5 Dariya News

ਦੀ ਹੋਲੀ ਵੰਡਰ ਸਮਾਰਟ ਸਕੂਲ 'ਚ ਲੱਗੀਆਂ ਤੀਆਂ ਦੀ ਰੌਣਕਾਂ, ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰ ਨੂੰ ਜਾਣਿਆ

ਆਧੁਨਿਕਤਾ ਦੀ ਦੌੜ ਵਿਚ ਆਪਣੇ ਸਭਿਆਚਾਰ ਨੂੰ ਭੁੱਲਣ ਵਾਲੀ ਕੌਮ ਆਪਣਾ ਵਜੂਦ ਗਵਾ ਲੈਂਦੀ ਹੈ¸ ਅਸ਼ਵਿਨ ਅਰੋੜਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 05-Aug-2016

ਦੀ ਹੋਲੀ ਵੰਡ ਸਮਾਰਟ ਸਕੂਲ ਵਿਚ ਤੀਆਂ ਦੇ ਤਿਉਹਾਰ ਮੌਕੇ ਸਕੂਲ ਕੈਂਪਸ ਵਿਚ ਇਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪੰਜਾਬੀ ਸਭਿਆਚਾਰ ਵਿਚ ਰੰਗੇ ਇਸ ਸਮਾਰੋਹ ਵਿਚ  ਜਿੱਥੇ ਵਿਦਿਆਰਥੀਆਂ ਨੇ ਰੰਗਾਂ ਰੰਗ  ਪ੍ਰੋਗਰਾਮ ਪੇਸ਼ ਕੀਤੇ ਉੱਥੇ ਹੀ ਲੜਕੀਆਂ ਲਈ ਲਈ  ਮਹਿੰਦੀ ਲਗਾਉਣ ਦਾ ਇੰਤਜ਼ਾਮ ਕੀਤਾ ਗਿਆ।  ਇਸ ਦੇ ਇਲਾਵਾ  ਬੱਚਿਆਂ ਨੇ ਪੀਂਘ ਦੇ ਹੁਲਾਰਿਆਂ ਨਾਲ  ਸਾਉਣ ਦੇ ਮਹੀਨੇ ਦੇ ਅਰਥਾਂ  ਨੂੰ ਸਾਰਥਿਕ ਕੀਤਾ । ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਤੀਜ ਦੇ ਤਿਉਹਾਰ ਦੀ ਮਹੱਤਤਾ ਅਤੇ ਪੰਜਾਬ ਦੇ ਅਮੀਰ ਵਿਰਸੇ ਨਾਲ ਜਾਣੂ ਕਰਵਾਉਣਾ ਸੀ। ਇਸ ਦੇ ਨਾਲ ਹੀ ਪ੍ਰੀ ਪ੍ਰਾਇਮਰੀ ਸੈਕਸ਼ਨ ਦੇ ਵਿਦਿਆਰਥੀਆਂ ਨੇ ਫੈਸੀ ਡਰੈੱਸ ਮੁਕਾਬਲਿਆਂ ਵਿਚ ਵੀ ਹਿੱਸਾ ਲਿਆ। ਇਸ  ਮੌਕੇ ਤੇ ਵਿਦਿਆਰਥੀਆਂ ਨੂੰ ਖੀਰ ਅਤੇ ਮਾਲ੍ਹਪੂੜੇ ਵੀ ਵੰਡੇ ਗਏ। ਇਸ ਮੌਕੇ  ਤੇ ਸਕੂਲ ਦੇ ਡਾਇਰੈਕਟਰ  ਅਸ਼ਵਿਨ ਅਰੋੜਾ ਅਤੇ ਪ੍ਰਿਸੀਪਲ ਪ੍ਰੇਮਜੀਤ ਗਰੋਵਰ ਕੌਰ ਨੇ ਵਿਦਿਆਰਥੀਆਂ ਨੂੰ ਮਾਨਸੂਨ ਅਤੇ ਬਰਸਾਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਮਨੁੱਖੀ ਜੀਵਨ ਲਈ ਮਹੱਤਤਾ ਬਾਰੇ ਦੱਸਿਆ । 

ਡਾਇਰੈਕਟਰ ਅਸ਼ਵਿਨ ਅਰੌੜਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਮਾਨਸੂਨ ਰੁੱਤ ਨਾਲ ਜੁੜਿਆ ਤੀਆਂ ਦਾ ਤਿਉਹਾਰ ਭਾਵੇਂ ਅੱਜ ਦੀ ਰੁਝੇਵੇਂ ਭਰੀ ਜ਼ਿੰਦਗੀ 'ਚ ਅਲੋਪ ਹੋ ਰਿਹਾ ਹੈ। ਉਨ੍ਹਾਂ  ਬੱਚਿਆਂ ਨੂੰ ਪੰਜਾਬੀ ਸਭਿਆਚਾਰ ਦੀ ਸੰਭਾਲ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਗਿਆ ਕਿ ਅਸੀਂ ਪੱਛਮੀ ਸਭਿਅਤਾ ਦੇ ਪਿੱਛੇ ਲੱਗ ਕੇ ਦੁਨੀਆਂ ਵਿਚ ਆਪਣੀ ਵੱਖਰੀ ਪਹਿਚਾਣ ਗੁਆਉਂਦੇ ਜਾ ਰਹੇ ਹਾਂ। ਜਦਕਿ ਸਾਨੂੰ ਲੋੜ ਹੈ ਕਿ ਅਸੀਂ ਆਪਣੀ ਵਿਲੱਖਣਤਾ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਾਈਏ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਧੁਨਿਕਤਾ ਪਿੱਛੇ ਲੱਗ ਕੇ ਆਪਣੀ ਪਿਛੋਕੜ ਭੁੱਲਣ ਵਾਲੀਆਂ ਕੌਮਾਂ ਆਪਣਾ ਵਜੂਦ ਗਵਾ ਲੈਂਦੀਆਂ ਹਨ।ਪਿੰਰਸੀਪਲ ਗਰੋਵਰ ਨੇ ਕਿਹਾ  ਕਿ ਛੋਟੀ ਉਮਰ 'ਚ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਉਨ੍ਹਾਂ ਦੇ ਵਿਰਸੇ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਇਹ ਉਪਰਾਲਾ ਹਮੇਸ਼ਾ ਲਈ ਬਾਲ ਮਨਾਂ 'ਚ ਘਰ ਕਰ ਜਾਂਦਾ ਹੈ ਜੋ ਕਿ ਅੱਗੇ ਜਾ ਕੇ ਉਨ੍ਹਾਂ ਦੇ ਗਿਆਨ ਅਤੇ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦਾ ਹੈ ਅਤੇ ਅਸੀ ਇਸੇ ਉਪਰਾਲੇ ਲਈ ਵਿਦਿਆਰਥੀਆਂ ਨੂੰ ਤਿਆਰ ਕਰ ਰਹੇ ਹਾਂ ਕਿ ਬਾਲ ਮਨ 'ਚ ਅਜਿਹੇ ਵਿਸ਼ੇਸ਼ ਮੌਕਿਆਂ ਨਾਲ ਜੁੜੀਆਂ ਗੱਲਾਂ ਗਹਿਰਾਈ ਤੱਕ ਜਾਣਨ ਦੀ ਇੱਛਾ ਆਪਣੇ ਆਪ ਪੈਦਾ ਹੋਵੇ। ਇਸ ਮੌਕੇ ਤੇ ਵਿਦਿਆਰਥੀਆਂ ਨੇ ਕਈ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ।