ਇਹ ਸਮਾਂ ਹੈ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ
ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਨੇ ਸੈੱਟ ਕੀਤਾ ਪਲੇਟਫਾਰਮ, ਜਿੱਥੇ ਲੜਕੀਆਂ ਨੇ ਦਿਖਾਈ ਆਪਣੀ ਪ੍ਰਤਿਭਾ ਅਤੇ ਕੀਤਾ ਰੈਂਪ ਵਾਕ
5 Dariya News
ਅੰਮ੍ਰਿਤਸਰ 30-Aug-2016
ਇਹ ਸਮਾਂ ਹੈ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਦੀ ਮੈਨਿਜਰਸ ਨੈਟਵਰਕ ਨੇ ਲੜਕੀਆਂ ਦੇ ਲਈ ਇੱਕ ਅਜਿਹਾ ਪਲੇਟਫਾਰਮ ਸੈੱਟ ਕੀਤਾ ਹੈ ਜਿੱਥੇ ਉਹ ਰੈਂਪ ਵਾਕ ਕਰ ਆਪਣੇ ਬਿਊਟੀ ਪੇਜੰਟ ਦੇ ਵਿਜੇਤਾ ਹੋਣ ਦੇ ਸੁਪਨੇ ਨੂੰ ਪੂਰਾ ਕਰ ਸਕਣ। ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਨੇ ਉਨ੍ਹਾਂ ਸੱਭ ਦੇ ਸੁਪਨੇ ਪੂਰੇ ਕਰਨ ਦੇ ਲਈ ਉਨ੍ਹਾਂ ਸੱਭ ਦੀ ਕਾਬਲਿਅਤ ਅਤੇ ਆਤਮਵਿਸ਼ਵਾਸ ਨੂੰ ਇਸ ਈਵੈਂਟ ਦੇ ਰਾਹੀਂ ਵਧਾਉਣ ਦੇ ਲਈ ਇਸ ਬਿਊਟੀ ਪੇਜੰਟ ਦਾ ਆਯੋਜਨ ਕੀਤਾ। ਇਸ ਬਿਊਟੀ ਪੇਜੰਟ ਦੇ ਆਡੀਸ਼ਨ ਦਾ ਚੌਥਾ ਰਾਊਂਡ ਹੋਇਆ ਅੰਮ੍ਰਿਤਸਰ ਸ਼ਹਿਰ ਵਿੱਚ ਇਸ ਪੂਰੇ ਈਵੈਂਟ ਨੂੰ ਆਯੋਜਿਤ ਕੀਤਾ ਕੰਪਨੀ 'ਦੀ ਮੈਨੇਜਰ ਨੈਟਵਰਕ' ਨੇ ਜਿਸਦੇ ਮਾਲਿਕ ਹਨ ਮੋਹਿਤ ਸ਼ਰਮਾ, ਮੁਬਾਰਕ ਸੰਧੂ ਅਤੇ ਜਗਜੀਤ ਸਿੰਘ। 