5 Dariya News

ਆਜ਼ਾਦੀ ਦਿਵਸ ਮੌਕੇ ਦੀ ਹੋਲੀ ਵੰਡਰ ਸਕੂਲ ਵਿਚ ਮਨਾਇਆ ਗਿਆ ਆਜ਼ਾਦੀ ਹਫ਼ਤਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 13-Aug-2016

ਦੀ ਹੋਲੀ ਵੰਡਰ ਸਮਾਰਟ  ਸਕੂਲ ਵਿਚ ਸਵਤੰਤਰਤਾ ਦਿਵਸ ਮੌਕੇ ਆਜ਼ਾਦੀ ਦਿਵਸ ਨਾਲ ਸੰਬਧਿਤ ਆਜ਼ਾਦੀ ਹਫ਼ਤਾ ਮਨਾਇਆਂ ਗਿਆ। ਜਿਸ ਵਿਚ ਹਫ਼ਤੇ ਦਾ ਅਖੀਰੀ ਦਿਨ  ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਮਨਾਇਆ ਗਿਆ। ਇਸ ਮੌਕੇ ਤੇ ਹਫ਼ਤਾ ਭਰ  ਵਿਦਿਆਰਥੀਆਂ ਅਤੇ  ਸਮੂਹ ਸਟਾਫ਼ ਵੱਲੋਂ ਦੇਸ਼ ਭਗਤੀ ਨਾਲ ਈਵੈਂਟ ਕੀਤੇ ਗਏ ਜਿਸ ਵਿਚ  ਅਧਿਆਪਕਾਂ ਵੱਲੋਂ ਛੋਟੇ-ਛੋਟੇ ਵਿਦਿਆਰਥੀਆਂ  ਨੂੰ ਆਜ਼ਾਦੀ” ਦਾ ਮਤਲਬ  ਸਮਝਾਉਣ ਲਈ ਕਈ ਤਰਾਂ ਦੇ ਸਟੇਜ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਅਤੇ ਉਨ੍ਹਾਂ ਨੂੰ ਦੱਸਿਆਂ ਗਿਆ ਕਿ ਇਸ ਆਜ਼ਾਦੀ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਗਈਆਂ ਸਨ।ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਫੈਸੀ ਡਰੈੱਸ ਕੰਪੀਟੀਸ਼ਨ ਵਿਚ ਦੇਸ਼ ਦੇ ਮਹਾਨ ਸਪੂਤਾਂ ਦੇ ਪਹਿਰਾਵੇ ਪਹਿਨੇ ਹੋਏ ਸਨ ਜਦ ਕਿ ਪੇਂਟਿੰਗ ਵਰਕਸ਼ਾਪ ਦੇ ਦੌਰਾਨ  ਛੋਟੇ-ਛੋਟੇ। ਬੱਚਿਆਂ ਨੇ ਤਰੰਗੇ ਝੰਡੇ ਦੇ ਕਈ ਪੋਸਟਰ ਬਣਾਏ ।

ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਦੱਸਿਆਂ  ਕਿ ਸਕੂਲ ਵਿਚ ਆਜ਼ਾਦੀ ਦਿਵਸ ਮਨਾਉਣ ਦਾ ਮੁੱਖ ਮੰਤਵ ਬੱਚਿਆਂ ਨੂੰ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਅਤੇ ਇਸ ਆਜ਼ਾਦੀ ਦੇ ਮੁੱਲ ਨਾਲ  ਜਾਣੂ ਕਰਵਾਉਣਾ ਸੀ ਤਾਂ ਜੋ ਉਨ੍ਹਾਂ ਦੇ ਕੋਮਲ ਦਿਲਾਂ ਵਿਚ ਦੇਸ਼ ਲਈ ਦੇਸ਼ ਪਿਆਰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ੮੦% ਪੰਜਾਬੀਆਂ ਨੇ ਜਿੱਥੇ ਦੇਸ਼ ਦੀ ਆਜ਼ਾਦੀ ਲਈ ਮੁੱਲ ਪਾਇਆ ਉੱਥੇ ਹੀ ਆਪਣੀ ਲਾਸਾਨੀ ਬਹਾਦਰੀ ਸਦਕਾ ਪੰਜਾਬੀ ਦੁਨੀਆ ਭਰ ਵਿਚ ਇਕ ਬਹਾਦਰ ਕੌਮ ਵਜੋਂ ਜਾਣੇ ਜਾਂਦੇ ਹਨ।ਸਕੂਲ ਦੇ ਪਿੰਰਸੀਪਲ ਪ੍ਰੇਮਜੀਤ ਗਰੋਵਰ ਨੇ  ਵਿਦਿਆਰਥੀਆਂ  ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ  ਸਾਨੂੰ ਸਭ ਨੂੰ ਉਨ੍ਹਾਂ ਦੇਸ਼ ਭਗਤਾਂ ਦੇ ਦਿਖਾਏ ਰਸਤੇ ਤੇ ਚਲਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਉਸਦੇ ਸਵੈਮਾਨ ਲਈ ਆਪਣੀ ਜਾਨ ਗਵਾਉਣ ਲਈ ਇਕ ਪਲ ਵੀ ਨਹੀ ਸੋਚਿਆ। ਸਮਾਰੋਹ ਦੇ ਅੰਤ ਵਿਚ ਵਧੀਆਂ ਪ੍ਰਤਿਭਾਵਾਂ ਵਿਖਾਉਣ ਵਾਲੇ ਵਿਦਿਆਰਥੀਆਂ  ਨੂੰ ਇਨਾਮ ਵੰਡੇ ਗਏ।