5 Dariya News

ਪੇਂਡੂ ਵਿਕਾਸ ਮੰਤਰੀ ਨੇ ਬੀ.ਡੀ.ਪੀ.ਓ ਨੂੰ ਕੀਤਾ ਮੁਅੱਤਲ

5 Dariya News

ਚੰਡੀਗੜ੍ਹ 28-Jul-2016

ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ) ਵਲੋਂ ਡਿਊਟੀ ਤੇ  ਨਿਰੰਤਰ ਗੈਰ-ਹਾਜਿਰ ਰਹਿਣ ਕਾਰਨ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ. ਸਿਕੰਦਰ ਸਿੰਘ ਮਲੂਕਾ ਨੇ ਸਖਤ ਕਾਰਵਾਈ ਕਰਦੇ ਹੋਏ ਅੱਜ ਔੜ, ਸ਼ਹੀਦ ਭਗਤ ਸਿੰਘ ਨਗਰ ( ਨਵਾਂ ਸ਼ਹਿਰ) ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰ. ਸੁਖਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਦੇ ਧਿਆਨ ਵਿਚ ਲਿਆਂਦਾ ਗਿਆ ਬੀ.ਡੀ.ਪੀ.ਓ ਸੁਖਪਾਲ ਸਿੰਘ ਮਿਤੀ 20 ਜੂਨ, 2016 ਤੋਂ ਡਿਊਟੀ ਤੇ ਨਿਰੰਤਰ ਗੈਰ-ਹਾਜਿਰ ਹਨ ਅਤੇ ਡਿਪਟੀ ਕਮਿਸ਼ਨਰ ਵਲੋਂ ਇਸ ਸਬੰਧੀ ਭੇਜੀ  ਰਿਪੋਰਟ ਤੇ ਕਾਰਵਾਈ ਕਰਦੇ ਹੋਏ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵਲੋ ਮੁੱਅਤਲ ਕੀਤਾ ਗਿਆ।