ਕੈਨੇਡਾ ਵਿਚ ਪੜ੍ਹਨ ਦੀ ਇੱਛਾ ਰੱਖਣ ਵਾਲੇ 150 ਤੋਂ ਜਿਆਦਾ ਵਿਦਿਆਰਥੀਆਂ ਦਾ ਸੁਪਨਾ ਹੁਣ ਹਕੀਕਤ ਵਿਚ ਬਦਲਣ ਵਾਲਾ ਹੈ। ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ ਦੇ ਪ੍ਰਧਾਨ ਕੈਂਪਸ ਕੰਟੀਨੇਂਟਲ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੱਡੀਜ਼ (ਸੀ. ਆਈ. ਆਈ. ਐਸ.) ਦੇ ਵਿਦਿਆਰਥੀਆਂ ਲਈ ਇਹ ਬੇਹੱਦ" /> ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ ਨੇ ਰੱਖਿਆ ਵਿਸ਼ਾਲ ਸਮਾਰੋਹ
5 Dariya News

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ ਨੇ ਰੱਖਿਆ ਵਿਸ਼ਾਲ ਸਮਾਰੋਹ

150 ਤੋਂ ਜਿਆਦਾ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਲਈ ਦਿੱਤੇ ਗਏ ਕਾਗਜਾਤ, ਪੰਜਾਬ ਦੇ ਸਾਬਕਾ ਰਾਜਪਾਲ ਲੈ. ਜਨਰਲ (ਰਿਟਾਇਰਡ) ਬੀ. ਕੇ. ਐਨ. ਛਿੱਬੜ ਨੇ ਸਾਰਿਆਂ ਨੂੰ ਦਿੱਤੀ ਵਧਾਈ

5 Dariya News

ਫਤਿਹਗੜ ਸਾਹਿਬ 29-Jul-2016

ਕੈਨੇਡਾ ਵਿਚ ਪੜ੍ਹਨ ਦੀ ਇੱਛਾ ਰੱਖਣ ਵਾਲੇ 150 ਤੋਂ ਜਿਆਦਾ ਵਿਦਿਆਰਥੀਆਂ ਦਾ ਸੁਪਨਾ ਹੁਣ ਹਕੀਕਤ ਵਿਚ ਬਦਲਣ ਵਾਲਾ ਹੈ। ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ ਦੇ ਪ੍ਰਧਾਨ ਕੈਂਪਸ ਕੰਟੀਨੇਂਟਲ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੱਡੀਜ਼ (ਸੀ. ਆਈ. ਆਈ. ਐਸ.) ਦੇ ਵਿਦਿਆਰਥੀਆਂ ਲਈ ਇਹ ਬੇਹੱਦ ਖੁਸ਼ੀ ਦਾ ਪਲ ਸੀ ਜਦੋਂ ਉਨ੍ਹਾਂ ਨੂੰ ਇਕ ਖਾਸ ਸਮਾਰੋਹ ਵਿਚ ਟ੍ਰਾਂਸਫਰ ਡਾਕੂਮੈਂਟਸ ਸੌਂਪੇ ਗਏ। ਸੀ. ਆਈ. ਆਈ. ਐਸ. ਵਿਚ ਪੜ੍ਹਾਈ ਦਾ ਪਹਿਲਾ ਸਾਲ ਪੂਰਾ ਕਰਨ ਦੇ ਬਾਅਦ ਹੁਣ ਇਹ ਵਿਦਿਆਰਥੀ ਕੈਨੇਡਾ ਦੀ ਟਾਪ ਯੂਨੀਵਰਸਿਟੀ ਤੇ ਕਾਲਜ ਦੇ ਪੇਰੇਂਟ ਕੈਂਪਸ ਵਿਚ ਪੜ੍ਹਨ ਜਾਣਗੇ।ਪੰਜਾਬ ਦੇ ਸਾਬਕਾ ਰਾਜਪਾਲ ਲੈ. ਜਨਰਲ (ਰਿਟਾਇਰਡ) ਬੀ. ਕੇ. ਐਨ. ਛਿੱਬੜ ਇਸ ਮੌਕੇ 'ਤੇ ਮੁੱਖ ਮਹਿਮਾਨ ਰਹੇ। ਪੇਰੇਂਟਸ ਨੂੰ ਵਧਾਈ ਦਿੰਦੇ ਹੋਏ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਕਿਹਾ, 'ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਕੁਝ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਕੈਨੇਡਾ ਦੇ ਟਾਪ ਸੰਸਥਾਨਾਂ ਵਿਚ ਜਾ ਰਹੇ ਹਨ। ਇਹ ਇਕ ਅਜਿਹਾ ਉਪਰਾਲਾ ਹੈ ਜਿਸ ਨਾਲ ਸੂਬੇ ਅਤੇ ਦੇਸ਼ ਨੂੰ ਸਫਲਤਾ ਦੀ ਉਚਾਈ ਤੱਕ ਪਹੁੰਚਣ ਦਾ ਮੌਕਾ ਮਿਲੇਗਾ ਜਦੋਂ ਸਾਡੇ ਵਿਦਿਆਰਥੀ ਵਾਪਸ ਆ ਕੇ ਦੇਸ਼ ਦੀ ਸੇਵਾ ਕਰਨਗੇ। 

