5 Dariya News

ਲਿੰਗੂਆਸੌਫਟ ਐਡੂਟੈਕ ਦੇ ਵਿਦਿਆਰਥੀਆਂ ਦਾ ਪੀ ਟੀ ਈ ਵਿਚ ਬਿਹਤਰੀਨ ਸਕੋਰ, 60 ਤੋਂ 86 ਤੱਕ ਕੀਤੇ ਹਾਸਿਲ

5 Dariya News

ਐਸ.ਏ.ਐਸ. ਨਗਰ (ਮੁਹਾਲੀ) 06-Aug-2016

ਉੱਤਰੀ ਭਾਰਤ ਵਿਚ ਆਨ ਲਾਈਨ ਅੰਗਰੇਜ਼ੀ ਟੈੱਸਟਾਂ ਦੀ ਸਿਖਲਾਈ ਦੇਣ ਵਾਲੀ ਸੰਸਥਾ ਲਿੰਗਆਸੌਫਟ ਐਡੂਟੈਕ ਕੰਪਨੀ ਦੇ ਨਾਲ ਬਾਹਰ ਜਾਣ ਦੇ ਇੱਛੁਕ ਵਿਦਿਆਰਥੀਆਂ ਦੇ ਟੈੱਸਟਾਂ ਵਿਚ ਬਿਹਤਰੀਨ ਸਕੋਰ ਰਿਕਾਰਡ ਹੋ ਰਹੇ ਹਨ। ਇਸੇ ਹਫ਼ਤੇ ਹੋਏ ਪੀ ਟੀ ਈ ਟੈੱਸਟ ਵਿਚ ਲਿੰਗੂਆਸੋਫਟ ਦੇ ਵਿਦਿਆਰਥੀਆਂ ਦੇ ਘੱਟੋ ਘੱਟ 60 ਨੰਬਰ ਅਤੇ ਵੱਧ ਤੋਂ ਵੱਧ 86 ਨੰਬਰ ਆਏ ਹਨ। ਇਨਾ ਗੱਲਾਂ ਦਾ ਪ੍ਰਗਟਾਵਾ ਲਿੰਗੂਆਸੋਫਟ ਦੇ ਡਾਇਰੈਕਟਰ ਗੁਰਇੰਦਰ ਸਿੰਘ ਕੰਗ ਵੱਲੋਂ ਲਿੰਗੂਆਸੋਫਟ ਦੇ ਸੈਕਟਰ 34 ਵਿਚਲੇ ਦਫ਼ਤਰ ਵਿਚ ਕੀਤਾ।  ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿਚ ਜਾ ਕੇ ਪੜਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੀਜ਼ਾ ਹਾਸਿਲ ਕਰਨ ਲਈ ਆਈਲੈਟਸ, ਟੋਫਲ ਸਮੇਤ ਵੱਖ ਵੱਖ ਸੰਸਥਾਵਾਂ ਵੱਲੋਂ ਅੰਗਰੇਜ਼ੀ ਭਾਸ਼ਾ ਦੇ ਗਿਆਨ ਲਈ ਟੈੱਸਟ ਦੇਣੇ ਪੈਂਦੇ ਹਨ। ਇਨ੍ਹਾਂ ਟੈੱਸਟਾਂ ਵਿਚ ਚੰਗਾ ਸਕੋਰ ਵਿਦੇਸ਼ 'ਚ ਉਨ੍ਹਾਂ ਦੀ ਸਿੱਖਿਆਂ ਹਾਸਿਲ ਕਰਨ ਦੇ ਸੁਪਨੇ ਲਈ ਸਹਾਈ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ  ਲਿੰਗੂਆਸੋਫਟ ਐਡੂਟੈਕ ਬਿਹਤਰੀਨ ਤਰੀਕੇ ਨਾਲ ਆਨਲਾਈਨ ਇਨ੍ਹਾਂ ਟੈੱਸਟਾਂ ਦੀ ਤਿਆਰੀ ਕਰਾਉਂਦਾ ਹੈ ਜਿਸ ਵਿਚ ਵਿਦਿਆਰਥੀ ਦੇ ਵਧੀਆਂ ਨੰਬਰ ਆਉਣਾ ਲਾਜ਼ਮੀ ਹੈ। 

