5 Dariya News

ਨਿੱਤ-ਨਵੇਂ ਹਾਦਸਿਆਂ ਨੂੰ ਸੱਦੇ ਦਿੰਦਾ ਗੜ੍ਹਸ਼ੰਕਰ ਦੇ ਵਾਰਡ ਨੰ 13 ਅਤੇ 01 ਦਾ ਚੌਂਕ : ਮਨੀਸ਼ ਸਤੀਜਾ

5 Dariya News (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ 27-Aug-2016

ਹਿਊਮਨ ਰਾਇਟਸ ਵਿਜ਼ਨ ਅਤੇ ਲੇਬਰ ਪਾਰਟੀ (ਭਾਰਤ) ਦੇ ਸ਼ਹਿਰੀ ਪ੍ਰਧਾਨ ਕਪਿਲ ਮਲਹੋਤਰਾ ਦੀ ਅਗੁਆਈ ਹੇਠ ਸ਼ਹਿਰ ਗੜ੍ਹਸ਼ੰਕਰ ਦੇ ਵਾਰਡ ਨੰ 13 ਅਤੇ 01 ਦੇ ਚੌਂਕ ਦਾ ਪਾਰਟੀ ਦੇਕੋਮੀ ਪ੍ਰਧਾਨ ਮਨੀਸ਼ ਸਤੀਜਾ,ਮੀਤ ਪ੍ਰਧਾਨ ਜਸਵਿੰਦਰ ਧੀਮਾਨ ਅਤੇ ਸ਼ਹਿਰੀ ਮੀਤ ਪ੍ਰਧਾਨ ਕਰਨ ਭਾਰਗਵਵਲੋਂ ਮੌਕਾ ਵੇਖਿਆ ਗਿਆ। ਜਿਸ ਦੌਰਾਨ ਵਾਰਡ ਵਾਸੀਆਂ ਨੇ ਆਪਣੀਆਂ ਮੁਸ਼ਕਿਲਾਂ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਇਸਚੋਂਕ ਵਿੱਚ ਦੀ ਮੇਨ ਗਲੀ ਬਹੁਤ ਹੀ ਖ਼ਰਾਬ ਹਾਲਤ ਵਿੱਚ ਹੈ। ਇਸ ਦੇ ਵਿੱਚ ਕਈ ਗਹਿਰੇ ਟੋਏ-ਟਿੱਬੇ ਹਨ ਜੋਕਿ ਹਰ ਰੋਜ਼ ਹੀ ਨਵੇਂ-ਨਵੇਂ ਹਾਦਸਿਆਂ ਨੂੰ ਸੱਦਾ ਦਿੰਦੇ ਹਨ ਅਤੇ ਕਈ ਬੇਕਸੂਰ ਲੋਕਾਂ ਨੂੰ ਫੱਟੜ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਇਹ ਗਲ਼ੀ ਲਾਗਲੇ ਕੁੜੀਆਂ ਦੇ ਕਾਲਜ ਅਤੇ ਸਕੂਲ ਨੂੰ ਵੀ ਪਹੁੰਚ ਮਾਰਗ ਹੈ ਅਤੇ ਇਥੋ ਦੇਖ਼ਾਸ ਕਰਕੇ ਦੋ-ਪਹਿਆ ਵਾਹਨਾਂ ਤੇ ਆਉਣ ਵਾਲੇਬੱਚੇ ਵੀ ਗਲ਼ੀ ਦੀ ਜਾਨਲੇਵਾ ਹਾਲਤ ਕਾਰਣ ਸ਼ਰੀਰਕ ਨੁਕਸਾਨ ਝੱਲ ਚੁੱਕੇ ਹਨ।

ਮੋਕੇ ਉਤੇ ਹੀ ਇਸ ਗਲੀ ਦਾ ਮੇਨ-ਹਾਲ ਦਾ ਉਖੱੜਿਆ ਢੱਕਣਵੇਖਕੇ ਸਤੀਜਾ ਨੇ ਕਿਹਾ ਕਿ ਇਹ ਤਾਂ ਇੰਝ ਲਗਦਾ ਹੈ ਕਿ ਜਿਵੇਂ ਲੋਕਾਂ ਨੂੰ ਜ਼ਬਰਦਸਤੀ ਸੁਟੱਣ ਲਈ ਹੀ ਰੱਖਿਆ ਗਿਆ ਹੈ।ਉਹਨਾਂ ਇਹ ਵੀ ਕਿਹਾ ਕਿ ਇਸ ਇਲਾਕੇ ਦੀਆਂ ਸਟ੍ਰੀਟ ਲਾਇਟਾਂ ਵੀ ਬਹੁਤ ਲੰਬੇ ਸਮੇਂ ਤੋÎ ਖ਼ਰਾਬ ਹਨ ਅਤੇ ਰਾਤ ਦੇ ਸਮੇਂ ਹੋਣ ਵਾਲੀਆਂ ਚੋਰੀਆਂ ਅਤੇ ਲੁੱਟਾਂ ਨੂੰ ਸ਼ਹਿ ਦੇਣ ਦਾ ਕੰਮ ਕਰ ਰਹੀਆਂ ਹਨ। ਪਰ ਗੜ੍ਹਸ਼ੰਕਰ ਦਾ ਪ੍ਰਸ਼ਾਸਨ ਅਤੇ ਨਗਰ ਕੋਸਿੰਲ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਸਤੀਜਾ ਮੁਤਾਬਿਕ ਇਹ ਹਾਲਤ ਅਸਲ ਵਿੱਚ ਸ਼ਹਿਰ ਭਰ ਦੀ ਹੀ ਹੈ ਜਿਸ ਨਾਲ ਕੀ ਇਹ ਸੌਤੇਲਾ ਵਿਹਾਰ ਇਸ ਦੇ ਲਗਭਗ ਸਭ ਮਹਿਕਮੇ ਅਤੇ ਚੁਨਿੰਦਾਂਨੁਮਾਇੰਦੇਹੀ ਕਰ ਰਹੇ ਹਨ।ਉਹਨਾਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਉਹ ਜਾਗਣ, ਇਕੱਠੇ ਹੋਣ ਅਤੇ ਆਪਣਾ ਹੱਕ ਲੈਣ ਲਈ ਅੱਗੇ ਆਉਣ, ਅਸੀਂ ਹਮੇਸ਼ਾ ਤੁਹਾਡੇ ਨਾਲ ਹੀ ਖੜ੍ਹੇ ਹਾਂ। ਇਸ ਮੌਕੇ ਤੇ ਹਾਜ਼ਰ ਸਨ ਪ੍ਰਦੀਪ ਕੁਮਾਰ, ਅਸ਼ਵਨੀ ਕੁਮਾਰ, ਸੋਨੂ, ਦਿਨੇਸ਼ ਸ਼ਰਮਾਅਤੇ ਹੋਰ।