5 Dariya News

ਕੋਰ ਕਮੇਟੀ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਜਨਮ ਸ਼ਤਾਬਦੀ ਅਧਿਆਤਮਕ ਜੋਸ ਨਾਮ ਮਨਾਉਣ ਦਾ ਫੈਸਲਾ

ਪੰਜਾਬੀ ਸੂਬੇ ਦੀ 50 ਵੀ ਵਰ੍ਹੇਗੰਢ ਪੰਜਾਬ ਦੀ ਏਕਤਾ ਅਤੇ ਵਿਕਾਸ ਨੂੰ ਸਮਰਪਤ ਕਰਨ ਦਾ ਫੈਸਲਾ( ਪੰਜਾਬੀ ਏਕਤਾ ਭਾਈਚਾਰਕ ਸਾਂਝ ਤੇ ਵਿਕਾਸ)

5 Dariya News

ਚੰਡੀਗੜ੍ਹ 29-Jul-2016

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅੱਜ ਇੱਥੇ ਹੋਈ ਮੀਟਿੰਗ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਜਨਮ ਸ਼ਤਾਬਦੀ ਅਧਿਆਤਮਕ ਜੋਸ ਨਾਲ ਮਨਾਉੇਣ ਦਾ ਫੈਸਲਾ ਕਰਦਿਆ ਇਸ ਸਬੰਧੀ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਵੀ ਆਖਰੀ ਰੂਪ ਦਿੱਤਾ ਗਿਆ । ਇਹ ਸਮਾਗਮ ਅੰਤਰਰਾਸ਼ਟਰੀ ਪਿਆਰ,ਸ਼ਾਂਤੀ ਅਤੇ ਭਾਈਚਾਰਕ ਸਦਭਾਵਨਾ ਤਹਿਤ ਮਨਾਇਆ ਜਾਵੇਗਾ ਜਿਸ ਲਈ ਕਿ ਪੰਜਾਬੀ ਜਾਣੇ ਜਾਂਦੇ ਹਨ।ਪੰਜਾਬ ਭਵਨ ਵਿਖੇ ਹੋਈ ਕੋਰ ਕਮੇਟੀ ਦੀ ਮੀਟਿੰਗ ਦੋਰਾਨ ਪੰੰਜਾਬੀ ਸੂਬੇ ਦੀ 50 ਵੀ ਵਰ੍ਹੇਗੰਢ ਸਬੰਧੀ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਅੰਤਿਮ ਛੋਹਾਂ ਦਿੱਤੀਆ ਗਈ ਅਤੇ ਇਹ ਸਮਾਗਮ ਵੱਡੇ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ।ਕੋਰ ਕਮੇਟੀ ਦੀ ਮਿਟੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆ ਪਾਰਟੀ ਜਨਰਲ ਸਕੱਤਰ ਅਤੇ ਬੁਲਾਰੇ ਸ਼੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਇਨ੍ਹਾਂ ਦੋ ਵੱਡੇ ਸਮਾਗਮਾਂ ਨੂੰ ਵੱਡੇ ਪੱਧਰ ਤੇ ਸਫਲਤਾਪੂਰਵਕ ਸਿਰੇ ਚਾੜ੍ਹਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਦੀ ਡਿਊਟੀ ਲਗਾਈ ਗਈ ਹੈ।ਉਨ੍ਹਾਂ ਕਿਹਾ ਕਿ ਪੰਜਾਬੀ ਸੂਬੇ ਦੀ 50 ਵੀ ਵਰ੍ਹੇਗੰਢ ਮੌਕੇ ਕੀਤੇ ਜਾਣ ਵਾਲੇ ਸਮਾਗਮ ਪੰਜਾਬੀ ਏਕਤਾ, ਸਭਿਆਚਾਰ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਸਮਰਪਿਤ ਹੋਵੇਗਾ । ਇਸ ਮੋਕੇ ਪੰਜਾਬ ਵੱਲੋਂ ਕੀਤੀ ਗਈ ਬੇਮਿਸਾਲ ਤਰੱਕੀ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ ।ਇਨ੍ਹਾਂ ਸਮਾਗਮਾਂ ਅਧਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹੋਵੇਗੀ। ਇਹ ਸਮਾਗਮ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਕੇ ਪੰਜਾਬ ਦਿਵਸ ਇਕ ਨਵੰਬਰ ਤੱਕ ਚੱਲਣਗੇ।

ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਜਨਮ ਸ਼ਤਾਬਦੀ ਨੂੰ ਚੜ੍ਹਦੀਕਲਾ  ਦੇ ਪ੍ਰਤੀਕ ਵੱਜੋ ਮਨਾਇਆ ਜਾਵੇਗਾ।ਮੀਟਿੰਗ ਦੋਰਾਨ ਇਸ ਸਮਾਗਮ ਨੂੰ ਸ਼ਾਂਤੀ,ਧਰਮ ਨਿਰਪੱਖਤਾ, ਭਾਉਚਾਰਕ ਸਾਂਝ ਅਤੇ ਅਧਿਆਤਮਕ ਜੋਸ ਨਾਲ ਮਨਾਉਣ ਦਾ ਫੈਸਲਾ ਕਰਦਿਆ ਇਸ ਸਬੰਧੀ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਵੀ ਆਖਰੀ ਰੂਪ ਦਿੱਤਾ ਗਿਆ।ਮੀਟਿੰਗ ਦੋਰਾਨ ਕਮੇਟੀ ਦੇ ਮੈਬਰਾਂ ਵੱਲੋਂ ਪੰਜਾਬ ਵਾਸੀਆਂ ਨੂੰ ਪੰਜਾਬ ਵਿਰੋਧੀ ਤੇ ਪੰਜਾਬ ਦੇ ਮਾਹੋਲ ਨੂੰ ਗੰਦਲਾ ਕਰਨ ਦਾ ਯਤਨ ਕਰ ਰਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕੁਝ ਲੋਕ ਪੰਜਾਬੀਆਂ ਵੱਲੋਂ ਵੱਡੀਆ ਕੁਰਬਾਨੀਆਂ ਦੇ ਕੇ ਪੰਜਾਬ ਵਿੱਚ ਲਿਆਂਦੀ ਗਈ ਸ਼ਾਂਤੀ ਨੂੰ ਭੰਗ ਕਰਨਾਂ ਚਾਹੁੰਦੇ ਹਨ ਜਿਸ ਲਈ ਇਹ ਪੰਜਾਬ ਵਿਰੋਧੀ ਸ਼ਕਤੀ ਪੰਜਾਬ ਦੀਆਂ ਧਾਰਮਿਕ ਥਾਵਾਂ ਅਤੇ ਧਾਰਮਿਕ ਗ੍ਰੰਥਾਂ ਨੂੰ ਨਿਸ਼ਾਨਾਂ ਬਣਾ ਰਹੇ ਹਨ  ਤਾਂ ਜੋ ਪੰਜਾਬ ਆਪਸੀ ਪਿਆਰ ਨਾਲ ਰਹਿੰਦੇ ਲੋਕਾਂ ਨਾਲ ਲੜਾਇਆ ਜਾ ਸਕੇ  ਮੀਟਿੰਗ ਵਿੱਚ  ਹੋਰਨਾਂ ਤੋਂ ਇਲਾਵਾ ਸਰਦਾਰ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ , ਸਰਦਾਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ, ਸਰਦਾਰ ਸੁਖਦੇਵ ਸਿੰਘ ਢੀਂਡਸਾ ਪਾਰਟੀ ਸਕੱਤਰ ਜਨਰਲ, ਉਪ ਪ੍ਰ੍ਰਧਾਨ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਰਦਾਰ ਬਲਵਿੰਦਰ ਸਿੰਗ ਭੂੰਦੜ, ਡਾ. ਚਰਨਜੀਤ ਸਿੰਘ ਅਟਵਾਲ, ਡਾ. ਦਲਜੀਤ ਸਿੰਘ ਚੀਮਾ, ਜਥੇਦਾਰ ਤੋਤਾ ਸਿੰਘ, ਜਨਮੇਜਾ ਸਿੰਗ ਸੇਖੋ, ਅਜੀਤ ਸਿੰਗ ਕੋਹਾੜ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੋਰ,  ਸਿਕੰਦਰ ਸਿੰਘ ਮਲੁਕਾ, ਸੇਵਾ ਸਿੰਘ ਸੇਖਵਾਂ, ਸੁੱਚਾ ਸਿੰਗ ਲੰਗਾਹ, ਬੀਬੀ ਉਪਿੰਦਰਜੀਤ ਕੋਰ ਅਤੇ ਸਰਦਾਰ ਹਰੀ ਸਿੰਘ ਜ਼ੀਰਾ ਹਾਜਰ ਸਨ