ, ਪੰਜਾਬ ਸਿੰਘ ਕੰਗ, ਸ੍ਰ ਹਰਿੰਦਰ ਸਿੰਘ ਖਹਿਰਾ, ਅਰਬਿੰਦਰ ਸਿੰਘ ਬਿੰਨੀ ਮੁਹਾਲੀ, ਹਰਮਿੰਦਰ ਸਿੰਘ ਰਿਟਾ. ਡੀ.ਐਸ.ਵੀ ਹਾਜਿਰ ਸਨ|