5 Dariya News

ਦੀ ਹੋਲੀ ਵੰਡਰ ਸਕੂਲ ਵਿਚ ਧੂਮ ਧਾਮ ਨਾਲ ਮਨਾਇਆ ਗਿਆ ਕ੍ਰਿਸ਼ਨ ਅਸ਼ਟਮੀ ਦਾ ਤਿਉਹਾਰ

5 Dariya News

ਖਰੜ 24-Aug-2016

ਦੀ ਹੋਲੀ ਵੰਡਰ ਸਮਾਰਟ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਬੱਚਿਆਂ ਨੇ ਸੰਸਕ੍ਰਿਤ ਪ੍ਰੋਗਰਾਮ ਦੌਰਾਨ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਦਹੀ ਹਾਂਡੀ ਅਤੇ ਹੋਰ ਕਈ ਦ੍ਰਿਸ਼ਾਂ ਦਾ ਆਯੋਜਨ ਬਾਖ਼ੂਬੀ ਪੇਸ਼ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਕ੍ਰਿਸ਼ਨ,ਰਾਧਾ,ਗੋਪੀਆਂ ਦੇ ਭੇਸ ਧਾਰ ਕੇ ਉਸ ਸਮੇਂ ਨੂੰ ਪ੍ਰਤੱਖ ਰੂਪ ਵਿਚ ਜਿਊਂਦਾ ਕਰ ਦਿਤਾ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਝਾਕੀਆਂ ਵਿਚ ਕਾਨ੍ਹਾ ਦੇ ਬਚਪਨ ਦੀਆਂ ਘਟਨਾਵਾਂ, ਮਾਖਨ ਚੋਰ ਲੀਲਾ ਅਤੇ ਕੰਸ ਵੱਧ ਦਾ ਦ੍ਰਿਸ਼ ਵਿਦਿਆਰਥੀਆਂ ਵੱਲੋਂ ਬਹੁਤ ਵਧੀਆਂ ਢੰਗ ਨਾਲ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਭਾਰਤੀ ਸੰਸਕ੍ਰਿਤੀ ਦਾ ਬਾਖ਼ੂਬੀ ਪੇਸ਼ ਕਰਦੇ ਹੋਏ ਅਮੀਰ ਭਾਰਤੀ ਸੰਸਕ੍ਰਿਤੀ ਨੂੰ ਸਭ ਸਾਹਮਣੇ ਪੇਸ਼ ਕੀਤਾ।ਇਸ ਰੰਗਾ ਰੰਗ ਪ੍ਰੋਗਰਾਮ ਦੇ ਅੰਤ 'ਚ ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਬਾਰੇ 'ਚ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਝੂਠ ਭਾਵੇ ਕਿੰਨਾ ਵੀ ਵੱਡਾ ਹੋਵੇ ਉਸ ਦਾ ਕੱਦ ਸੱਚ ਸਾਹਮਣੇ ਨਿਵਾ ਹੀ ਰਹਿੰਦਾ ਹੈ। ਉਨ੍ਹਾਂ ਬੱਚਿਆਂ ਨੂੰ ਸ੍ਰੀ ਕ੍ਰਿਸਨ ਦੇ ਸੱਚੇ ਦੋਸਤ ਦੇ ਰੂਪ ਅਤੇ ਸਚਾਈ ਨਾਲ ਚੱਲਣ ਦੀਆਂ ਸਿੱਖਿਆਵਾਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਪ੍ਰੇਰਨਾ ਦਿਤੀ। ਅੰਤ ਵਿਚ ਸਕੂਲ ਦੇ ਪਿੰ੍ਰਸੀਪਲ ਪ੍ਰੇਮਜੀਤ ਗਰੋਵਰ ਵਿਦਿਆਰਥੀਆਂ ਦਰਮਿਆਨ ਫਲ ਅਤੇ ਮਿਠਾਈਆਂ ਵੰਡੀਆਂ।