ਸੀ. ਜੀ. ਆਈ. ਵਲੋਂ ਪੇਂਡੂ ਇਲਾਕਿਆਂ ਦੇ ਵਿਦਿਅਆਰਥੀਆਂ ਨੂੰ ਪੜ੍ਹਾਉਣ ਦੀ ਇਹ ਬੇਹਤਰੀਨ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਨੇਕ ਕੰਮ ਲਈ ਮੈਂ ਉਨ੍ਹਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ।'ਲੈ. ਕਰਨਲ (ਰਿਟਾਇਰਡ) ਬੀ. ਐਸ. ਸੰਧੂ (ਸੀ. ਜੀ. ਆਈ. ਦੇ ਪ੍ਰੈਜੀਡੈਂਟ) ਅਤੇ ਕੈਂਪਸ ਡਾਈਰੈਕਟਰ ਡਾ. ਐਮ.ਐਸ. ਗਰੇਵਾਲ ਨੇ ਵਿਦਿਆਰਥੀਆਂ ਨੂੰ ਟ੍ਰਾਂਸਫਰ ਡਾਕੂਮੈਂਟਸ ਦਿੱਤੇ। ਕਰਨਲ ਸੰਧੁ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਆਈ. ਟੀ., ਕੰਪਿਊਟਰ ਸਾਈਸੇਜ, ਹਾਸਪਟੇਲਿਟੀ, ਇੰਜੀਨੀਅਰਿੰਗ ਅਤੇ ਕਈ ਦੂਸਰੇ ਸੈਕਟਰਸ ਵਿਚ ਉਤਸ਼ਾਹਿਤ ਨੌਜਵਾਨਾਂ ਨੂੰ ਭੇਜ ਰਹੇ ਹਾਂ। ਸਾਨੂੰ ਗੌਰਵ ਮਹਿਸੂਸ ਹੁੰਦਾ ਹੈ ਜਦੋਂ ਕੈਨੇਡਾ ਦੇ ਸਿੱਖਿਆ ਸੰਸਥਾਨ ਸਾਡੇ ਵਿਦਿਆਰਥੀਆਂ ਨੂੰ ਚੁਣਦੇ ਹਨ। ਨਾਲ ਹੀ ਸਾਡੇ ਪੁਰਾਣੇ ਵਿਦਿਆਰਥੀ ਵੀ ਆਪਣੇ-ਆਪਣੇ ਖੇਤਰ ਵਿਚ ਬੇਹਤਰੀਨ ਪ੍ਰਦਰਸ਼ਨ ਕਰ ਰਹੇ ਹਨ।ਕੈਂਪਸ ਡਾਈਰੈਕਟਰ ਡਾ. ਐਮ.ਐਸ. ਗਰੇਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਨਵੇਂ ਕੋਰਸਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਜਿਨਾਂ ਵਿਚ ਹੋਟਲ ਐਂਡ ਰੈਸਟੋਰੈਂਟ ਮੈਨੇਜਮੈਂਟ, ਐਵੀਏਸ਼ਨ ਮੈਨੇਜਮੈਂਟ, ਇਲੈਕਟ੍ਰੋਨਿਕਸ ਇੰਜੀਨੀਅਰਿੰਗ, ਇੰਟ੍ਰੇਕਿਟਵ ਵੈਬ ਡਿਜ਼ਾਈਨਿੰਗ ਸ਼ਾਮਿਲ ਹੈ।  ਉਨ੍ਹਾਂ ਦੱਸਿਆ ਕਿ ਇਹ ਸਾਰੇ ਵਿਦਿਆਰਥੀ ਆਪਣੇ ਦੂਸਰਾ ਸਾਲ ਇਨਾਂ ਸੰਸਥਾਨਾਂ ਵਿਚ ਪੜ੍ਹਨ ਜਾਣਗੇ। 

