5 Dariya News

ਬਾੜੀਆਂ ਕਲਾਂ ਚ ਗੰਦੇ ਤੇ ਬਰਸਾਤੀ ਪਾਣੀ ਭਰੀਆਂ ਟੁੱਟੀਆਂ ਸੜਕਾਂ ਨੂੰ ਲੈ ਕੇ ਲੇਬਰ ਪਾਰਟੀ ਨੇ ਪੰਜਾਬ ਸਰਕਾਰ ਦੇ ਗੱਪ ਵਿਕਾਸ ਦਾ ਕੀਤਾ ਸਿਆਪਾ: ਜੈ ਪੋਗਾਲ ਧੀਮਾਨ

ਪਿੰਡਾਂ ਵਿਚ ਸੜਕਾਂ ਦੀ ਖਸਤਾ ਹਾਲਤ ਨੇ ਧਾਰਿਆ ਛਪੱੜਾਂ ਦਾ ਰੂਪ, ਪੱਕੀਆਂ ਸੜਕਾਂ ਕੱਚੀਆਂ ਨਾਲੋਂ ਵੀ ਭੈੜੀਆਂ

5 Dariya News (ਅਸ਼ਵਨੀ ਸ਼ਰਮਾ)

ਬਾੜੀਆਂ ਕਲਾਂ 30-Aug-2016

ਲੇਬਰ ਪਾਰਟੀ ਭਾਰਤ ਨੇ ਟੁੱਟੀਆਂ ਸੜਕਾਂ ਅਤੇ ਛਪੱੜ ਦਾ ਰੂਪ ਧਾਰਨ ਕਰ ਚੁੱਕੀਆਂ ਪਿੰਡਾਂ ਦੀਆਂ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਪਿੰਡ ਬਾੜੀਆਂ ਵਿਖੇ ਪਾਰਟੀ ਪ੍ਰਧਾਨ ਜੈ ਪੋਗਾਲ ਧੀਮਾਨ ਵਿਚ ਅਗਵਾਈ ਵਿਚ ਪੰਜਾਬ ਸਰਕਾਰ ਦੇ ਗੱਪ ਮਾਰ ਤੇ ਝੂਠ ਦੇ ਵਿਕਾਸ ਦੀ ਪੋਲ ਖੋਲਦਿਆਂ ਸੜਕ ਵਿਚ ਸਿਆਪਾ ਕੀਤਾ। ਇਸ ਮੋਕੇ ਅੰਬੇਦਕਰ ਸੋਸਾਇਟੀ ਦੇ ਆਗੂ ਜੈ ਰਾਮ ਬਾੜੀਆਂ ਵੀ ਹਾਜਰ ਸਨ। ਧੀਮਾਨ ਨੇ ਸੜਕਾਂ ਸਬੰਧੀ ਲੋਕਾਂ ਦੀਆਂ ਮੁਸ਼ਿਕਲਾਂ ਨੂੰ ਸੁਣਿਆ ਅਤੇ ਉਨ੍ਹਾਂ ਦਸਿਆ ਕਿ ਬਾੜੀਆਂ ਤੋਂ ਵਾਯਾ ਬਘੋਰਾ ਮਾਹਿਲਪੁਰ ਤਕ ਇਹ ਇਲਾਕੇ ਦੀ ਮੁੱਖ ਸੜਕ ਹੈ ਤੇ ਸੜਕ ਵਿਚ 2,2 ਫੁੱਟ ਡੁੰਘੇ ਅਤੇ 4,4 ਫੁੱਟ ਚੋੜੇ ਖੱਡੇ ਹਨ ਜਿਥੇ ਕਿ ਹਰ ਰੋਜ ਸਕੂਲੀ ਬੱਚੇ ਇਨ੍ਹਾਂ ਖਸਤਾ ਹਾਲਤ ਸੜਤਾਂ ਤੋਂ ਲੰਘਦੇ ਹਨ ਅਤੇ ਹਰ ਰੋਜ ਇਨ੍ਹਾਂ ਬਾਦਲ ਸਾਹਿਬ ਦੀਆਂ ਸੇਵਾ ਵਾਲੀਆਂ ਸੜਕਾਂ ਉਤੇ ਹਾਦਸੇ ਹੁੰਦੇ ਹਨ ਤੇ ਲੋਕਾਂ ਦੇ ਕਾਫੀ ਸੱਟਾਂ ਲਗ ਦੀਆਂ ਹਨ। ਇਨ੍ਹਾਂ ਸੜਕਾਂ ਵਿਚ ਐਨੇ ਡੂੰਘੇ ਟੋਏ ਹਨ ਕਿ ਸਰਕਾਰ ਚਾਹੇ ਤਾਂ ਮੱਛੀਆਂ ਵੀ ਪਾਲ ਸਕਦੀ ਹੈ ਤੇ ਉਨ੍ਹਾਂ ਦੀ ਕਮਾਈ ਨਾਲ ਸਰਕਾਰੀ ਖਾਲੀ ਖਜ਼ਾਨੇ ਨੂੰ ਅਸਾਨੀ ਨਾਲ ਭਰਿਆ ਜਾ ਸਕਦਾ ਹੈ। 

ਧੀਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੀਆਂ ਸੜਕਾਂ ਦੇਸ਼ ਦਾ ਹਰ ਰੋਜ ਕਰੋੜਾਂ ਰੁਪਏ ਦਾ ਆਰਥਿਕ ਨੁਕਸਾਨ ਕਰਦੀਆ ਹਨ ਤੇ ਸਰਕਾਰ ਦੇਸ਼ ਦੇ ਰਾਸ਼ਟਰੀ ਨੁਕਸਾਨ ਨੂੰ ਘਟਾਉਣ ਦੀ ਥਾਂ ਵਧਾ ਰਹੀ ਹੈ ਅਤੇ ਲੇਬਰ ਪਾਰਟੀ ਸਰਕਾਰੀ ਨੁਕਸਾਨ ਦਾ ਡੱਟ ਕੇ ਵਿਰੁਧ ਕਰਦੀ ਰਹੇਗੀ। ਇਨ੍ਹਾਂ ਕਾਰਨ ਹਰ ਰੋਜ ਹਾਦਸੇ ਵਾਪਰਦੇ ਹਨ, ਸੜਕਾਂ ਉਤੇ ਧੂੜ ਮਿੱਟੀ ਦੀ ਜ਼ਹਿਰੀਲੀ ਲਹਿਰ ਬਣੀ ਰਹਿੰਦੀ ਹੈ, ਜਿਸ ਨਾਲ ਲੋਕਾਂ ਨੂੰ ਕੈਂਸਰ, ਦਮਾ, ਅਲਰਜ਼ੀ, ਟੀ ਬੀ ਆਦਿ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬੜੀ ਸ਼ਰਮ ਦੀ ਵੱਲ ਹੈ ਕਿ ਹਰ ਰੋਜ ਸਰਕਾਰ ਸੜਕਾਂ ਦੇ ਵਿਸ਼ਵ ਪਧੱਰੀ ਜਾਲ ਵਿਛਾਉਣ ਦੀਆਂ ਡੀਂਗਾਂ ਮਾਰਦੀ ਹੈ ਪਰ ਪਿੰਡਾਂ ਸੜਕਾਂ ਨਾਮ ਦੀ ਕੋਈ ਚੀਜ਼ ਨਹੀਂ ਹੈ। ਜਦੋਂ ਕੋਈ ਸੜਕ ਨਵੀਂ ਬਣਦੀ ਹੈ ਉਹ 1,2 ਸਾਲ ਬੜੀ ਮੁਸ਼ਿਕਲ ਨਾਲ ਹੀ ਟਾਇਮ ਪਾਸ ਕਰਦੀ ਹੈ ਤੇ ਬਾਅਦ ਵਿਚ ਅਕਾਲੀ ਭਾਜਪਾ ਦੀ ਤਰ੍ਹਾਂ ਅਸਲੀ ਰੂਪ ਧਾਰਨ ਕਰ ਲੈਂਦੀ ਹੈ। ਟੁੱਟੀਆਂ ਸੜਕਾਂ ਦਾ ਖਮਿਆਜਾ ਉਨ੍ਹਾਂ ਲੋਕਾਂ ਨੂੰ ਭੁਗਤਣਾ ਪੈਂਦਾ ਏ ਜਿਨ੍ਹਾਂ ਲੋਕਾਂ, ਜਾਨਵਰਾਂ ਅਤੇ ਪਸ਼ੂਆਂ ਨੇ ਰੋਜ ਇਨ੍ਹਾਂ ਉਤੋਂ ਲੰਘਣਾ ਹੁੰਦਾ ਹੈ। ਧੀਮਾਨ ਨੇ ਕਿਹਾ ਕਿ ਇਕ ਜਮਾਨਾ ਸੀ ਕਿ ਰਸਤੇ ਵਿਚ ਰੋੜਾ ਸੁਟਣ ਵਾਲੇ ਨੂੰ ਪਾਪੀ ਕਿਹਾ ਜਾਂਦਾ ਸੀ ਅਤੇ ਸੜਕਾਂ ਨੂੰ ਮੁਸੀਬਤਾਂ ਰਹਿਤ ਬਨਾਉਣ ਵਾਲੇ ਨੂੰ ਭਲਾ ਇਨਸਾਨ ਗਿਣਿਆ ਜਾਂਦਾ ਸੀ ਪਰ ਬਾਦਲ ਜੀ ਤੁਸੀਂ ਤਾਂ ਹੱਦਾਂ ਹੀ ਟੱਪ ਦਿਤੀਆਂ।

