5 Dariya News

ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਸਿੱਖਿਆਂ ਦੇ ਖੇਤਰ ਵਿਚ ਨਵੀ ਕ੍ਰਾਂਤੀ ਲਿਆਉਂਦੇ ਹੋਏ ਆਨਲਾਈਨ ਟੈਬਲੈਟ ਸਿੱਖਿਆਂ ਕੀਤੀ ਸ਼ੁਰੂ

ਵਿਦਿਆਰਥੀਆਂ ਨੂੰ ਟੈਬ ਤੋਹਫ਼ੇ ਵਜੋਂ ਵੰਡੀਆਂ

5 Dariya News

ਐਸ.ਏ.ਐਸ. ਨਗਰ (ਮੁਹਾਲੀ) 26-Aug-2016

ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਸਿੱਖਿਆਂ ਦੇ ਖੇਤਰ ਵਿਚ ਇਕ ਨਿਵੇਕਲਾ ਉਪਰਾਲਾ ਕਰਦੇ ਹੋਏ ਐਜ਼ੂ ਟੈਬਲਟ ਟਰੈਂਡ ਐਜੂਕੇਸ਼ਨ ਨਾਮਕ ਆਨ ਲਾਈਨ ਸਿੱਖਿਆਂ ਪ੍ਰੋਗਰਾਮ ਲਾਗੂ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਜਿੱਥੇ ਵਿਦਿਆਰਥੀ ਕਲਾਸ ਵਿਚ ਪੜਾਈ ਕਰਨਗੇ ਉੱਥੇ ਹੀ ਛੁੱਟੀ ਤੋਂ ਬਾਅਦ ਵਾਪਸ ਘਰਾਂ ਵਿਚ ਜਾ ਕੇ ਆਪਣੀ ਪੜਾਈ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਟੈਬਲੈਟ ਰਾਹੀਂ ਹਾਸਿਲ ਕਰ ਸਕਣਗੇ। ਇਸ ਮੌਕੇ ਤੇ Àਕਰੇਜ਼ ਸਕੂਲ ਸਕੂਲ ਵਿਚ ਰੱਖੇ ਗਏ ਇਕ ਪ੍ਰੋਗਰਾਮ ਦੌਰਾਨ ਮੈਂਨਜ਼ਮੈਂਟ ਵੱਲੋਂ ਵਿਦਿਆਰਥੀਆਂ ਨੂੰ ਟੈਬਲੈਟ ਵੰਡੀਆਂ ਗਈਆਂ। ਵਿਦਿਆਰਥੀਆਂ ਨੂੰ ਹਲਾਸ਼ੇਰੀ ਦੇਣ ਅਤੇ ਟੈਬਲੈੱਟ ਵੰਡਣ ਲਈ  ਪੰਜਾਬ ਯੂਨੀਵਰਸਿਟੀ ਦੇ ਕੰਪਿਊਟਰ ਵਿਭਾਗ ਦੇ ਚੇਅਰਪਰਸਨ ਡਾ. ਸੋਨਲ ਚਾਵਲਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਡਾ. ਸੋਨਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਸਮਾਂ ਬੇਸ਼ੱਕ ਤਕਨੀਕ ਦਾ ਸਮਾਂ ਹੈ । ਓਕਰੇਜ਼ ਸਕੂਲ ਮੈਨਜ਼ਮੈਂਟ ਵੱਲੋਂ ਕੀਤਾ ਗਿਆ ਇਹ ਉਪਰਾਲਾ ਯਕੀਨਨ ਵਿਦਿਆਰਥੀਆਂ ਦੀ ਸਿੱਖਿਆਂ  ਨਾਲ ਜੁੜੀ ਇਹ ਨਿਵੇਕਲੀ ਤਕਨੀਕ ਉਨ੍ਹਾਂ ਦੀ ਜਾਣਕਾਰੀ ਵਿਚ ਵਾਧਾ ਕਰਨ ਦੇ ਨਾਲ ਨਾਲ ਉਨ੍ਹਾਂ ਦਾ ਸਮਾਂ ਬਚਾਉਣ ਵਿਚ ਵੀ ਬਹੁਤ ਸਹਾਈ ਹੋਵੇਗੀਡਾ. ਸੋਨਲ ਨੇ ਅੱਗੇ ਕਿਹਾ ਕਿ ਇਸ ਟੈਬ ਰਾਹੀਂ ਬੱਚਿਆਂ ਨੂੰ ਉਨ੍ਹਾਂ ਦੀ ਪੜਾਈ ਨਾਲ ਜੁੜੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਟੈੱਸਟ ਕੀਤੀਆਂ ਹੋਈਆਂ ਕਈ ਐਪਲੀਕੇਸ਼ਨ ਮਿਲ ਜਾਣਗੀਆਂ ਜੋ ਕਿ  ਉਨ੍ਹਾਂ ਪੇਸ਼ੇਵਾਰ ਹੁਨਰ ਨੂੰ ਉਭਾਰਨਗੀਆਂ।ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਇਸ ਮੌਕੇ ਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਕਿਹਾ ਕਿ 10 ਸਾਲ ਦੀ ਉਮਰ ਤੱਕ ਹਾਸਿਲ ਕੀਤੀ ਸਿੱਖਿਆਂ ਬੱਚਿਆਂ ਦੀ ਜ਼ਿੰਦਗੀ ਵਿਚ  ਅਹਿਮ ਸਥਾਨ ਰੱਖਦੀ ਹੈ। ਇਸ ਮੌਕੇ ਤੇ ਇਸ ਨਵੀ ਤਕਨੀਕ ਰਾਹੀਂ ਹਾਸਿਲ ਕੀਤੀ ਜਾਣਕਾਰੀ ਬੱਚਿਆਂ ਦੀ ਪੜਾਈ ਦੇ ਖੇਤਰ ਵਿਚ ਇਕ ਨਵੀ ਕ੍ਰਾਂਤੀ ਲਿਆਵੇਗੀ।ਉਨ੍ਹਾਂ ਅੱਗੇ ਕਿਹਾ ਕਿ ਇਸ ਐਪ ਵਿਚ ਸਿੱਖਿਆਂ ਨਾਲ ਜੁੜੀ ਜਾਣਕਾਰੀ, ਟੀਮ ਵਿਚ ਕੰਮ ਕਰਨ ਦੀ ਯੋਗਤਾ, ਪੱਜਲ਼ ਹੱਲ ਕਰਨਾ, ਜਾਣਕਾਰੀ ਭਰਪੂਰ ਕਿਤਾਬਾਂ ਸਮੇਤ ਹੋਰ ਕਈ ਤਰਾਂ ਦੀ ਜਾਣਕਾਰੀ ਬਹੁਤ ਅਹਿਮ ਰਹੇਗੀ। ਸਕੂਲ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ ਨੇ ਇਸ ਮੌਕੇ ਤੇ ਦੱਸਿਆਂ ਕਿ ਈ ਲਰਨਿੰਗ ਤਕਨੀਕ ਜਿੱਥੇ ਵਿਦਿਆਰਥੀ ਨੂੰ ਤਕਨੀਕ ਨਾਲ ਅੱਪ ਟੂ ਡੇਟ ਕਰਦੀ ਹੈ ਉੱਥੇ ਹੀ ਕਿਤਾਬਾਂ ਦੇ ਛਪਣ ਤੋਂ ਬਾਅਦ ਦੀ ਤਾਜ਼ਾ ਜਾਣਕਾਰੀ ਵੀ ਦੇ ਦਿੰਦੀ ਹੈ।