ਮਕੈਨੀਕਲ ਇੰਜੀਨੀਅਰਿੰਗ, ਆਟੋਮੋਟਿਵ ਬਿਜਨੈਸ ਪ੍ਰੋਗਰਾਮ ਦੇ ਲਈ ਟੋਰਾਂਟੋ ਦਾ ਜਿਯੋਰਜੀਯਨ ਕਾਲਜ, ਬ੍ਰਿਟਿਸ਼ ਕੋਲੰਬੀਆ ਸਥਿਤ ਥਾਮਸਨ ਰਿਵਰਸ ਯੂਨੀਵਰਸਿਟੀ (ਟੀ. ਆਰ. ਯੂ.) ਤੋਂ ਬੈਚਲਰ ਆਫ ਕੰਪਿਊਟਰ ਸਾਇੰਸ ਅਤੇ ਬਿਜਨੈਸ ਐਡਮਨਿਸਟ੍ਰੇਸ਼ਨ ਦੇ ਲਈ ਕੈਨੇਡਾ ਦੇ ਸਸਕੇਚਵਾਨ ਪ੍ਰਾਂਤ ਵਿਚ ਸਥਿਤ ਸਸਕੇਚਵਾਨ ਪੋਲੀਟੈਕਨਿਕ। ਉਨ੍ਹਾਂ ਕਿਹਾ ਭਾਰਤ ਵਿਚ ਅੰਤਰ ਰਾਸ਼ਟਰੀ ਐਜੂਕੇਸ਼ਨ ਦੇਣ ਵਾਲਾ ਸੀ. ਆਈ. ਆਈ. ਐਸ. ਸਭ ਤੋਂ ਵੱਡਾ ਸੰਸਥਾਨ ਹੈ। ਉੱਤਮ ਵੀਜ਼ਾ ਸਕਸੈਸ ਰੇਟ, ਇੰਟਰਨੈਸ਼ਨਲ ਡਿਗਰੀ/ਡਿਪਲੋਮਾਂ ਪਾਉਣ ਦੀ 75 ਫੀਸਦੀ ਘੱਟ ਫੀਸ, 3000 ਤੋਂ ਜਿਆਦਾ ਵਿਦਿਆਰਥੀਆਂ ਦੇ ਕੈਨੇਡਾ ਦੀਆਂ ਪਹਿਲੀਆਂ ਸੰਸਥਾਵਾਂ ਵਿਚ ਜਾਣਾ, ਵਰਕ ਪਰਮਿਟ/ਪਰਮਾਨੈਂਟ ਰੈਜੀਡੈਂਸੀ ਦੇ ਲਈ ਕੈਨੇਡਾ ਆਫਿਸ ਤੋਂ ਅਸਿਸਟੈਂਟ, ਆਕਰਸ਼ਕ ਸਕਾਲਰਸ਼ਿਪ ਅਤੇ ਇਨ-ਹਾਊਸ ਆਈ.ਈ.ਐਲ.ਟੀ.ਐਸ. ਅਸਿਟੇਂਟਸ, ਇਹ ਸਭ ਸੀ.ਆਈ.ਆਈ.ਐਸ. ਵਲੋਂ ਆਫਰ ਕੀਤਾ ਜਾਂਦਾ ਹੈ।