ਅਸਮਾਨੀ ਬਿਜਲੀ ਡਿਗਣ ਕਾਰਣ ਪਿੰਡ ਟੱਬਾ ਵਿੱਚ ਭਾਰੀ ਨੁਕਸਾਨ,ਬਿਜਲੀ ਸਪਲਾਈ ਠੱਪ
5 Dariya News (ਅਸ਼ਵਨੀ ਸ਼ਰਮਾ)
ਗੜਸ਼ੰਕਰ 23-Aug-2016
ਬੀਤੀ ਰਾਤ ਕਰੀਬ ਸਾਢੇ ਅੱਠ ਵਜੇ ਵਰਖਾ ਨਾਲ ਕੜਕਦੀ ਅਸਮਾਨੀ ਬਿਜਲੀ ਡਿੱਗਣ ਨਾਲ ਪਿੰਡ ਟੱਬਾ-ਬੀਤ ਵਿੱਚ ਭਾਰੀ ਨੁਕਸਾਨ ਹੋਇਆ ਕਈ ਘਰਾਂ ਦੇ ਬਿਜਲੀ ਉਪਕਰਣ ਸੜ ਗਏ ਤੇ ਘਰਾਂ ਦੀ ਫਿਟਿੰਗ ਵੀ ਸੜ ਗਈ ਤੇ ਦੀਵਾਰਾਂ ਵਿੱਚ ਤਰੇੜਾ ਆ ਗਈਆਂ। ਪਿੰਡ ਦੀ ਬਿਜਲੀ ਸਪਲਾਈ ਵੀ ਬੰਦ ਹੋ ਗਈ। ਹਰੀਸ਼ ਸ਼ਰਮਾਂ ਦੇ ਘਰ ਦੀ ਬਿਜਲੀ ਫਿਟਿੰਗ ਦੇ ਬੋਰਡ ਟੁੱਟ ਗਏ ਦੀਵਾਰਾਂ ਨੂੰ ਦਰਾਰਾਂ ਆ ਗਈਆਂ ਤੇ ਟੀ ਵੀ ਤੇ ਫਰਿੱਜ ਵੀ ਸੜ ਗਏ। ਬਿਜਲੀ ਡਿੱਗਣ ਸਮੇਂ ਹੋਏ ਜਬਰਦਸਤ ਧਮਾਕੇ ਤੋਂ ਡਰ ਕੇ ਲੋਕੀਂ ਮੀਂਹ ਦੇ ਬਾਵਜੂਦ ਘਰਾਂ ਨੂੰ ਛੱਟ ਕੇ ਬਾਹਰ ਆ ਗਏ।ਫੋਜੀ ਬੈਜ ਨਾਥ ਸ਼ਰਮਾਂ ਦੇ ਘ੍ਰ ਦੀ ਫਿਟਿੰਗ ਦੇ ਬੋਰਡ ਤੇ ਫਰਿੱਜ ਸੜ ਗਏ।,ਪਵਨਜੀਤ ਪੁੱਤਰ ਮਸਤ ਰਾਮ ਦੀ ਫਿਟਿੰਗ ਤੇ ਫਰਿੱਜ,ਧਰੁੱਬ ਕੁਮਾਰ,ਦੇ ਘਰਾਂ ਦੇ ਵੀ ਬਿਜਲੀ ਦੇ ਬੋਰਡ ਟੁੱਟ ਗਏ ਤੇ ਟੈਲੀਵਿਜਨ ਸੜ ਗਏ। ਪਿੰਡ ਵਿੱਚ ਹੋਰ ਵੀ ਕਈ ਘਰਾਂ ਦੇ ਫਰਿੱਜ ਤੇ ਟੀ ਵੀ ਸੜ ਗਏ ਜਿਨਾਂ ਦਾ ਪਤਾ ਬਿਜਲੀ ਆਉਣ ਤੇ ਲਗੇਗਾ। ਇਸ ਦੇ ਨਾਲ ਹੀ ਸਾਰੇ ਪਿੰਡ ਦੀ ਬਿਜਲੀ ਸਪਲਾਈ ਵੀ ਬੰਦ ਹੋ ਗਈ ਜੋ ਕਿ ਸਮਾਚਾਰ ਲਿਖੇ ਜਾਣ ਤਕ ਚਾਲੂ ਨਹੀ ਹੋ ਸਕੀ। ਪਿੰਡ ਹੈਬੋਵਾਲ ਵਿੱਚ ਵੀ ਸਤਨਾਮ ਸਿੰਘ ਦਾ ਮੀਟਰ ਸੜ ਗਿਆ। –