5 Dariya News

ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਲਗਾਇਆ ਦੋ ਦਿਨਾਂ ਕੈਂਪ ਬੇਹੱਦ ਸਫ਼ਲ ਰਿਹਾ, ਕੈਂਪ ਦਾ ਸੈਕੜੇ ਲੋਕਾਂ ਨੇ ਲਿਆ ਲਾਹਾ

5 Dariya News (ਅਜੇ ਪਾਹਵਾ)

ਮਲੌਦ (ਲੁਧਿਆਣਾ) 27-Jul-2016

ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਲਗਾਇਆ ਗਿਆ ਜਾਗਰੂਕਤਾ ਕੈਂਪ ਬੇਹੱਦ ਸਫ਼ਲ ਰਿਹਾ ਹੈ। ਹਲਕਾ ਵਿਧਾਇਕ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਡਾ. ਚਰਨਜੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦਾ ਸੈਕੜੇ ਲੋਕਾਂ ਨੇ ਲਾਹਾ ਲਿਆ। 10 ਪਿੰਡਾਂ ਦੇ ਕਲੱਸਟਰ ਦੇ ਲਗਾਏ ਗਏ ਸਾਂਝੇ ਕੈਂਪ ਦੌਰਾਨ ਨਵੀਆਂ/ਪੁਰਾਣੀਆਂ ਪੈਨਸ਼ਨਾਂ ਦੇ 45 ਫਾਰਮਭਰੇ ਗਏ, ਕਿਰਤ ਵਿਭਾਗ ਵੱਲੋਂ 250 ਫਾਰਮ, ਭਗਤ ਪੂਰਨ ਸਿੰਘ ਬੀਮਾਂ ਯੋਜਨਾ ਦੇ 60 ਫਾਰਮ, ਖੇਤੀਬਾੜੀ ਵਿਭਾਗ ਦੇ 50 ਫਾਰਮ, ਯੂਥ ਕਲੱਬਾਂ ਦੇ 15 ਫਾਰਮ ਅਤੇ ਸ਼ਗਨ ਸਕੀਮ ਦੇ 40 ਫਾਰਮ ਭਰੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਮਾਰਕੀਟ ਕਮੇਟੀ ਮਲੌਦ ਸ੍ਰ. ਗੁਰਦੀਪ ਸਿੰਘ, ਸ੍ਰ. ਬੇਅੰਤ ਸਿੰਘ ਪੰਧੇਰ ਖੇੜੀ ਅਤੇ ਸਿਤਾਰ ਮੁਹੰਮਦ ਹਾਜ਼ਰ ਸਨ।