5 Dariya News

ਅਕਾਲੀ ਭਾਜਪਾ ਗਠਜੋੜ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵੇ ਖੋਖਲੇ : ਗੋਗੀ, ਰਾਮਾਨੰਦ

5 Dariya News (ਅਜੇ ਪਾਹਵਾ)

ਲੁਧਿਆਣਾ, ਭਾਮੀਆਂ ਕਲ੍ਹਾਂ 30-Aug-2016

ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਵਾਰਡ ਨੰ: 12 ਦੇ ਨਿਊ ਸੁੰਦਰ ਨਗਰ ਵਿਖੇ ਬਹੁਜਨ ਸਮਾਜ ਪਾਰਟੀ ਦੇ ਮੰਡਲ ਕੋਆਡੀਟੇਨਰ ਮਾਸਟਰ ਰਾਮਾਨੰਦ ਦੀ ਅਗਵਾਈ 'ਚ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਜਿਲ੍ਹਾ ਇੰਚਾਰਜ ਸ਼ਿਵ ਚੰਦ ਗੋਗੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਵਰਕਰਾਂ ਤੇ ਆਮ ਲੋਕਾਂ ਨੂੰ ਸਬੋਧਨ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਅਕਾਲੀ ਭਾਜਪਾ ਵੱਲੋਂ ਸੂਬੇ ਦੇ ਵਿਕਾਸ ਦੇ ਜੋ ਦਾਅਵੇ ਕੀਤੇ ਜਾ ਰਹੇ ਹਨ ਉਹ ਖੋਖਲੇ ਹਨ। ਇਨ੍ਹਾਂ ਖੋਖਲੇ ਵਾਅਦਿਆਂ ਨਾਲ ਗਠਜੋੜ ਦੇ ਆਗੂ ਲੋਕਾਂ ਨੂੰ ਮੁੜ ਗੁੰਮਰਾਹ ਕਰਨ ਤੇ ਤੁਲੇ ਹਨ। ਉਨ੍ਹਾਂ ਕਿਹਾ ਕਿ ਉਦਾਹਰਨ ਦੇ ਤੌਰ ਤੇ ਨਗਰ ਨਿਗਮ ਅਧੀਨ ਇਸ ਵਾਰਡ ਨੂੰ ਹੀ ਲੈ ਲਓ ਜਿਥੋਂ ਦੇ ਵਾਸੀ 25 ਸਾਲ ਤੋਂ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਤੋਂ ਝੂਠਾਂ ਦੀ ਪੰਡ ਰਾਹੀਂ ਵਿਧਾਇਕੀ ਜਿੱਤ ਕੇ ਮੰਤਰੀ ਬਣੇ ਸ਼ਰਨਜੀਤ ਸਿੰਘ ਢਿੱਲੋਂ ਅਤੇ ਉਨ੍ਹਾਂ ਦਾ ਸਪੁੱਤਰ ਲੋਕਾਂ ਵਿੱਚ ਵਾਰਡ ਦੇ ਵਿਕਾਸ ਦੇ ਸੋਹਲੇ ਗਾਉਂਦੇ ਨਹੀ ਥੱਕਦੇ ਪਰ ਇਨ੍ਹਾਂ ਦੇ ਇਸ ਮਾਡਰਨ ਵਾਰਡ ਵਿੱਚ 90 ਫੀਸਦੀ ਸੜਕਾਂ ਤੇ ਗਲੀਆਂ ਕੱਚੀਆਂ ਹਨ ਅਤੇ 90 ਫੀਸਦੀ ਹੀ ਲੋਕ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਮੁਹੱਲਾ ਨਿਊ ਸੁੰਦਰ ਨਗਰ ਦੀਆਂ ਸਾਰੀਆਂ ਗਲੀਆਂ ਕੱਚੀਆਂ ਹਨ ਅਤੇ 25 ਸਾਲ 'ਚ ਇਸ ਮੁਹੱਲੇ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਨਹੀ ਮਿਲੀ। 

