5 Dariya News

ਕਾਮੇਡੀਅਨ ਕਲਾਕਾਰ ਰਾਣਾ ਰਣਬੀਰ ਨੇ ਮੋਹਾਲੀ ਪ੍ਰੈਸ ਕੱਲਬ 'ਚ ਭੰਗੜਾ੍ਹ ਵਰਕਸ਼ਾਪ ਦੋਰਾਨ ਬੱਚਿਆ ਨਾਲ ਕੀਤੀ ਮੌਜ– ਮਸਤੀ

28 ਜੂਨ ਨੂੰ ਰਿਲੀਜ ਹੋ ਰਹੀ ਜੱਟ ਐਂਡ ਜਿਊਲਿਅਟ ਟੂ ਦੇ ਡਾਇਲਾਗ ਸੁਣਾਕੇ ਪਾਈਆ ਢਿੱਡੀ ਪੀੜਾਂ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 27-Jun-2013

ਮੋਹਾਲੀ ਪ੍ਰੈਸ ਕਲੱਬ ਵਲੋਂ ਆਜੋਜਿਤ ਕੀਤੀ ਜਾ ਰਹੀ ਭੰਗੜਾ੍ਹ ਵਰਕਸ਼ਾਪ ਦੋਰਾਨ ਵੀਰਵਾਰ ਨੂੰ ਕਾਮੇਡੀਅਨ ਕਲਾਕਾਰ ਅਤੇ ਫਿਲਮੀ ਐਕਟਰ ਰਾਣਾ ਰਣਬੀਰ ਨੇ ਵਿਸ਼ੇਸ਼ ਤੌਰ ਉੱਤੇ ਪਾਹੁੰਚੇ ਅਤੇ ਬੱਚਿਆਂ ਦੇ ਨਾਲ ਜੱਮਕੇ ਮੌਜ ਮਸਤੀ ਵੀ ਕੀਤੀ । ਇਸ ਦੌਰਾਨ ਰਾਣਾ ਨੇ ਬੱਚਿਆਂ ਨੂੰ ਭਾਗੜੇ ਦੇ ਗੁਰ ਵੀ ਸਿਖਾਏ ।ਮੋਹਾਲੀ ਪ੍ਰੈਸ ਕਲੱਬ ਕੋਠੀ ਨੰਬਰ ਇੱਕ ਵਿੱਚ 20 ਜੂਨ ਤੋਂ ਕਲਚਰਲ ਕਮੇਟੀ  ਦੇ ਚੇਅਰਮੈਨ ਗੁਰਜੀਤ ਸਿੰਘ  ਬਿੱਲਾ ਦੀ ਅਗਵਾਈ ਵਿੱਚ ਚੱਲ ਰਹੀ ਵਰਕਸ਼ਾਪ ਵਿੱਚ ਅੱਜ ਜਿੱਥੇ ਬੱਚਿਆਂ ਨੇ ਭਗੜੇ  ਦੇ ਜੌਹਰ ਦਿਖਾਏ ਉਥੇ ਹੀ ਹਾਸਿਆ ਦੇ ਕਲਾਕਾਰ ਰਾਣਾ ਰਣਵੀਰ  ਨੇ ਬੱਚਿਆਂ  ਦੇ ਨਾਲ ਆਪ ਭੰਗੜ੍ਹਾ ਪਾਕੇ ਉਨ੍ਹਾਂ ਦਾ ਹੌਂਸਲਾ ਵਧਾਇਆ । ਇਸ ਦੋਰਾਨ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਰਾਣਾ ਰਣਬੀਰ ਨੇ ਕਿਹਾ ਕਿ ਮੋਹਾਲੀ ਪ੍ਰੈਸ ਕਲੱਬ ਵੱਲੋਂ  ਲਗਾਤਾਰ ਚੌਥੇ ਸਾਲ ਵਿੱਚ ਲਗਾਈ ਜਾ ਰਹੀ ਵਰਕਸ਼ਾਪ ਦੀ ਭਰਵੀਂ ਤਾਰੀਫ ਕੀਤੀ, ਉਥੇ ਹੀ ਵਰਕਸਾਂਪ ਵਿੱਚ ਹਿੱਸਾ ਲੈਣ ਵਾਲੇ ਬੱਚਿਆ ਨੂੰ ਜੱਟ ਐਂਡ ਜਿਊਲੀਅਟ ਟੂ ਫਿਲਮ  ਦੇ ਡਾਇਲਾਗ  ਸ਼ੈਂਪੀ  ਦੇ ਡੈਡੀ  ਦੀ ਗੱਡੀ ਵੀ ਸੁਣਾਕੇ ਢੱਡੀ ਪੀੜਾਂ੍ਹ ਵੀ ਪਾਈਆ।  ਉਨਾਂ੍ਹ ਕਿਹਾ ਕਿ ਵਰਕਸਾਪ ਵਿੱਚ ਹਿੱਸਾ ਲੈਣ ਵਾਲੇ ਬੱਚੇ ਭਵਿੱਖ ਵਿੱਚ ਵੱਡੇ ਕਲਾਕਾਰ ਬਣਗੇ।  

