5 Dariya News

ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿੱਚ ਰੁੱਖਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ - ਰਾਜਾ ਮੁਹਾਲੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 22-Aug-2016

ਯੰਗ ਮੁਹਾਲੀ ਫੈਡਰੇਸ਼ਨ ਫੇਜ਼-11 ਦੇ ਸਮੁੱਚੇ ਅਹੁੱਦੇਦਾਰਾਂ ਅਤੇ ਮੈਂਬਰਾਂ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਫੇਜ਼-11 ਵਿਖੇ ਬੂਟੇ ਲਗਾਉਣ ਦਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਰਾਜਾ ਮੋਹਾਲੀ ਵੱਲੋਂ ਵੱਖ-ਵੱਖ ਥਾਵਾਂ ਤੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ ਬੋਲਦਿਆਂ ਰਾਜਾ ਮੁਹਾਲੀ ਨੇ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਰੁੱਖ ਸਾਨੂੰ ਛਾਂ ਅਤੇ ਫਲ ਤੋਂ ਇਲਾਵਾ ਆਕਸੀਜ਼ਨ ਵੀ ਦਿੰਦੇ ਹਨ ਜੋ ਕਿ ਸਾਡੇ ਲਈ ਬਹੁਤ ਜ਼ਰੂਰੀ ਹੈ ਅਤੇ ਰੁੱਖ ਮੀਂਹ ਲਿਆਉਣ ਦੇ ਵਿੱਚ ਵੀ ਸਹਾਈ ਹੁੰਦੇ ਹਨ। ਯੰਗ ਮੁਹਾਲੀ ਫੈਡਰੇਸ਼ਨ ਨੇ ਬਹੁਤ ਵੱਡਾ ਉਪਰਾਲਾ ਕਰਦਿਆਂ ਜੋ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਹੈ ਇਸ ਦੀ ਸਮੁੱਚੀ ਫੈਡਰੇਸ਼ਨ ਨੂੰ ਲੱਖ-ਲੱਖ ਵਧਾਈ ਅਤੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਫੈਡਰੇਸ਼ਨ ਅਤੇ ਇਸ ਦੇ ਸਮੁੱਚੇ ਮੈਂਬਰ ਦਿਨ ਦੁਗੁਣੀ ਰਾਤ ਚੌਗੁਣੀ ਤਰੱਕੀ ਕਰਨ। ਇਸ ਮੌਕੇ ਯੰਗ ਮੁਹਾਲੀ ਫੈਡਰੇਸ਼ਨ ਦੇ ਵਿੱਕੀ ਪਠਾਣੀਆਂ, ਅਨਮੋਲ, ਸੁਭਮ, ਬਰਜਿੰਦਰ, ਗੋਲਡੀ, ਦੀਪਕ ਚੌਧਰੀ, ਪ੍ਰਭਜੋਤ, ਰਾਹੁਲ, ਰੋਬਿਨ, ਰਜਤ, ਸੰਤੋਸ਼, ਅੰਕੁਸ਼, ਹਿਮਾਂਸ਼ੂ, ਅਨੁਰਾਗ, ਵਿਵੇਕ, ਰੁਪਿੰਦਰ, ਗੌਰਵ, ਸਾਬੀ, ਦੀਪਕ ਭਾਟੀਆ ਅਤੇ ਹੋਰ ਮੈਂਬਰ ਹਾਜ਼ਰ ਸਨ।