ਆਸ਼ਮਾ ਇੰਟਰਨੈਸ਼ਨਲ ਸਕੂਲ ਵਿਚ ਮਨਾਇਆਂ ਗਿਆ ਜਨਮਅਸ਼ਟਮੀ ਦਾ ਤਿਉਹਾਰ
5 Dariya News
ਐਸ.ਏ.ਐਸ. ਨਗਰ (ਮੁਹਾਲੀ) 24-Aug-2016
ਆਸ਼ਮਾ ਇੰਟਰਨੈਸ਼ਨਲ ਸਕੂਲ਼, ਸੈਕਟਰ 70, ਮੋਹਾਲੀ ਦੇ ਬੱਚਿਆਂ ਨੇ ਜਨਅਸ਼ਟਮੀ ਦੇ ਮੌਕੇ ਤੇ ਭਗਤੀ ਦੇ ਰੰਗ ਵਿਚ ਰੰਗਿਆਂ ਇਕ ਸੰਗੀਤਮਈ ਪ੍ਰੋਗਰਾਮ ਪੇਸ਼ ਕੀਤਾ। ਇਸ ਸੰਗੀਤ ਮਈ ਪ੍ਰੋਗਰਾਮ ਵਿਚ ਬੱਚਿਆਂ ਨੇ ਖਾਸਾ ਉਤਸ਼ਾਹ ਦਿਖਾਇਆਂ । ਸਟੇਜ਼ ਨੂੰ ਫੁੱਲਾਂ, ਗੁਲਦਸਤੇਆਂ ਆਦਿ ਨਾਲ ਕਈ ਰੰਗਾਂ ਵਿਚ ਰੰਗਿਆਂ ਗਿਆਂ । ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਰਾਧਾ-ਕ੍ਰਿਸ਼ਨ ਬਣ ਕੇ ਕਈ ਸੰਗੀਤ ਮਈ ਪ੍ਰੋਗਰਾਮ ਵੀ ਪੇਸ਼ ਕੀਤੇ ਅਤੇ ਭਗਵਾਨ ਕ੍ਰਿਸ਼ਨ ਦੀ ਜਿੰਦਗੀ ਨਾਲ ਸੰਬਧਿਤ ਝਾਕੀਆਂ ਵੀ ਪੇਸ਼ ਕੀਤੀਆਂ। ਛੋਟੇ-ਛੋਟੇ ਬੱਚਿਆਂ ਵਲੋਂ ਪੱਖੁੜਾਂ, ਮਾਈ ਜਸ਼ੋਦਾ, ਮਧੂਬਨ ਮੇ ਰਾਧਿਕਾ ਆਦਿ ਗੀਤਾਂ ਦੀ ਧੁਨਾਂ ਤੇ ਡਾਂਸ ਕਰਕੇ ਸਾਰੇਆਂ ਨੂੰ ਥਿਰਕਣ ਲਈ ਮਜ਼ਬੂਰ ਕਰ ਦਿਤਾ ।ਸਭ ਜਿਆਦਾ ਪੰਸਦਿਦਾਂ ਪ੍ਰੋਗਰਾਮ ਦਹੀ-ਮੱਖਣ ਦੀ ਹਾਂਡੀ ਤੋੜਨਾ ਪੰਸਦ ਕੀਤਾ ਗਿਆਂ ਜਿਸ ਵਿਚ ਛੋਟੇ ਛੋਟੇ ਬੱਚਿਆਂ ਨੇ ਮਨੁੱਖੀ ਪੋੜੀ ਬਣਾ ਕੇ ਉਚਾਈ ਤੇ ਲੱਗੀ ਹਾਂਡੀ ਨੂੰ ਤੋੜਿਆਂ।
ਬਾਲ ਕ੍ਰਿਸ਼ਨ ਦੀ ਰਾਸ ਲੀਲਾ ਦੇ ਨ੍ਰਿਤਾਂ ਨੇ ਸ਼੍ਰੀ ਕ੍ਰਿਸ਼ਨ ਦੇ ਬਚਪਨ ਨੁੰ ਇਸ ਤਰਾਂ ਪੇਸ਼ ਕੀਤਾ ਕਿ ਜਿਵੇ ਬਾਲ ਕ੍ਰਿਸ਼ਨ ਖੁਦ ਸਾਹਮਣੇ ਨਜ਼ਰ ਆ ਰਹੇ ਸਨ । ਬਾਲ ਕ੍ਰਿਸ਼ਨ ਦੇ ਬਚਪਨ ਦੀ ਪੇਸ਼ਕਾਰੀ ਲਈ ਇਕ ਝੂਲਾ ਵੀ ਬਣਾਇਆਂ ਹੋਇਆਂ ਸੀ।ਸਕੂਲ ਦੇ ਪ੍ਰਿਸੀਪਲ ਅਮਰਪ੍ਰੀਤ ਕੌਰ ਨੇ ਇਸ ਮੌਕੇ ਤੇ ਦੱਸਿਆਂ ਕਿ ਭਗਵਾਨ ਕ੍ਰਿਸ਼ਨ ਇਕ ਮਹਾਨ ਅਧਿਆਪਕ ਸਨ ਜਿਨਾਂ ਨੇ ਸਮੂਹ ਸੰਸਾਰ ਨੂੰ ਕਰਮ, ਜਨਨ ਅਤੇ ਭਗਤੀ ਦਾ ਮਾਰਗ ਦਰਸ਼ਨ ਕਰਵਾਇਆਂ ਅਤੇ ਸਮੂਹ ਸੰਸਾਰ ਨੂੰ ਦੱਸਿਆਂ ਕਿ ਸਾਡੀ ਜਿੰਦਗੀ ਵਿਚ ਇਜ਼ਤ, ਪਿਆਰ, ਸਚਾਈ ਅਤੇ ਦੂਸਰੇਆਂ ਨਾਲ ਮੇਲ ਜੋਲ ਨਾਲ ਜਿੰਦਗੀ ਕਿਸ ਤਰਾ ਖੁਸ਼ਨੁਮਾ ਹੋ ਸਕਦੀ ਹੈ ਅਤੇ ਇਸੇ ਸੁਨੇਹੇ ਨੂੰ ਬੱਚਿਆਂ ਤੱਕ ਪਹੁੰਚਾਉਣ ਲਈ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ।ਉਨਾਂ ਸਾਰੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਦੀ ਸਿਖਿਆਵਾਂ ਤੇ ਚੱਲਣ ਦੀ ਪ੍ਰੇਰਣਾ ਦਿਤੀ। ਸਮਾਗਮ ਦੇ ਅੰਤ ਵਿਚ ਆਰਤੀ ਦਾ ਆਯੋਜਨ ਕੀਤਾ ਗਿਆ ਅਤੇ ਬੱਚਿਆਂ ਵਿਚ ਪ੍ਰਸ਼ਾਦ ਵੀ ਵੰਡਿਆਂ ਗਿਆ ।