ਪਿਛਲੇ ਦੋ ਮਹੀਨਿਆਂ ਵਿਚ ਲਿੰਗੂਆਸੋਫਟ ਐਡੂਟੈਕ ਦੇ ਕਈ ਵਿਦਿਆਰਥੀ ਪੀ ਟੀ ਈ ਟੈੱਸਟ ਦੇ ਚੁੱਕੇ ਹਨ ਅਤੇ ਸਭ ਦੇ ਸਕੋਰ 60 ਤੋਂ ਉੱਪਰ ਹੀ ਆਏ ਹਨ। ਉਨ੍ਹਾਂ ਦੱਸਿਆਂ ਕਿ ਪੀ ਟੀ ਈ ਦਾ ਟੈੱਸਟ ਆਨ ਲਾਈਨ ਸਾਫ਼ਟਵੇਅਰ ਟੈੱਸਟ ਹੈ । ਜਿਸ ਵਿਚ ਅੰਗਰੇਜ਼ੀ ਦੀਆਂ ਸਾਰੀਆਂ ਸਕਿਲਜ਼ ਦਾ ਪ੍ਰਦਰਸ਼ਨ ਦਿਤੇ ਸਮੇਂ ਵਿਚ ਕਰਨਾ ਜ਼ਰੂਰੀ ਹੁੰਦਾ ਹੈ। ਲਿੰਗੂਆਸੋਫਟ ਵੱਲੋਂ ਅਜੋਕੇ ਢੰਗ ਨਾਲ ਵਿਦਿਆਰਥੀਆਂ ਇਸ ਤਰੀਕੇ ਨਾਲ ਤਿਆਰੀ ਕਰਵਾਈ ਜਾਂਦੀ ਹੈ ਕਿ ਉਹ ਵਧੀਆਂ ਅੰਕ ਹਾਸਿਲ ਕਰ ਸਕਣ। ਜਦ ਕਿ ਲਿੰਗੂਆਸੋਫਟ  ਟਰੇਨਰ ਪੀ ਟੀ ਈ ਟੈੱਸਟ ਕਰਾਉਣ ਵਾਲੀ ਸੰਸਥਾ ਪੀਅਰਸਨ ਤੋਂ ਸੈਟੀਫਾਈਡ ਟਰੇਨਰ ਹਨ। ਜਿਨ੍ਹਾਂ ਨੂੰ ਟੈੱਸਟਾਂ ਵਿਚ ਕੀਤੀ ਜਾਣ ਵੀ ਮਾਰਕਿੰਗ ਵਿਧੀ ਦਾ ਬਿਹਤਰੀਨ ਗਿਆਨ ਹੈ। ਜਿਸ ਨੂੰ ਮੁੱਖ ਰੱਖ ਕੇ ਉਨ ਤਿਆਰੀ ਕਰਵਾਉਂਦੇ ਹਨ। ਡਾਇਰੈਕਟਰ ਕੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਹੁਣੇ ਹੁਣੇ ਹੋਏ ਟੈੱਸਟਾਂ ਵਿਚ ਅਵਨੀਤ ਕੌਰ ਨੇ 86 ਸਕੋਰ, ਸਤਨਾਮ ਸਿੰਘ 72 ਅੰਕ, ਕੁਨਾਲ 73, ਵਿਸ਼ਾਲ 62, ਗੁਰ ਦੀਪਕ 68, ਕੁਲਵਿੰਦਰ 70 , ਅਮਨ 60 ਅਤੇ ਮਨਪ੍ਰੀਤ 62 ਸਕੋਰ ਸਮੇਤ ਹੋਰ ਕਈ ਵਿਦਿਆਰਥੀਆਂ ਨੇ 60 ਤੋਂ ਉੱਪਰ ਹੀ ਸਕੋਰ ਹਾਸਿਲ ਕੀਤੇ ਹਨ।ਕੰਗ ਅਨੁਸਾਰ ਇਨ੍ਹਾਂ ਸਭ ਵਿਦਿਆਰਥੀਆਂ ਨੇ ਪਹਿਲੀ ਵਾਰ ਵਿਚ ਹੀ ਵਧੀਆਂ ਸਕੋਰ ਹਾਸਿਲ ਕੀਤੇ।