5 Dariya News

ਟੀਮ ਇਨਸਾਫ ਵੱਲੌਂ ਗੁਰਦੁਆਰਾ ਭਗਤ ਸ਼੍ਰੀ ਰਵਿਦਾਸ ਜੀ ਵਿਖੇ ਧਰਮਸ਼ਾਲਾ ਦੀ ਉਸਾਰੀ ਲਈ 1 ਲੱਖ 1 ਹਜਾਰ ਰੁਪਏ ਦਾ ਯੋਗਦਾਨ

5 Dariya News (ਅਜੇ ਪਾਹਵਾ)

ਲੁਧਿਆਣਾ 29-Jul-2016

ਸਰਕਾਰ ਨਾਲ ਮੱਥਾ ਲਗਾ ਕੇ ਵੱਖ-ਵੱਖ ਮੁੱਦਿਆਂ'ਤੇ ਲਗਾਤਾਰ ਸੰਘਰਸ਼ ਕਰਨ ਵਾਲੀ ਅਜਾਦ ਵਿਧਾਇਕ ਬੈਂਸ ਭਰਾਵਾਂ ਦੀ ਅਗਵਾਈ ਵਾਲੀ ਟੀਮ ਇਨਸਾਫ ਵੱਲੋਂ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਵਾਰਡ ਨੰ.75 ਪਿੰਡ ਜੁਗਿਆਣਾ'ਚ ਗੁਰਦੁਆਰਾ ਭਗਤ ਸ਼੍ਰੀ ਰਵਿਦਾਸ ਜੀ ਵਿਖੇ ਧਰਮਸ਼ਾਲਾ ਦੀ ਉਸਾਰੀ ਲਈ ਹਲਕਾ ਵਿਧਾਇਕ ਤੇ ਟੀਮ ਇਨਸਾਫ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੌਂ ਇੱਕ ਲੱਖ ਇੱਕ ਹਜਾਰ ਰੁਪਏ ਦੀ ਰਾਸ਼ੀ ਦਾਨ ਵੱਜੋਂ ਭੇਂਟ ਕੀਤੀ ਗਈ। 

ਇਸ ਮੌਕੇ ਜੱਥੇਦਾਰ ਬੈਂਸ ਨੇ ਕਿਹਾ ਕਿ ਉਹ ਪਰਮਾਤਮਾ ਅੱਗੇ ਹਮੇਸ਼ਾ ਅਰਦਾਸ ਕਰਦੇ ਹਨ ਕਿ ਉਨ੍ਹਾਂ ਦੇ ਰਾਜਨੀਤਿਕ ਜੀਵਨ ਦੌਰਾਨ,ਉਹ ਕਦੇ ਬੇਇਮਾਨੀ ਦੇ ਰਸਤੇ'ਤੇ ਨਾ ਪੈਣ ਕਿਉਂਕਿ ਲੋਕਾਂ ਦੁਆਰਾ ਚੁਣੇ ਜਾਣ ਵਾਲੇ ਨੁਮਾਇੰਦੇ'ਚ ਇਮਾਨਦਾਰੀ ਹੋਣੀ ਸਭ ਤੋਂ ਜਰੂਰੀ ਹੈ। ਸਮੂਹ ਵਾਰਡ ਨਿਵਾਸੀਆਂ ਵੱਲੋਂ ਬੈਂਸ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਦੌਰਾਨ ਸਾਬਕਾ ਕੌਂਸਲਰ ਸ਼ੇਰ ਸਿੰਘ ਗਰਚਾ,ਸ਼੍ਰੀ ਅਸ਼ੋਕ ਕੁਮਾਰ ਮੰਗਾ,ਮਾਸਟਰ ਜਗਤਾਰ ਸਿੰਘ,ਪਰਮਜੀਤ ਸਿਘ,ਜਤਿੰਦਰ ਸਿੰਘ,ਵੀਰਪਾਲ ਸਿੰਘ,ਦਲਜੀਤ ਸਿੰਘ,ਗੋਗੀ ਸ਼ਰਮਾ ਆਦਿ ਹਾਜਿਰ ਸਨ।