5 Dariya News

ਦੀ ਮਿਲੇਨੀਅਮ ਸਕੂਲ ਵਿਚ ਜੂਨੀਅਰ ਸੈਕਸ਼ਨ ਵਿਚ ਪ੍ਰਤਿਭਾ ਖੋਜ ਮੁਕਾਬਲਿਆਂ ਦਾ ਆਯੋਜਨ

ਵਿਦਿਆਰਥੀਆਂ ਨੇ ਵਿਖਾਈਆਂ ਵਿਲੱਖਣ ਪ੍ਰਤਿਭਾਵਾਂ

5 Dariya News

ਐਸ.ਏ.ਐਸ. ਨਗਰ (ਮੁਹਾਲੀ) 28-Jul-2016

ਦੀ ਮਿਲੇਨੀਅਮ ਸਕੂਲ ਫ਼ੇਜ਼ 5 ਵਿਚ ਬੱਚਿਆਂ ਦੀਆਂ ਸਿੱਖਿਆਂ ਦੇ ਨਾਲ ਨਾਲ ਉਨ੍ਹਾਂ ਵਿਚਲੀਆਂ ਵਿਲੱਖਣ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦੇ ਮੰਤਵ ਨਾਲ  ਟੈਂਲਟ ਹੰਟ ਨਾਮਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ 'ਚ ਸਮੂਹ ਸਟਾਫ਼,ਵਿਦਿਆਰਥੀਆਂ ਨੇ ਭਾਗ ਲਿਆ । ਇਨ੍ਹਾਂ  ਪ੍ਰਤਿਭਾ ਖੋਜ ਮੁਕਾਬਲੇ ਦੌਰਾਨ ਬੱਚਿਆਂ ਦੀ ਉਮਰ ਅਨੁਸਾਰ ਵਰਗ ਵੰਡ ਕਰਨ ਉਪਰੰਤ ਉਨ੍ਹਾਂ ਵਿਚ ਡਾਂਸ ਐਕਟਿੰਗ, ਗਾਉਣ, ਸਟੋਰੀ ਟੈਲਿੰਗ, ਡਰਾਇੰਗ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਲਈ  ਮਾਹਿਰਾਂ ਦੇ ਜੱਜਮੈਂਟ ਪੈਨਲ ਵੱਲੋਂ ਦਿਤੀ ਜੱਜਮੈਂਟ ਤੋਂ ਬਾਅਦ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ । ਇਨ੍ਹਾਂ ਮੁਕਾਬਲਿਆਂ ਦੇ ਦੌਰਾਨ ਜਿੱਥੇ ਵਿਦਿਆਰਥੀਆਂ ਦੀ  ਵਧੀਆਂ ਕਾਰਗੁਜ਼ਾਰੀ ਉੱਭਰ ਕੇ ਸਾਹਮਣੇ ਆਈ ਉੱਥੇ ਹੀ ਉਨ੍ਹਾਂ ਅੰਦਰ ਆਤਮ ਵਿਸ਼ਵਾਸ 'ਚ ਵਾਧਾ ਹੋਇਆ । 

ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਇਸ ਪ੍ਰਤਿਭਾ ਖੋਜ ਮੁਕਾਬਲੇ ਬਾਰੇ ਦੱਸਿਆ ਕਿ ਉੱਚੇ  ਮਿਆਰ ਵਾਲੀ ਅਤੀ ਆਧੁਨਿਕ ਸਕੂਲ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਸਹਿ ਵਿੱਦਿਅਕ ਗਤੀਵਿਧੀਆਂ ਲਈ ਮੋਹਰੀ  ਮਿਲੇਨੀਅਮ ਸਕੂਲ  ਵੱਲੋਂ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ ਵਧਾਉਣ, ਉਨ੍ਹਾਂ ਦਾ ਨਜ਼ਰੀਆ ਸਕਾਰਾ ਤਮਕ ਬਣਾਉਣ, ਉਨ੍ਹਾਂ ਦੀਆਂ ਕਲਾਤਮਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਅਤੇ ਕੁਦਰਤੀ ਪ੍ਰਤਿਭਾ ਨੂੰ ਖੋਜਣਾ ਹੀ ਇਸ ਟੇਲੈਂਟ ਸਰਚ ਮੁਕਾਬਲੇ ਦਾ ਮੁੱਖ ਮਨੋਰਥ ਹੈ। ਜਦ ਕਿ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਅਧਾਰ ਤੇ ਸਕੂਲ ਵੱਲੋਂ ਉਨ੍ਹਾਂ ਦੀ ਰੁਚੀ ਦੀਆਂ ਕਲਾਤਮਕ ਗਤੀਵਿਧੀਆਂ ਨੂੰ ਤਰਾਸ਼ਿਆ ਜਾਵੇਗਾ ਅਤੇ ਉਨ੍ਹਾਂ ਉੱਪਰ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।