ਇਸ ਦੋਰਾਨ ਰਾਣਾ  ਨੇ ਸੁਕਰਵਾਰ 28 ਜੂਨ ਨੂੰ ਰਿਲੀਜ ਹੋ ਰਹੀ ਜੱਟ ਐਂਡ ਜਿਊਲੀਅਟ ਟੂ ਫਿਲਮ ਦੀ ਪ੍ਰਮੋਸ਼ਨ ਕੀਤੀ ਤੇ ਇਸ ਪਰਿਵਾਰਕ ਫਿਲਮ ਦੇਖਣ ਲਈ ਸਭ ਨੂੰ ਪ੍ਰੇਰਿਤ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਫਿਲਮਾਂ  ਦਾ ਵਰਤਮਾਨ ਅਤੇ ਭਵਿੱਖ ਦੋਵੇ ਵਧੀਆ ਹਨ, ਤੇ ਹਰ ਸੁਕਰਵਾਰ ਕੋਈ ਨਾ ਕੋਈ ਫਿਲਮ ਸਿਨੇਮਾਂ ਘਰ ਵਿੱਚ ਰਿਲੀਜ ਹੋ ਰਹੀ ਹੈ ਤੇ ਚੰਗਾ ਬਿਜਨਿਸ਼ ਵੀ ਕਰ ਰਹੀਆ ਹਨ। ਇਸ ਮੌਕੇ ਉੱਤੇ ਮੋਹਾਲੀ  ਪ੍ਰੈਸ ਕਲੱਬ  ਦੇ ਪ੍ਰਧਾਨ ਗੁਰਮੀਤ ਸਿੰਘ  ਸ਼ਾਹੀ ,  ਜਨਰਲ ਸਕੱਤਰ ਗੁਰਦੀਪ ਸਿੰਘ  ਬੈਨੀਪਾਲ ,  ਸਾਬਕਾਂ  ਪ੍ਰਧਾਨ ਸੁਖਦੇਵ ਸਿੰਘ  ਪਟਵਾਰੀ,ਅਨਿਲ ਭਾਰਦਵਾਜ ਤੇ ਅਰੂਣ ਨਾਭਾ ਨੇ ਰਾਣਾ ਰਣਬੀਰ ਨੂੰ ਮੋਮੈਂਟੋਂ ਤੇ ਸ਼ਾਲ ਦੇ ਕੇ  ਸਨਮਾਨਿਤ ਕੀਤਾ ਜਦੋਂ ਕਿ ਸੁਖਦੇਵ ਸਿੰਘ  ਪਟਵਾਰੀ ਨੇ ਰਾਣਾ ਰਣਬੀਰ ਦਾ ਕਲੱਬ ਪੁੱਜਣ  ਉੱਤੇ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ।  ਇਸ ਮੌਕੇ ਨਾਹਰ ਸਿੰਘ  ਧਾਲੀਵਾਲ,  ਵਿਜੈਪਾਲ, ਪਵਨ ਜਗਦੰਬਾ, ਅਮਰਦੀਪ ਸਿੰਘ  ਸੈਣੀ, ਰਾਜਿੰਦਰ ਸੇਵਕ, ਜਸਵਿੰਦਰ ਰੂਪਾਲ,  ਧਰਮ ਸਿੰਘ,  ਕਰਨਬੀਰ ਸ਼ਾਹ,  ਕੁਲਵਿੰਦਰ ਬਾਵਾ,  ਧਰਮਪਾਲ ਉਪਾਸ਼ਕ, ਅਮਰਜੀਤ ਸਿੰਘ, ਪਵਨ ਜੋਸ਼ੀ,  ਕਰਨੈਲ ਰਾਣਾ,  ਖੁਸ਼ਬੂ ਪਾਂਡੇ,  ਦੀਪਕ ਕੁਮਾਰ,  ਮੋਹਿਤ ਆਹੂਜਾ, ਵਿਜੈ ਕੁਮਾਰ,  ਕਮਲਜੀਤ  ਸ਼ਾਹੀ,  ਮੀਨਾਕਸ਼ੀ  ਦੇ ਇਲਾਵਾ ਦਰਜਨਾਂ ਦੇ ਕਰੀਬ ਪੱਤਰਕਾਰ ਤੇ  ਬੱਚਿਆਂ ਦੇ ਮਾਤਾ-ਪਿਤਾ ਵੀ ਮੌਜੂਦ ਸਨ।