'ਦੀ ਮੈਨੇਜਰ ਨੈਟਵਰਕ' ਇੱਕ ਫੁੱਲ ਸਰਵਿਸ ਈਵੈਂਟ ਮੈਨੇਜਮੈਂਟ, ਮੀਡੀਆ, ਫੈਸ਼ਨ ਕੰਪਨੀ ਹੈ ਜੋ ਕਿ ਮੋਹਾਲੀ ਵਿੱਚ ਸਥਿਤ ਹੈ ਅਤੇ ਕਵਾਲਿਟੀ, ਐਕਸਲੈਂਸ ਨੂੰ ਲੈ ਕੇ ਡੇਡੀਕੇਟਡ ਹੈ। ਇਹ ਕੰਪਨੀ ਵਿਸ਼ਵਾਸ ਰੱਖਦੀ ਹੈ, ਕਿ ਪੰਜਾਬ ਇੱਕ ਅਜਿਹੀ ਥਾਂ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੇ ਟੈਲੰਟ ਹੈ। ਬਰਾਬਰੀ ਦੇ ਇਸ ਯੁੱਗ ਵਿੱਚ ਉਹ ਹਰ ਲੜਕੀ ਨੂੰ ਕੈਰੀਅਰ ਦੇ ਇਸ ਫੀਲਡ ਵਿੱਚ ਮੌਕਾ ਦੇਣਾ ਚਾਹੁੰਦੇ ਹਨ।
ਮਸ਼ਹੂਰ ਗਾਇਕ ਗੁਰਮੀਤ ਬਾਵਾ ਨੇ ਕਿਹਾ ਕਿ, ਇਹ ਪਲੇਟਫਾਰਮ ਉਨ੍ਹਾਂ ਸੱਭ ਲੜਕੀਆਂ ਦਾ ਸਵਾਗਤ ਕਰਦਾ ਹੈ ਜਿਨ੍ਹਾਂ ਦਾ ਸੁਪਨਾ ਹੈ ਬਿਊਟੀ ਪੇਜੰਟ ਵਿੱਚ ਆਉਣ ਦਾ, ਜਿੱਥੇ ਉਨ੍ਹਾਂ ਨੂੰ ਪੂਰਾ ਅਨੁਭਵ ਮਿਲੇਗਾ ਅਤੇ ਕੁਝ ਸਿੱਖਣ ਦਾ ਵੀ। ਮੈਂ ਇਹ ਜਾਣ ਕਿ ਮੈਂ ਬੇਹੱਦ ਖੁਸ਼ ਹਾਂ ਕਿ ਅਲੱਗ-ਅਲੱਗ ਸ਼ਹਿਰਾਂ ਦੀਆਂ ਲੜਕੀਆਂ ਨੂੰ ਆਪਣੀ ਕਾਬਲੀਅਤ ਵਧਾਉਣ ਦਾ ਮੌਕਾ ਮਿਲ ਰਿਹਾ ਹੈ।ਇੰਟਰਨੈਸ਼ਨਲ ਮੇਕਅਪ ਆਰਟਿਸਟ ਰਿਤੂ ਕੋਲਿਨਟਾਈਨ ਨੇ ਕਿਹਾ ਕਿ, ਮੈਂ ਇਸ ਈਵੈਂਟ ਦਾ ਹਿੱਸਾ ਬਣ ਕੇ ਬੇਹੱਦ ਖੁਸ਼ ਹਾਂ, ਇੱਥੇ ਮੌਜੂਦ ਹਰ ਪ੍ਰਤੀਯੋਗੀ ਸੁੰਦਰ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਹੈ। ਬਿਊਟੀ ਦਾ ਮਤਲਬ ਆਪਣੇ ਵਿੱਚ ਕੰਫਰਟੇਬਲ ਹੋਣਾ ਅਤੇ ਆਪਣੇ ਉੱਤੇ ਵਿਸ਼ਵਾਸ ਰੱਖਣਾ ਹੈ। ਮੈਂ ਹਰ ਲੜਕੀ ਨੂੰ ਗੁੱਡ ਲੱਕ ਕਹਿਣਾ ਚਾਹਾਂਗੀ।ਐਕਟਰਸ ਪ੍ਰਿਅੰਕਾ ਜੁਨੇਜਾ ਨੇ ਕਿਹਾ ਕਿ, ਬਿਊਟੀ ਪੇਜੰਟ ਕਾਫੀ ਹੱਦ ਤੱਕ ਬਦਲ ਗਏ ਹਨ, ਇਹ ਇੱਕ ਅਜਿਹਾ ਪਲੇਟਫਾਰਮ ਬਣਾਉਂਦੇ ਹਨ ਜਿਸ ਨਾਲ ਸਾਬਿਤ ਹੋ ਸਕੇ ਕਿ ਹਰ ਲੜਕੀ ਕਿੰਨੀ ਕਾਬਿਲ ਅਤੇ ਸ਼ਕਤੀਸ਼ਾਲੀ ਹੈ, ਅਤੇ ਉਨ੍ਹਾਂ ਨੂੰ ਹੋਰ ਸਾਹਸੀ ਅਤੇ ਪ੍ਰੈਜ਼ੇਂਟੇਬਲ ਬਣਾਉਣ ਦੇ ਲਈ।