ਉਨ੍ਹਾ ਕਿਹਾ ਕਿ ਮੰਤਰੀ ਅਤੇ ਉਨ੍ਹਾਂ ਦਾ ਸਪੁੱਤਰ ਇਥੇ ਆ ਕੇ ਦੱਸੇ ਵਿਕਾਸ ਕਿਸ ਸ਼ੈਅ ਦਾ ਨਾਮ ਹੈ। ਇਸ ਤੋਂ ਬਿਨ੍ਹਾਂ ਦੋਵਾਂ ਆਗੂਆਂ ਨੇ ਕਿਹਾ ਕਿ ਹਲਕੇ ਵਿੱਚ ਜੋ ਸੀਵਰੇਜ ਪਾਇਆ ਗਿਆ ਹੈ ਉਸ ਵਿੱਚ ਵੱਡੇ ਪੱਧਰ ਤੇ ਕਰੋੜਾਂ ਦਾ ਘੁਟਾਲਾ ਹੋਇਆ ਸੀ ਬਸਪਾ ਚੋਣਾਂ ਦੌਰਾਨ ਇਸ ਘੁਟਾਲੇ ਨੂੰ ਸਾਰੇ ਤੱਥਾਂ ਅਤੇ ਸਬੂਤਾਂ ਨਾਲ ਬੇਨਕਾਬ ਕਰੇਗੀ। ਉਨ੍ਹਾਂ ਲੋਕਾਂ ਨੂੰ ਜਿਥੇ ਅਕਾਲੀ ਭਾਜਪਾ ਗਠਜੋੜ ਤੋਂ ਦੂਰ ਰਹਿਣ ਲਈ ਕਿਹਾ ਉਥੇ ਹੀ ਕਾਂਗਰਸ ਅਤੇ ਆਪ ਤੋਂ ਖਾਸ ਬਣੀ ਪਾਰਟੀ ਤੋਂ ਵੀ ਦੂਰ ਰਹਿਣ ਲਈ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ 'ਚ ਪੈਦਾ ਕੀਤੇ ਹਾਲਾਤ ਵਿੱਚੋਂ ਲੋਕਾਂ ਨੂੰ ਬਸਪਾ ਹੀ ਬਾਹਰ ਕੱਢ ਸਕਦੀ ਹੈ ਇਸ ਲਈ ਲੋਕ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਪ ਦੇ ਗੁੰਮਰਾਹਕੁਨ ਪ੍ਰਚਾਰ ਵਿੱਚ ਨਾ ਆ ਕੇ ਬਸਪਾ ਨਾਲ ਜੁੜਨ ਅਤੇ ਸਾਲ 2017 ਵਿੱਚ ਇਸਦੀ ਸਰਕਾਰ ਬਣਾਉਣ । ਇਸ ਮੌਕੇ ਉਨ੍ਹਾਂ ਵੱਲੋਂ ਬੀਬੀ ਸੁਰਿੰਦਰ ਕੌਰ ਨੂੰ ਵਾਰਡ ਦੀ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹੋਰ ਬੀਬੀਆਂ ਨੂੰ ਅਹਦੇਦਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਮੰਡਲ ਕੋਆਡੀਨੇਟਰ ਲਾਲਜੀ ਪ੍ਰਤਾਪ ਗੌਤਮ, ਬਲਾਕ ਸਮੰਤੀ ਮੈਂਬਰ ਲਾਭ ਸਿੰਘ ਭਾਮੀਆਂ, ਹਲਕਾ ਪ੍ਰਧਾਨ ਕੇਵਲ ਜਮਾਲਪੁਰ, ਰਾਮਲੋਕ ਕੁਲੀਏਵਾਲ, ਇੰਦਰਜੀਤ, ਭੀਮਸੈਨ, ਉਮ ਪ੍ਰਕਾਸ, ਪ੍ਰਮੇਸ਼ਵਰੀ ਦੇਵੀ, ਲੀਲਾਵਤੀ ਦੇਵੀ, ਧਨਵੰਤੀ ਦੇਵੀ, ਦੁਰਗਾਵਤੀ, ਲਾਲਤੀ ਦੇਵੀ, ਰਾਜਪਾਲ, ਰਵਿੰਦਰ ਕੁਮਾਰ, ਨਾਗੇਸ਼ਵਰ ਗੌਤਮ, ਮਹੀਲਾਲ, ਰਾਮ ਲਲਿਤ ਅਤੇ ਹੋਰ ਹਾਜਰ ਸਨ।