5 Dariya News

ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਦਰਮਿਆਨ ਸੰਗੀਤਕ ਸਕਿੱਟ ਮੁਕਾਬਲਿਆਂ ਦਾ ਆਯੋਜਨ

ਪੜਾਈ ਦੇ ਨਾਲ ਪ੍ਰਤਿਯੋਗਤਾਵਾਂ ਵਿਦਿਆਰਥੀਆਂ ਅੰਦਰ ਨਵੀਂ ਚੇਤਨਾ ਪੈਦਾ ਕਰਦੀਆਂ ਹਨ¸ ਪਿੰਰਸੀਪਲ ਘੁੰਮਣ

5 Dariya News

ਐਸ.ਏ.ਐਸ. ਨਗਰ (ਮੁਹਾਲੀ) 10-Aug-2016

ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਨੂੰ ਪੜਾਈ ਦੇ ਮਾਹੌਲ ਤੋਂ ਥੋੜੀ ਦੇਰ ਲਈ ਆਰਾਮ ਦਿੰਦੇ ਹੋਏ  ਉਨ੍ਹਾਂ ਲਈ  ਸੰਗੀਤਕ ਸਕਿੱਟ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਹਰ ਬੱਚੇ ਨੂੰ ਚਾਰ ਮਿੰਟ ਦਾ ਸਮਾਂ ਦਿੰਦੇ ਹੋਏ ਕਿਸੇ ਦੋ ਕਿਰਦਾਰਾਂ ਦੀ ਨਕਲ ਕਰਨ ਲਈ ਕਿਹਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਬੇਹੱਦ  ਖ਼ੂਬਸੂਰਤ ਤਰੀਕੇ ਦੀ ਪੇਸ਼ਕਾਰੀ ਕਰਦੇ ਹੋਏ ਆਪਣੀ ਕਲਾ ਦੇ ਜੌਹਰ ਵਿਖਾਏ । ਇਸ ਦੇ ਨਾਲ ਹੀ ਬੱਚਿਆਂ ਨੇ ਰੈਂਪ ਤੇ ਖ਼ੂਬਸੂਰਤ ਪਹਿਰਾਵੇ ਪਹਿਨ ਕੇ ਕੈਟ ਵਾਕ ਵੀ ਕੀਤੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ  ਗਾਏ ਗੀਤਾਂ ਨੇ ਮਾਹੌਲ ਨੂੰ ਹੋਰ ਰੰਗੀਨ ਬਣਾ ਦਿਤਾ । ਹਾਲਾਂਕਿ ਇਨ੍ਹਾਂ ਸਕਿੰਟ  ਮੁਕਾਬਲਿਆਂ 'ਚ ਕੁੱਝ ਬੱਚੇ ਸ਼ਰਮਾ ਰਹੇ ਸਨ ਪਰ ਸੰਪੂਰਨ ਤੋਰ ਤੇ ਬੱਚਿਆਂ ਦਾ ਆਪਣੇ ਆਪਣੇ ਬਣੇ ਕਿਰਦਾਰ ਵਿਚਲੀ ਪੇਸ਼ਕਸ਼ ਦੇਖਦੇ ਹੀ ਬਣਦੀ ਸੀ, ਜਿਸ ਦਾ ਨਜ਼ਾਰਾ ਸਮੂਹ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਵੱਲੋਂ ਭਰਪੂਰ ਲਿਆ ਗਿਆ । 

ਸਕੂਲ ਦੇ ਪਿੰਰਸੀਪਲ ਰਮਨਜੀਤ ਘੁੰਮਣ ਨੇ  ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਤਰਾਂ ਪ੍ਰੋਗਰਾਮ ਇਸ ਲਈ ਕਰਵਾਏ ਜਾਂਦੇ ਹਨ ਤਾਂ ਉਨ੍ਹਾਂ ਦੇ ਅੰਦਰ ਇਸ ਨਾਲ ਨਾ ਸਿਰਫ਼ ਆਤਮ ਵਿਸ਼ਵਾਸ ਵਿਚ ਵਾਧਾ ਹੁੰਦਾ ਹੈ ਬਲਕਿ ਪੜਾਈ ਦੇ ਨਾਲ ਨਾਲ ਉਨ੍ਹਾਂ ਦਾ ਮਾਨਸਿਕ ਵਿਕਾਸ ਵੀ ਹੁੰਦਾ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਇਸ ਤਰਾਂ ਦੇ ਮੁਕਾਬਲਿਆਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਪ੍ਰੇਰਨਾ ਵੀ ਦਿਤੀ। ਅੰਤ ਵਿਚ ਡਾਇਰੈਕਟਰ ਅਭਿਸ਼ੇਕ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਪੇਸ਼ਕਸ਼ ਦੀ ਭਰਪੂਰ ਸ਼ਲਾਘਾ ਕੀਤੀ ।