ਇਸ ਦੌਰਾਨ ਵੌਇਸ ਆਫ਼ ਅਮ੍ਰਿਤਸਰ ਦੇ ਫਾਉਂਡਰ ਅਤੇ ਬੀ.ਡੀ.ਐਸ. ਪੇਪਰ ਕੰਪਨੀ ਦੇ ਸੀ.ਈ.ਓ. ਮਿਸਟਰ ਮਾਨਵ ਦੀਪ ਸਿੰਘ ਵੀ ਮਹਿਮਾਨ ਵਜੋਂ ਮਜੂਦ ਰਹੇ ।ਇਸ ਈਵੈਂਟ ਦੀ ਸ਼ਾਨ ਹੋਰ ਵਧਾਉਣ ਦੇ ਲਈ, ਬ੍ਰਾਂਡ ਜਿਵੇਂ ਕਿ ਡੀਕੈਥਲੋਨ ਮੋਹਾਲੀ, ਗੋਲਡਸ ਜਿਮ ਮੋਹਾਲੀ, ਮੈਵਰਿਕ ਚੰਡੀਗੜ੍ਹ, ਮੋਕਾ ਲੁਧਿਆਣਾ, ਪਰਿੰਦੇ, ਮੁਬਾਰਕ ਰਿਕਾਰਡ, ਬਲੈਕਲਿਸਟਿਡ ਸਟੂਡੀਓ, ਬੱਜ ਚੰਡੀਗੜ੍ਹ, ਰਿਤੂਕੋਲੇਨਟਾਇਨ, ਡੀਜੀ ਐਥਨਿਕ ਕਲੈਕਸ਼ਨ, ਡਾਈਟ ਥੈਰੇਪੀ, ਸੋਵੀ ਇੰਟਰਟੇਨਮੈਂਟ, ਆਸਮਾਨ ਫਾਊਂਡੇਸ਼ਨ, ਗੈਂਟ ਪੰਜਾਬ, ਨਿੰਦੀ ਫੋਟੋਗ੍ਰਾਫੀ, ਆਈਆਈਐਚਈਡੀ ਨੇ 'ਦੀ ਮੈਨੇਜਰ ਨੈਟਵਰਕ' ਦੇ ਨਾਲ ਆਪਣਾ ਹੱਥ ਮਿਲਾਇਆ ਅਤੇ ਅਲੱਗ-ਅਲੱਗ ਤਰੀਕੇ ਨਾਲ ਈਵੈਂਟ ਵਿੱਚ ਉਨ੍ਹਾਂ ਦਾ ਸਾਥ ਦੇਣਗੇ।ਇਸ ਬਿਊਟੀ ਪੇਜੰਟ ਦਾ ਪਹਿਲੇ ਆਡੀਸ਼ਨ ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਵਿੱਚ ਹੋਏ, ਅਤੇ ਹੁਣ ਚੌਥਾ ਆਡੀਸ਼ਨ ਅੰਮ੍ਰਿਤਸਰ ਸ਼ਹਿਰ ਵਿੱਚ ਆਯੋਜਿਤ ਕੀਤਾ ਗਿਆ। ਉੱਥੇ ਹੀ ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਦੇ ਅਗਲੇ ਆਡੀਸ਼ਨ ਜਲੰਧਰ ਅਤੇ ਮੋਹਾਲੀ ਵਿੱਚ ਆਯੋਜਿਤ ਹੋਣਗੇ।