5 Dariya News

ਡੀ. ਐਚ. ਓ. ਕੋਲ ਸਟਾਫ਼ ਦੀ ਕਮੀ, ਲੋਕਾਂ ਦੀ ਸਿਹਤ ਖ਼ਤਰੇ ਵਿੱਚ : ਜਸਵਿੰਦਰ ਕੁਮਾਰ ਧੀਮਾਨ

5 Dariya News (ਅਸ਼ਵਨੀ ਸ਼ਰਮਾ)

ਗੜਸੰਕਰ 16-Aug-2016

ਲੇਬਰ ਪਾਰਟੀ (ਭਾਰਤ) ਨੂੰ ਲੋਕਾਂ ਵਲੋਂ ਉਹਨਾਂ ਦੀ ਸਿਹਤ ਨਾਲ ਸਰ੍ਹੇਆਮ ਖਿਲਵਾੜ ਹੋਣ ਦੀ ਸ਼ਿਕਾਇਤ ਮਿਲੀ, ਜਿਸ ਦੀ ਜਾਣਕਾਰੀ ਮੁਤਾਬਿਕ ਪਾਰਟੀ ਮੀਤ ਪ੍ਰਧਾਨ ਜਸਵਿੰਦਰ ਕੁਮਾਰ ਧੀਮਾਨ ਨੂੰ ਮੰਦਿਰ ਰਾਜਨੀ ਮਾਤਾ, ਚੱਬੇਵਾਲ ਵਿਖੇ ਰੇਹੜੀਆਂ ਤੇ ਵਿੱਕ ਰਹੇ ਗੋਲਗੱਪਿਆ ਦੇ ਪਾਣੀ ਵਿੱਚ ਸੁੰਡੀਆਂ ਮਿਲਣ ਦਾ ਜਿਵੇਂ ਹੀ ਪਤਾ ਲੱਗਾ ਤਾਂ ਉਹਨਾਂ ਨੇ ਮੋਕੇ ਉਤੇ ਪਹੁੰਚ ਕੇ ਹੀ ਲੋਕਾਂ ਦੀ ਸ਼ਿਕਾਇਤ ਸੁਣੀ ਤੇ ਕੀੜਿਆ ਭਰੇ ਪਾਣੀ ਦੀ ਫੋਟੋਆਂ ਖਿੱਚਿਆਂ। ਇਸ ਤੋਂ ਬਾਦ ਉਹਨਾਂ ਨੇ ਇਸ ਬਾਬਤ ਜਦੋਂ ਡੀ. ਐਚ. ਓ., ਹੁਸ਼ਿਆਰਪੁਰ ਨੂੰ ਫੋਨ ਕਰਕੇ ਮੋਕੇ ਉਤੇ ਤੁਰੰਤ ਕਾਰਵਾਈ ਟੀਮ ਭੇਜਣ ਦੀ ਮੰਗ ਕੀਤੀ ਤਾਂ ਅਫ਼ਸਰ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਹਨਾਂ ਕੋਲ ਕੋਈ ਵੀ ਟੀਮ ਅੱਜ ਲਈ ਉਪਲਬਧ ਹੀ ਨਹੀਂ ਹੈ, ਸੋਛਾਪਾਮਾਰੀ ਟੀਮ ਕੱਲ੍ਹ ਭੇਜ ਦਿੱਤੀ ਜਾਵੇਗੀ। ਇਸ ਬਾਰੇ ਪਾਰਟੀ ਜਨਰਲ ਸਕੱਤਰ ਮਨੀਸ਼ ਸਤੀਜਾ ਨੇਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਜੇਕਰ ਜਨਤਾ ਦੀ ਸਿਹਤ ਪ੍ਰਤੀ ਹੁੰਦੇ ਜੁਰਮ ਦਾ ਮੋਕਾ ਅੱਜ ਹੈ, ਗੁਨਾਹ ਹੁਣ ਹੋ ਰਿਹਾ ਹੈ ਤਾਂਇਹ ਸਿਹਤ ਅਧਿਕਾਰੀ ਆਪਣੀ ਡਿਊਟੀ ਤੋਂ ਕਿਵੇਂ ਭੱਜ ਸਕੱਦੇ ਹਨ।