ਸ਼੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਜਾਵੇਗਾ: ਪੰਜਾਬ ਡੈਮੋਕ੍ਰੈਟਿਕ ਪਾਰਟੀ
5 Dariya News
ਐਸ.ਏ.ਐਸ. ਨਗਰ (ਮੁਹਾਲੀ) 03-Sep-2016
ਭਾਰਤੀ ਚੋਣ ਕਮੀਸ਼ਨ ਤੋਂ ਪੰਜੀਕ੍ਰਿਤ ਪੰਜਾਬ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਧਾਨ ਗੁਰਰਿਕਪਾਲ ਸਿੰਘ ਪੰਜਾਬ ਨੇ ਦੱਸਿਆ ਕਿ ਪੰਜਾਬ ਨੂੰ ਇੱਕ ਵਿਲੱਖਣ ਸੂਬਾ ਬਣਾਉਣ ਲਈ ਅਨੰਦਪੁਰ ਸਾਹਿਬ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਜਾਵੇਗਾ ਪਰੰਤੂ ਚੰਡੀਗੜ੍ਹ ਨੂੰ ਸਿਰਫ਼ ਪੰਜਾਬ ਨਾਲ ਪੱਕੇ ਤੌਰ ਸਮਿਲਿਤ ਕਰਨ ਦੀ ਮੰਗ ਨਿਰੰਤਰ ਕਰਦੀ ਰਹੇਗੀ। ਇਸ ਸੰਬੰਧ ਵਿੱਚ ਪਾਰਟੀ ਵੱਲੋਂ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਦੇ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖੀ ਗਈ ਹੈ। ਪੰਜਾਬ ਦੀ ਸੁੰਦਰਤਾ ਨੂੰ ਨਿਖਾਰਨ ਲਈ ਅਤੇ ਯਾਤਰੀ ਅਸਥਾਨ ਵਿੱਚ ਤਬਦੀਲ ਕਰਨ ਲਈ, ਇਹ ਇਕ ਬੜਾ ਸਰਲ ਉਪਾ ਹੈ, ਟੂਰੀਜ਼ਮ ਨੂੰ ਉਤਸ਼ਾਹਿਤ ਕਰਨ ਨਾਲ ਪੰਜਾਬ ਦੀ ਆਮਦਨ ਵਿੱਚ ਵਾਧਾ ਹੋਵੇਗਾ।ਜੇਕਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਜਾਂਦਾ ਹੈ ਤਾਂ ਪੰਜਾਬ ਦੇ ਇਤਿਹਾਸਕ ਸ਼ਹਿਰ ਦੀ ਰੂਪ ਰੇਖ ਹੋਰ ਸੁਧਰੇਗੀ ਅਤੇ ਇਸ ਦੀ ਇਤਿਹਾਸਕ ਮਹੱਤਤਾ ਨੂੰ ਵੀ ਪੁਰ ਜ਼ੋਰ ਹੁੰਗਾਰਾ ਮਿਲੇਗਾ। ਸ਼੍ਰੀ ਅਨੰਦਪੁਰ ਸਾਹਿਬ ਜਿਥੇ ਪੰਜਾਬ ਦਾ ਇਤਿਹਾਸਕ ਸਥਾਨ ਹੈ, ਓਥੇ ਸ਼੍ਰੀ ਅਨੰਦਪੁਰ ਸਾਹਿਬ ਵਿੱਚੋਂ ਨੈਣਾਂ ਦੇਵੀ, ਬਾਬਾ ਬਾਲਕ ਨਾਥ, ਹਿਮਾਚਲ ਪ੍ਰਦੇਸ਼ ਨੂੰ ਜਾ ਰਸਤੇ ਜਾ ਮਿਲਦੇ ਹਨ।