ਧੀਮਾਨ ਨੇ ਦਸਿਆ ਕਿ ਜਦੋਂ ਕਿਸੇ ਅਧਿਕਾਰੀ ਨਾਲ ਜਾਂ ਲੋਕ ਪ੍ਰਤੀਨਿਧੀਆਂ ਨਾਲ ਗੱਲ ਕਰੋ ਤਾਂ ਘੜਿਆ ਘੜਾਇਆ ਜਵਾਬ ਮਿਲਦਾ ਹੈ ਕਿ ਬਰਸਾਤ ਤੋਂ ਬਾਅਦ ਬਨਣ ਗੀਆਂ ਤੇ ਕੰਮ ਹੋਵੇਗਾ ਪਰ ਅਗਰ ਇਨ੍ਹਾਂ ਨੂੰ ਪੁਛਿੱਆ ਜਾਵੇ ਕਿ ਕੀ ਬਰਸਾਤ ਵਿਚ ਭੱਤੇ ਤੇ ਤਨਖਾਹਾਂ ਬੰਦ ਹੋ ਜਾਂਦੀਆਂ ਹਨ ਜਾਂ ਫਿਰ ਲੋਕ ਟੈਕਸ ਦੇਣਾ ਬੰਦ ਕਰ ਦਿੰਦੇ ਹਨ। ਸ਼ਹਿਰ ਅੰਦਰ ਸੜਕਾਂ ਦੀ ਖਸਤਾ ਹਾਲਤ ਕਰਕੇ ਲੋਕਾਂ ਦੀ ਸੇਹਿਤ ਨਾਲ ਵੱਡਾ ਭਾਰੀ ਖਿਲਵਾੜ ਹੋ ਰਿਹਾ ਹੈ, ਬਰਸਾਤ ਵਿਚ ਕਿਚੜ ਤੇ ਸੋਕੇ ਵਿਚ ਧੂੜ ਭਰਿਆ ਵਾਤਾਵਰਣ ਮਿਲਦਾ ਹੈ। ਪਰ ਦੇਸ਼ ਨੂੰ ਗੱਪਾਂ ਮਾਰਕੇ ਵਿਗਿਆਨਕ ਲੀਹਾਂ ਉਤੇ ਲਿਅਉਣਾ ਮੂੰਗੇਰੀ ਲਾਲ ਦੇ ਹਸੀਨ ਸਪਨਿਆਂ ਵਾਂਗ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਸੜਕਾਂ ਨੂੰ ਖਸਤਾ ਹਾਲਤ ਵਿਚ ਰੱਖ ਕੇ ਸਰਕਾਰ ਦੇਸ਼ ਦਾ ਰਾਸ਼ਟਰੀ ਨੁਕਸਾਨ ਕਰ ਰਹੀ ਹੈ। ਧੀਮਾਨ ਨੇ ਕਿਹਾ ਪਿੰਡ ਹੋਣ ਸ਼ਹਿਰ ਹੋਣ ਸੜਕਾਂ ਦੀ ਖਸਤਾ ਹਾਲਤ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹਨ, ਵਿਕਾਸ ਕਦੇ ਵੀ ਕਹਿਣ ਨਾਲ ਨਹੀਂ ਹੁੰਦਾ, ਜਦੋਂ ਹੋਵੇਗਾ ਖੁਦ ਮੂੰਹੋਂ ਬੋਲੇਗਾ ਦਸਣ ਦੀ ਜਰੂਰਤ ਨਹੀਂ। ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੇਬਰ ਪਾਰਟੀ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ ਤੇ ਸ਼ਹਿਰ ਅੰਦਰ ਇਕ ਵੀ ਟੁੱਟੀ ਸੜਕ ਵੇਖਣ ਨੂੰ ਨਹੀਂ ਮਿਲੇਗੀ ਅਤੇ ਲੋਕਾ ਨੇ ਲੇਬਰ ਪਾਰਟੀ ਨਾਲ ਖੜਣ ਦਾ ਵੀ ਭਰੋਸਾ ਦਿਤਾ ਤੇ ਇਲਾਕੇ ਦੀਆਂ ਟੁਟੀਆਂ ਸੜਕਾਂ ਨੂੰ ਲੈ ਅੰਦੋਲਨ ਹੋਰ ਤੇਜ ਕੀਤਾ ਜਾਵੇਗਾ