5 Dariya News

ਗੜ੍ਹਸ਼ੰਕਰ ਤੇ ਦੁੱਗਰੀ ਨੇ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਲੀਗ ਦੇ ਮੁਕਾਬਲੇ ਜਿੱਤੇ

5 Dariya News (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ 07-Aug-2016

ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਦੇ ਸਟੇਡੀਅਮ ਵਿਚ ਉਲੰਪੀਅਨ ਜਰਨੈਲ ਸਿੰਘ ਪਨਾਮ ਨੂੰ ਸਮਰਪਿਤ ਕਰਵਾਈ ਜਾ ਰਹੀ ਅੰਡਰ-17 ਫੁੱਟਬਾਲ ਲੀਗ ਦੇ ਦੋ ਮੁਕਾਬਲੇ ਕਰਵਾਏ ਗਏ। ਲੀਗ ਦੇ ਅੱਜ ਦੇ ਪਹਿਲੇ ਮੁਕਾਬਲੇ ਵਿਚ ਦੁਗਰੀ ਦੀ ਟੀਮ ਨੇ ਗੜ੍ਹੀ ਨੂੰ 4-0 ਨਾਲ ਹਰਾਇਆ, ਦੂਜੇ ਮੁਕਾਬਲੇ ਵਿਚ ਗੜ੍ਹਸ਼ੰਕਰ ਦੀ ਟੀਮ ਮਹਿਤਾਬਪੁਰ ਨੂੰ 5-0 ਨਾਲ ਹਰਾਕੇ ਜੇਤੂ ਰਹੀ। ਇਨ੍ਹਾਂ ਮੁਕਾਬਲਿਆਂ ਦੌਰਾਨ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਕਾਲਜ ਪ੍ਰਿੰਸੀਪਲ ਡਾ. ਪ੍ਰੀਤ ਮਹਿੰਦਰ ਪਾਲ ਸਿੰਘ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤ ਤੇ ਬੱਚਿਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਣਜੀਤ ਸਿੰਘ ਖੱਖ, ਸ਼ਲਿੰਦਰ ਸਿੰਘ ਰਾਣਾ, ਰੌਸ਼ਨਜੀਤ ਸਿੰਘ ਪਨਾਮ, ਅਮਨਦੀਪ ਸਿੰਘ ਬੈਂਸ, ਰਾਜਵਿੰਦਰ ਦਿਆਲ, ਪ੍ਰਮੋਦ ਕੁਮਾਰ ਸਰਪੰਚ ਦੁੱਗਰੀ, ਕੋਚ ਜਸਵੀਰ ਸਿੰਘ ਭਾਰਟਾ, ਰੈਫਰੀ ਤਰਲੋਚਨ ਸਿੰਘ ਗੋਲੀਆਂ, ਪਰਮਜੀਤ ਸਿੰਘ ਆਦਿ ਹਾਜ਼ਰ ਹੋਏ।