ਚੰਡੀਗੜ੍ਹ ਸ਼ਹਿਰ ਕਿਸੇ ਵਿਦੇਸ਼ੀ ਨੇ ਬਣਾਇਆ ਸੀ, ਜੋ ਕਿ ਵਹਿਮਾਂ ਭਰਮਾਂ ਦੇ ਅਧਾਰ ਤੇ ਵਸਾਇਆ ਗਿਆ ਸ਼ਹਿਰ ਹੈ, ਜਿਸ ਕਰਕੇ ਇਸ ਵਿੱਚ ਸੈਕਟਰ ੧੩ ਮੌਜੂਦ ਨਹੀਂ ਹੈ। ਚੰਡੀਗੜ੍ਹ ਅੱਜ ਦੀ ਤਰੀਕ ਵਿੱਚ ਇੱਕ ਆਯੋਜਿਤ ਸ਼ਹਿਰ ਹੈ ਪਰੰਤੂ ਵਹਿਮਾਂ ਅਤੇ ਭਰਮਾਂ ਕਰਕੇ ਇਸ ਦੀ ਸਥਾਪਨਾ ਵਿੱਚ ਇੱਕ ਬਹੁਤ ਵੱਡੀ ਕਮੀ ਹੈ। ਪੰਜਾਬ ਡੈਮੋਕ੍ਰੈਟਿਕ ਪਾਰਟੀ ਦੇ ਅਜੰਡੇ ਅਨੁਸਾਰ ਸਾਰੇ ਪੰਜਾਬ ਨੂੰ ਚੰਡੀਗੜ੍ਹ ਤੋਂ ਵੱਧ ਸੰਦਰ, ਆਯੋਜਿਤ ਅਤੇ ਸੁਰੱਖਿਅਤ ਸੂਬੇ ਦੇ ਰੂਪ ਵਿੱਚ ਬਦਲਿਆ ਜਾਵੇਗਾ, ਜਿਸ ਦੀ ਰਾਜਧਾਨੀ ਅਨੰਦਪੁਰ ਸਾਹਿਬ ਹੋਵੇਗੀ ਅਤੇ ਜਿਸ ਵਿੱਚ ਅਗੰਮਪੁਰਾ ਪਿੰਡ ਵਿੱਚ ਸੈਕਟਰ ੧੩ ਦੀ ਸਥਾਪਨਾ ਲਾਜ਼ਮੀ ਤੌਰ ਤੇ ਕੀਤੀ ਜਾਵੇਗੀ ਤਾਂ ਕਿ ਵਹਿਮਾਂ ਅਤੇ ਭਰਮਾਂ ਨੂੰ ਦੂਰ ਕੀਤਾ ਜਾ ਸਕੇ।
ਇਹ ਘੋਸ਼ਣਾ ਕਰਦੇ ਹੋਏ ਪਾਰਟੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ 'ਚੰਡੀਗੜ' ਸ਼ਹਿਰ ਇਕ ਯੂਨੀਅਨ ਟੈਰੀਟਰੀ ਹੋਣ ਕਰਕੇ ਹਰਿਆਣਾ, ਚੰਡੀਗੜ੍ਹ, ਪੰਜਾਬ ਦੇ ਸਰਕਾਰੀ ਜਾਂ ਅਧ-ਸਰਕਾਰੀ ਅਦਾਰਿਆਂ ਦਾ ਅਤੇ ਮਹਿਕਮਿਆਂ ਦਾ ਬਹੁਤ ਜਿਆਦਾ ਰਸ਼ ਰਹਿੰਦਾ ਹੈ। ਇਸ ਨਾਲ ਸਾਰੇ ਪੰਜਾਬ ਵਿੱਚੋਂ ਆਏ ਨਿਵਾਸੀਆਂ ਨੂੰ ਆਪਣੇ ਨਿੱਜੀ ਕੰਮ ਕਰਵਾਉਣ ਲਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਬਾਦੀ ਵਧਣ ਨਾਲ ਚੰਡੀਗੜ੍ਹ ਦੀਆਂ ਖੁੱਲ੍ਹੀਆਂ ਸੜਕਾਂ ਵੀ ਤੰਗ ਲੱਗਣ ਲੱਗ ਪਈਆਂ ਹਨ।