5 Dariya News

ਜਰਖੜ ਹਾਕੀ ਅਕੈਡਮੀ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ 111ਵਾਂ ਜਨਮ ਦਿਨ ਮਨਾਇਆ

ਆਦਮ ਕੱਦ ਬੁੱਤ ਤੇ ਕੀਤੀ ਫੁੱਲ਼-ਮਾਲਾ, ਲੱਡੂ ਵੰਡੇ ਅਤੇ ਪ੍ਰਦਰਸ਼ਨੀ ਮੈਚ ਖੇਡਿਆ

5 Dariya News (ਅਜੇ ਪਾਹਵਾ)

ਲੁਧਿਆਣਾ 30-Aug-2016

ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਹਾਕੀ ਦੇ ਜਾਦੂਗਰ ਧਿਆਨਚੰਦ ਦਾ 111 ਵਾਂ ਜਨਮ ਦਿਹਾੜਾ ਖੇਡ ਭਾਵਨਾ ਅਤੇ ਸਤਿਕਾਰ ਨਾਲ   ਮਨਾਇਆ ਇਸ ਮੌਕੇ ਅਕੈਡਮੀ ਦੇ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਧਿਆਨਚੰਦ ਦੇ ਆਦਮਕੱਦ .ਬੁੱਤ ਤੇ ਫੁੱਲ-ਮਾਲਾ ਭੇਂਟ ਕਰਕੇ ਉਹਨਾਂ ਨੂੰ ਯਾਦ ਕੀਤਾ।ਇਸ ਮੌਕੇ ਜਰਖੜ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਬੋਲਦਿਆਂ ਖਿਡਾਰੀਆਂ ਨੂੰ ਹਾਕੀ ਦੇ ਜਾਦੂਗਰ ਧਿਆਨਚੰਦ ਦੀ ਜਿੰਦਗੀ ਅਤੇ ਉਸ ਦੀਆਂ ਹਾਕੀ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦਿਆਂ ਆਖਿਆ ਕਿ ਧਿਆਨ ਚੰਦ ਜੀ ਨੂੰ ਅਕੈਡਮੀ ਦੀ ਸੱਚੀ ਸਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਉਸ ਵਰਗੇ ਨਾਮੀ ਖਿਡਾਰੀ ਪੈਦਾ ਕਰੀਏ। ਜਰਖੜ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਤੇ ਨੀਲੇ ਰੰਗ ਦੀ ਨਵੀਂ ਐਸਟਰੋਟਰਫ ਸਮਰਪਿਤ ਕਰਦਿਆਂ ਆਖਿਆ ਕਿ ਅਸੀਂ ਤੁਹਾਨੁੰ ਇਹ ਤੋਹਫਾ ਥੋੜ੍ਹੇ ਦਿਨਾਂ ਵਿੱਚ ਦੇ ਦੇਣਾ ਹੈ। ਇਸ ਦੀ ਲਾਜ ਤੁਸੀਂ ਸਾਰੇ ਖਿਡਾਰੀਆਂ ਨੇ ਰੱਖਣੀ ਹੈ। ਇਸ ਮੌਕੇ ਧਿਆਨ ਚੰਦ ਦੀ ਯਾਦ ਵਿੱਚ ਫਲੱਡ ਲਾਇਟਾਂ ਦੀ ਪ੍ਰਦਰਸ਼ਨੀ ਮੈਚ ਖੇਡਿਆ ਗਿਆ ਜਿਸ ਵਿੱਚ ਗੁਰੂਸਰ ਕਾਲਜ ਸੁਧਾਰ ਨੇ ਜਰਖੜ ਹਾਕੀ ਅਕੈਡਮੀ ਨੂੰ 6-4 ਨਾਲ ਹਰਾਇਆ ਇਸ ਮੌਕੇ ਸਮਾਜਸੇਵੀ ਹਰਦਿਆਲ ਸਿੰਘ ਅਮਨ ਨੇ ਸਮੂਹ ਖਿਡਾਰੀਆਂ ਨੂੰ ਧਿਆਨ ਚੰਦ ਦੇ ਜਨਮ ਦਿਨ ਮੌਕੇ ਲੱਡੂ ਵੰਡੇ। ਇਸ ਮੌਕੇ ਸੰਦੀਪ ਸਿੰਘ ਪੰਧੇਰ, ਤੇਜਿੰਦਰ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪ੍ਰਗਟ, ਹਰਮਿੰਦਰਪਾਲ ਸਿੰਘ, ਦਮਨਜੀਤ ਸਿੰਘ ਰੋਪੜ, ਜਗਵੀਰ ਸਿੰਘ ਜੱਗਾ, ਲਾਡੀ ਜਰਖੜ, ਸ਼ਿੰਗਾਰਾ ਸਿੰਘ ਜਰਖੜ, ਮਨਜਿੰਦਰ ਸਿੰਘ ਇਆਲੀ, ਐਡਵੋਕੇਟ ਭੁਪਿੰਦਰ ਸਿੰਘ ਸਿੱਧੂ ਆਦਿ ਹੋਰ ਪ੍ਰਬੰਧਕ ਹਾਜ਼ਰ ਸਨ।