5 Dariya News

ਚੂਨੀ ਲਾਲ ਭਗਤ ਵੱਲੋਂ ਉਸਾਰੀ ਕਿਰਤੀਆਂ ਦੀ ਭਲਾਈ ਲਈ ਚਲਾਈ ਜਾ ਰਹੀਆ ਸਕੀਮਾਂ ਨੂੰ ਲਾਗੂ ਕਰਨ ਵਿੱਚ ਹੋਰ ਤੇਜੀ ਲਿਆਉਣ ਦੇ ਹੁਕਮ

5 Dariya News

ਚੰਡੀਗੜ੍ਹ 24-Aug-2016

ਪੰਜਾਬ ਸਰਕਾਰ ਵੱਲੋਂ ਰਜਿਸਰਟਡ ਉਸਾਰੀ ਕਿਰਤੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆ ਸਕੀਮਾਂ ਨੂੰ ਲਾਗੂ ਕਰਨ ਕੋਈ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਅੱਜ ਇੱਥੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਉਸਾਰੀ ਕਿਰਤੀ ਨੂੰ ਮਿਲਣ ਵਾਲੇ ਲਾਭ ਵਿੱਚ ਹੋਰ ਤੇਜੀ ਲਿਆਉਣ ਲਈ ਰੱਖੀ ਗਈ ਮੀਟਿੰਗ ਮੌਕੇ ਕਿਰਤ ਮੰਤਰੀ ਪੰਜਾਬ ਸ਼੍ਰੀ ਚੂਨੀ ਲਾਲ ਭਗਤ ਨੇ ਕਿਹਾ ਕਿ ਉਸਾਰੀ ਕਿਰਤੀ ਨੂੰ ਮਿਲਣ ਵਾਲੇ ਲਾਭ ਵਿੱਚ ਦੇਰੀ ਹੁੰਦੀ ਹੈ ਤਾਂ ਢਿੱਲ ਕਰਨ ਵਾਲੇ ਕਰਮਚਾਰੀ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।ਅੱਜ ਇੱਥੇ ਪੰਜਾਬ ਭਵਨ ਵਿਖੇ ਪੰਜਾਬ ਬਿਲਿਡਿੰਗ ਕੰਸਟਰਕਸ਼ਨ ਵੈਲਫੇਅਰ ਬੋਰਡ ਦੀ  22 ਵੀ ਮਿਟੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਭਗਤ ਨੇ ਕਿਹਾ ਕਿ ਉਸਾਰੀ ਕਿਰਤੀਆਂ ਦੀ ਭਲਾਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਬੀਮਾਂ ਯੋਜਨਾ ਦਾ ਬਹੁਤ ਲਾਭ ਹੋਇਆ ਹੈ ਅਤੇ ਇਸ ਸਕੀਮ ਵਿੱਚ ਰਾਜ ਸਰਕਾਰ ਨੇ ਹੋਰ ਸੋਧ ਕਰਦੇ ਹੋਏ ਰਜਿਸਟਰਡ ਉਸਾਰੀ ਕਿਰਤੀਆਂ ਦੇ ਇਲਾਜ ਲਈ ਬੀਮਾ ਕੰਪਨੀ ਵੱਲੋਂ ਦਿੱਤੇ ਜਾਣ ਵਾਲੇ 50 ਹਜਾਰ ਰੁਪਏ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 50 ਹਜਾਰ ਹੋਰ ਦਿੱਤੇ ਜਾਣਗੇ ਜਿਸ ਸਦਕਾ ਕਿਰਤੀ ਇੱਕ ਲੱਖ ਰੁਪਏ ਤੱਕ ਇਲਾਜ ਸਰਕਾਰੀ ਪੱਧਰ ਤੇ ਕਰਵਾ ਸਕੇਗਾ।

ਉਨ੍ਹਾਂ ਰਜਿਸਟਰਡ ਉਸਾਰੀ ਕਿਰਤੀਆ ਨੂੰ ਅਪੀਲ ਕੀਤੀ ਕਿ ਉਹ ਆਪਣੀ ਉਨ੍ਹਾਂ ਸਾਥੀਆਂ ਉਸਾਰੀ ਕਿਰਤੀਆਂ ਨੂੰ ਵੀ ਬੋਰਡ ਕੋਲ ਰਜਿਸਟਰ ਹੋਣ ਲਈ ਉਤਸ਼ਾਹਤ ਕਰਨ ਜੋ ਕਿ ਅਜੇ ਤੱਕ ਰਜਿਸਰਟਡ ਨਹੀਂ ਹੋਏ ।ਉਨ੍ਹਾਂ ਕਿਹਾ ਕਿ ਬੋਰਡ ਨੇ ਉਸਾਰੀ ਕਿਰਤੀਆਂ ਲਈ ਰਜਿਸਟਰੇਸ਼ਨ ਫੀਸ ਸਲਾਨਾ 120 ਰੁਪਏ  ਤੋਂ ਘਟਾ ਕੇ 12 ਰੁਪਏ ਕਰ ਦਿੱਤੀ ਗਈ ਹੈ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਸਕੱਤਰ ਕਿਰਤ ਵਿਭਾਗ ਪੰਜਾਬ ਡਾ. ਰੋਸ਼ਨ ਸੁੰਕਾਰੀਆਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਨਾਉਣ ਹਰ ਇਕ ਰਜਿਸਟਰਡ ਉਸਾਰੀਆਂ ਕਿਰਤੀ ਨੂੰ ਸਾਇਕਲ ਸਕੀਮ ਦਾ ਲਾਭ ਜਰੂਰ ਮਿਲੇ ਅਤੇ ਨਾਲ ਹੀ ਇਸ ਗੱਲ ਦਾ ਵੀ ਖਿਆਲ ਰੱਖਣ ਕਿ ਕੋਈ ਗਲਤ ਵਿਅਕਤੀ ਇਸ ਸਕੀਮ ਦਾ ਲਾਭ ਨਾ ਲੈ ਸਕੇ।ਇਸ ਮੋਕੇ ਹੋਰਨਾਂ ਤੋਂ ਇਲਾਵਾ ਪੰਜਾਬ ਬਿਲਿਡਿੰਗ ਕੰਸਟਰਕਸ਼ਨ ਵੈਲਫੇਅਰ ਬੋਰਡ ਦੇ ਗੈਰ ਸਰਕਾਰੀ ਮੈਂਬਰਾਂ ਤੋਂ ਇਲਾਵਾਂ ਕਿਰਤ ਕਮਿਸ਼ਨਰ ਪੰੰਜਾਬ ਸ਼੍ਰੀ ਟੀ.ਐਸ ਧਾਲੀਵਾਲ, ਐਡੀਸ਼ਨਲ ਡਾਇਰੇਖਟਟਰ ਲੈਬਰ ਵਿਭਾਗ ਸ਼੍ਰੀ ਸੋਢੀ ਮੱਲ ਅਤੇ ਸੈਕਟਰੀ ਬੋਰਡ ਐਸ.ਐਸ ਬਾਂਡੀ ਹਾਜਰ ਸਨ।