5 Dariya News

ਲਿੰਗੂਆਸੌਫ਼ਟ ਐਡੂਟੈਕ ਵੱਲੋਂ ਦੇਸ਼ ਭਰ 'ਚ ਫਰੈਂਚਾਈਜ਼ੀ ਖੋਲ੍ਹਣ ਦਾ ਲਿਆ ਫ਼ੈਸਲਾ

ਆਈ ਲੈਟਸ ਟੋਫਲ ਅਤੇ ਅੰਗਰੇਜ਼ੀ ਭਾਸ਼ਾ ਦੇ ਆਨ ਲਾਈਨ ਟਰੇਨਿੰਗ ਲਈ ਦਰਖਾਸਤਾਂ ਮੰਗੀਆ

5 Dariya News

ਐਸ.ਏ.ਐਸ. ਨਗਰ (ਮੁਹਾਲੀ) 04-Sep-2016

ਅੰਗਰੇਜ਼ੀ ਭਾਸ਼ਾ ਦੇ ਗਿਆਨ ਨਾਲ ਜੁੜੀ  ਲਿੰਗਾਸੌਫ਼ਟ ਐਡੂਟੈਕ, ਸੈਕਟਰ 34 ਵੱਲੋਂ ਦੇਸ਼ ਭਰ ਵਿਚ ਫਰੈਂਚਾਈਜ਼ੀ ਖੋਲਣ ਦਾ ਫ਼ੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਲਿੰਗੂਆਸੌਫ਼ਟ ਆਨ ਲਾਈਨ ਆਈਲੈਂਟਸ, ਟੋਫਲ, ਪੀ ਟੀ ਈ ਅਤੇ ਅੰਗਰੇਜ਼ੀ ਭਾਸ਼ਾ ਦੇ ਗਿਆਨ ਲਈ ਆਨ ਲਾਈਨ ਸਿੱਖਿਆਂ ਦਿੰਦਾ ਹੈ, ਜਦ ਕਿ ਲੋੜ ਅਨੁਸਾਰ ਵਿਦਿਆਰਥੀਆਂ ਲਈ ਕਲਾਸਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਿੰਗੂਆਸੌਫ਼ਟ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਕੰਗ ਨੇ ਦੱਸਿਆਂ ਕਿ ਉਨ੍ਹਾਂ ਕੋਲ ਉੱਤਰੀ ਭਾਰਤ ਦੇ ਲਗਭਗ ਹਰ ਜ਼ਿਲ੍ਹੇ ਤੋਂ ਵਿਦਿਆਰਥੀ ਆਨ ਲਾਈਨ ਵੱਖ ਵੱਖ ਕੋਰਸਾਂ ਦੀ ਸਿਖਲਾਈ ਲੈ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਵੱਲੋਂ ਆਪਣੇ ਜ਼ਿਲਿਆਂ ਵਿਚ ਲੋਕਲ ਦਫ਼ਤਰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਨੂੰ ਵੇਖਦੇ ਹੋਏ ਲਿੰਗੂਆਸੌਫ਼ਟ ਵੱਲੋਂ ਫਰੈਂਚਾਈਜ਼ੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਕੜੀ ਵਿਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਫਰੈਂਚਆਈਜ਼ੀ ਖ਼ੋਲ ਦਿਤੀ ਗਈ ਹੈ ਜਦ ਕਿ ਦੂਜੇ ਜ਼ਿਲਿਆਂ ਤੋਂ ਵੀ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ। ਇਸ ਦੇ ਇਲਾਵਾ ਮੋਹਾਲੀ ਵਿਚ ਵੀ ਆਪਣੀ ਸ਼ਾਖਾ ਖ਼ੋਲ ਦਿਤੀ ਹੈ।

ਲਿੰਗੂਆਸੌਫ਼ਟ ਦੇ ਡਾਇਰੈਕਟਰ ਪਰਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਲਿੰਗੂਆਸੌਫ਼ਟ ਐਡੂਟੈਕ ਸੰਸਥਾ ਨਾਲ ਜੁੜਨ ਵਾਲੇ ਫ੍ਰੈਚਇਜ਼ੀ ਨੂੰ ਨਾ ਸਿਰਫ਼ ਬਿਹਤਰ ਸੇਵਾਵਾਂ ਦੇਣ ਵਾਲੀ ਕੰਪਨੀ ਨਾਲ ਜੁੜਨ ਦਾ ਮੌਕਾ ਮਿਲੇਗਾ। ਬਲਕਿ ਉਨ੍ਹਾਂ ਨੂੰ ਲਿੰਗੂਆਸੌਫ਼ਟ ਕੰਪਨੀ ਵੱਲੋਂ ਮਟਰੀਇਅਲ, ਟ੍ਰੇਨਰਾਂ ਦੀ ਟਰੇਨਿੰਗ ਦੀ ਸੁਵਿਧਾ, ਹਰ ਤਰਾਂ ਦੀ ਮਾਰਕੀਟਿੰਗ ਅਤੇ ਆਨ ਲਾਈਨ ਮਾਰਕੀਟਿੰਗ ਦੀ ਸਹਾਇਤਾ ਵੀ ਮਿਲੇਗੀ। ਇਸ ਦੇ ਨਾਲ ਹੀ ਲਿੰਗੂਆਸੌਫ਼ਟ ਐਡੂਟੈਕ ਕੰਪਨੀ ਵੱਲੋਂ ਅੰਗਰੇਜ਼ੀ ਸਿਖਾਉਣ ਲਈ ਬਣਾਇਆ ਗਿਆ ਸੇਫਟਵੇਅਰ ਦਾ ਲਾਇਸੈਂਸ ਵੀ ਮਿਲੇਗਾ। ਲਿੰਗੂਆਸੌਫ਼ਟ ਐਡੂਟੈਕ ਦੀ ਫਰੈਂਚਾਈਜ਼ੀ ਉਹ ਲੋਕ ਲੈ ਸਕਦੇ ਹਨ ਜੋ ਪੜੇ ਲਿਖੇ, ਮਿਹਨਤੀ ਅਤੇ ਲੋਕਾਂ ਦੀ ਭਾਸ਼ਾ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਹੱਲ ਕਰਨ ਲਈ ਯਤਨਸ਼ੀਲ ਹੋਣ।