ਭਾਰਤੀ ਗਣਨਾ ੨੦੧੧ ਅਨੁਸਾਰ ਚੰਡੀਗੜ੍ਹ ਦਾ ਖੇਤਰ ੧੧੪ ਵਰਗ ਕਿਲੋਮੀਟਰ ਹੈ ਅਤੇ ਅਨੰਦਪੁਰ ਸਾਹਿਬ ਦਾ ਖੇਤਰਫ਼ਲ ੩੧੩ ਵਰਗ ਕਿਲੋਮੀਟਰ ਹੈ, ਜਦੋਂ ਕਿ ਚੰਡੀਗੜ੍ਹ ਵਿੱਚ ਅਬਾਦੀ ਤਕਰੀਬਨ ੯ ਲੱਖ ਹੈ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਬਾਦੀ ਤਕਰੀਬਨ ਤਿੰਨ ਲੱਖ ਹੈ। ਇਸ ਅੰਕੜਿਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਅੰਨਦਪੁਰ ਸਾਹਿਬ ਦਾ ਖੇਤਰ ਚੰਡੀਗੜ੍ਹ ਨਾਲੋਂ ਤਕਰੀਬਨ ਤਿੰਨ ਗੁਣਾਂ ਜਿਆਦਾ ਹੈ ਅਤੇ ਆਬਾਦੀ ਚੰਡੀਗੜ੍ਹ ਨਾਲੋਂ ਤਕਰੀਬਨ ਤਿੰਨ ਗੁਣਾਂ ਘੱਟ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਖੇਤਰ ਵਿੱਚ ਬਹੁਤ ਖੁੱਲ੍ਹਾ ਅਤੇ ਸਾਫ਼ ਸੁਥਰਾ ਆਕਰਸ਼ਿਤ ਵਾਤਾਵਰਨ ਹੈ, ਜਿਸ ਨੂੰ ਵੱਡੇ ਪੱ੍ਰਧਰ ਤੇ ਚੰਡੀਗੜ੍ਹ ਤੋਂ ਵੀ ਵੱਧ ਆਯੋਜਿਤ ਅਤੇ ਵਿਕਸਿਤ ਬਣਾਇਆ ਜਾ ਸਕਦਾ ਹੈ।ਡੈਮੋਕ੍ਰੈਟਿਕ ਪਾਰਟੀ ਪੰਜਾਬ ਵਿੱਚ ਆਪਣੀ ਸਰਕਾਰ ਬਣਨ ਤੋਂ ਬਾਅਦ ਸ਼੍ਰੀ ਅੰਨਦਪੁਰ ਸਾਹਿਬ ਨੂੰ ਪੰਜਾਬ ਦੀ ਰਾਜਧਾਨੀ ਦੇ ਰੂਪ ਵਿੱਚ ਤਬਦੀਲ ਕਰ ਲਵੇਗੀ, ਪਰੰਤੂ ਚੰਡੀਗੜ੍ਹ ਨੂੰ ਸਿਰਫ਼ ਪੰਜਾਬ ਨਾਲ ਪੱਕੇ ਤੌਰ ਸਮਿਲਿਤ ਕਰਨ ਦੀ ਮੰਗ ਨਿਰੰਤਰ ਕਰਦੀ ਰਹੇਗੀ ਅਤੇ ਚੋਂਣ ਜਿੱਤਣ ਉਪਰੰਤ ਪਾਰਟੀ ਚੰਡੀਗੜ੍ਹ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਕਰੇਗੀ। ਨਾਲ ਹਾਜ਼ਰ ਸਨ ਮਹਿੰਦਰ ਸਿੰਘ ਗੁਰਨਾ (ਜਨਰਲ ਸਕੱਤਰ), ਡਾ.ਰਜਿੰਦਰ ਕੌਰ(ਸਕੱਤਰ), ਹਿੰਦਪਾਲ ਸਿੰਘ(ਖਜਾਨਚੀ), ਸ਼੍ਰੀਮਤੀ ਬੁਪਿੰਦਰ ਕੌਰ (ਸਿਆਸੀ ਸਲਾਜਕਾਰ), ਡਾ. ਹਰਜਿੰਦਰ ਹੈਰੀ (ਬੁਲਾਰਾ), ਅਮਰਜੀਤ ਕੌਰ(ਮੀਤ ਪ੍ਰਧਾਨ), ਰਾਜਨ ਸ਼ਰਮਾ, ਪੰਡਿਤ ਸਤੀਸ਼ ਕੁਮਾਰ।